ਭਾਈਚਾਰੇ ਦੀ ਸੇਵਾ ਕਰਨ ਲਈ 'ਸੇਵਾ ਇੰਟਨਨੈਸ਼ਨਲ' ਸਨਮਾਨਿਤ
Published : Nov 22, 2020, 11:23 am IST
Updated : Nov 22, 2020, 11:28 am IST
SHARE ARTICLE
Honored 'Sewa International' for serving the community
Honored 'Sewa International' for serving the community

'ਸੇਵਾ ਇੰਟਰਨੈਸ਼ਨਲ' ਦੇ ਪ੍ਰਧਾਨ ਅਰੂਣ ਕਾਂਕਣੀ ਨੂੰ ਅਮਰੀਕਾ ਦੇ ਉਹਨਾਂ 35 ਭਾਈਚਾਰਕ ਮੈਂਬਰਾਂ ਵਿਚ ਚੁਣਿਆ ਗਿਆ ਹੈ

ਵਾਸ਼ਿੰਗਟਨ : ਭਾਰਤੀ-ਅਮਰੀਕੀ ਗੈਰ ਸਰਕਾਰੀ ਸੰਗਠਨ 'ਸੇਵਾ ਇੰਟਰਨੈਸ਼ਨਲ' ਨੂੰ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਦੌਰਾਨ ਅਮਰੀਕਾ ਦੇ ਵਿਭਿੰਨ ਭਾਈਚਾਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ਾਂ ਦੇ ਲਈ 'ਨਿਊਯਾਰਕ ਲਾਈਫ ਫਾਊਂਡੇਸ਼ਨ' ਨੇ 50,000 ਡਾਲਰ ਦੇ 'ਲਵ ਟੇਕਸ ਐਕਸ਼ਨ' ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।

Honored 'Service International' for serving the communityHonored 'Sewa International' for serving the community

'ਸੇਵਾ ਇੰਟਰਨੈਸ਼ਨਲ' ਦੇ ਪ੍ਰਧਾਨ ਅਰੂਣ ਕਾਂਕਣੀ ਨੂੰ ਅਮਰੀਕਾ ਦੇ ਉਹਨਾਂ 35 ਭਾਈਚਾਰਕ ਮੈਂਬਰਾਂ ਵਿਚ ਚੁਣਿਆ ਗਿਆ ਹੈ, ਜਿਹਨਾਂ ਨੂੰ ਕੋਵਿਡ-19 ਗਲੋਬਲ ਮਹਾਮਰੀ ਨਾਲ ਨਜਿੱਠਣ ਲਈ ਅਸਧਾਰਨ ਜਨ ਸੇਵਾ ਦੇ ਕਾਰਨ ਪੁਰਸਕਾਰ ਦੇ ਲਈ ਚੁਣਿਆ ਗਿਆ। ਇਸ ਪੁਰਸਕਾਰ ਰਾਸ਼ੀ ਨਾਲ ਟੈਕਸਾਸ ਦੀ ਹੈਰਿਸ ਕਾਊਂਟੀ ਵਿਚ ਕਮਜ਼ੋਰ ਭਾਈਚਾਰਿਆਂ ਨੂੰ ਭੋਜਨ ਦੀ ਕਿੱਟ, ਨਿੱਜੀ ਸੁਰੱਖਿਆ ਉਪਕਰਨ ਅਤੇ ਹੈਂਡ ਸੈਨੇਟਾਈਜ਼ਰ ਆਦਿ ਵੰਡੇ ਜਾਣਗੇ।

Honored 'Service International' for serving the communityHonored 'Sewa International' for serving the community

ਇਸ ਦੇ ਨਾਲ ਹੀ ਸਕੂਲੀ ਬੱਚਿਆਂ ਨੂੰ ਸਿੱਖਿਆ ਦੇ ਲਈ ਮਦਦ ਮੁਹੱਈਆ ਕਰਾਈ ਜਾਵੇਗੀ। ਹਿਊਸਟਨ ਵਸਨੀਕ ਕਾਂਕਣੀ ਨੇ ਕਿਹਾ,''ਇਹ ਬਹੁਤ ਉਤਸ਼ਾਹਿਤ ਕਰਨ ਵਾਲਾ ਪੁਰਸਕਾਰ ਹੈ, ਜਿਸ ਦੇ ਲਈ ਮੈਂ ਬਹੁਤ ਧੰਨਵਾਦੀ ਹਾਂ।'' ਉਹਨਾਂ ਨੇ ਇਕ ਬਿਆਨ ਵਿਚ ਕਿਹਾ,''ਅਸੀਂ ਨਿਰਸਵਾਰਥ ਕੰਮ ਦੇ ਸਿਧਾਂਤ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਸਾਡੇ ਕਾਰਕੁੰਨਾਂ ਨੇ ਨਿਰਸਵਾਰਥ ਕਰਨ ਦੀ ਭਾਵਨਾ ਨੂੰ ਗ੍ਰਹਿਣ ਕੀਤਾ ਹੈ।

Honored 'Service International' for serving the communityHonored 'Sewa International' for serving the community

ਇਹ ਪੁਰਸਕਾਰ ਸਾਡੇ ਕਾਰਕੁੰਨਾਂ ਦੀ ਇਸੇ ਭਾਵਨਾ ਨੂੰ ਸਨਮਾਨਿਤ ਕਰਦਾ ਹੈ।'' ਕਾਂਕਣੀ ਨੇ ਇਹ ਪੁਰਸਕਾਰ ਦੇਣ ਦੇ ਲਈ 'ਨਿਊਯਾਰਕ ਲਾਈਫ ਫਾਊਂਡੇਸ਼ਨ' ਦਾ ਸ਼ੁਕਰੀਆ ਅਦਾ ਕੀਤਾ। 'ਨਿਊਯਾਰਕ ਲਾਈਫ' ਦੇ ਮੈਂਬਰ ਅਤੇ 'ਸੇਵਾ ਇੰਟਰਨੈਸ਼ਨਲ' ਦੇ ਸਮਰਥਕ ਰਮੇਸ਼ ਚੇਰੀਵੀਰਾਲਾ ਨੇ ਕਾਂਕਣੀ ਨੂੰ ਇਸ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਸੀ। ਚੇਰੀਵੀਰਾਲਾ ਨੇ ਕਿਹਾ,''ਮੈਂ ਜਾਣਦਾ ਹਾਂ ਕਿ 'ਸੇਵਾ ਇੰਟਰਨੈਸ਼ਨਲ' ਦੇ ਕਾਰਕੁੰਨ ਕਿੰਨਾ ਚੰਗਾ ਕੰਮ ਕਰਦੇ ਹਨ। ਮੈਂ ਦੇਖਿਆ ਹੈ ਕਿ ਅਰੂਣ ਕਾਂਕਣੀ ਕਿਸ ਅਨੁਸ਼ਾਸਨ ਅਤੇ ਲਗਨ ਨਾਲ ਸੰਸਥਾ ਦੀ ਅਗਵਾਈ ਕਰਦੇ ਹਨ।''

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement