
ਪਾਕਿਸਤਾਨ ਦੇ ਇਸਲਾਮਾਬਾਦ ਏਅਰਪੋਰਟ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿਤਾ।ਦੱਸ ਦਈਏ ਕਿ ਇੱਥੇ..
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਇਸਲਾਮਾਬਾਦ ਏਅਰਪੋਰਟ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿਤਾ।ਦੱਸ ਦਈਏ ਕਿ ਇੱਥੇ ਇਸਲਾਮਾਬਾਦ ਏਅਰਪੋਰਟ 'ਤੇ ਫਲਾਇਟ ਕੈਂਸਲ ਹੋਣ ਤੇ ਇਕ ਸ਼ਖਸ ਨੇ ਅਪਣੇ ਕਪੜੇ ਸਾੜ ਦਿਤੇ।
Air Flight Cancelled
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ ਫਲਾਇਟ ਪੀਕੇ-607 ਸਵੇਰੇ 7 ਵਜੇ ਟੇਕ ਆਫ ਕਰਨ ਵਾਲੀ ਸੀ ਪਰ ਕੁੱਝ ਤਕਨੀਕੀ ਖ਼ਰਾਬੀ ਦੇ ਕਾਰਨ ਸੱਭ ਤੋਂ ਪਹਿਲਾਂ ਮੁਸਾਫਰਾਂ ਨੂੰ ਏਅਰਪੋਰਟ 'ਤੇ ਬੈਠਣਾ ਪਿਆ ਅਤੇ ਉਸ ਤੋਂ ਬਾਅਦ ਖ਼ਰਾਬ ਮੌਸਮ ਦੇ ਕਾਰਨ ਫਲਾਇਟ ਨੂੰ ਕੈਂਸਿਲ ਕਰ ਦਿਤਾ ਗਿਆ। ਜਿਸ ਤੋਂ ਬਾਅਦ ਇਸ ਖ਼ਬਰ ਨੂੰ ਸੁਣ ਕੇ ਇਕ ਸ਼ਖਸ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਅਪਣੇ ਬੈਗ ਵਿਚੋਂ ਰੱਖੇ ਕੱਪੜੇ ਕੱਢੇ ਅਤੇ ਸਾੜਨੇ ਸ਼ੁਰੂ ਕਰ ਦਿੱਤੇ।
Pakistan Airport
ਜਿਸ ਤੋਂ ਬਾਅਦ ਕਿਸੇ ਵਿਆਕਤੀ ਵਲੋਂ ਉਸ ਸ਼ਖਸ ਦੀ ਵੀਡੀਓ ਬਣਾਈ ਗਈ ਜੋ ਕਿ ਵੀਡੀਓ ਸੋਸ਼ਲ ਮੀਡਿਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਦੂਜੇ ਪਾਸੇ ਮਾਮਲਾ ਵੱਧਦੇ ਵੇਖ ਏਅਰਪੋਰਟ ਦੇ ਕਰਮਚਾਰੀ ਫਾਇਰ ਐਕਸਟੈਂਗਵਿਸ਼ਰ ਲੈ ਆਇਆ ਪਰ ਉਸ ਸ਼ਖਸ ਨੇ ਅੱਗ ਨੂੰ ਬੁਝਾਣ ਨਹੀਂ ਦਿਤੀ। ਜਿਸ ਤੋਂ ਬਾਅਦ ਅੱਗ ਬੁਝਾਣ ਲਈ ਫਾਇਰ ਫਾਇਟਰਸ ਨੂੰ ਬੁਲਾਇਆ ਗਿਆ ਅਤੇ ਸ਼ਖਸ ਨੂੰ ਸੱਮਝਾਉਣ ਦੀ ਕੋਸ਼ਿਸ਼ ਕੀਤੀ ਗਈ।