ਭਾਜਪਾ ਦੇ ਹੁੰਦਿਆਂ ਨਹੀਂ ਸੁਧਰ ਸਕਦੇ ਭਾਰਤ-ਪਾਕਿ ਸੰਬੰਧ - ਇਮਰਾਨ ਖ਼ਾਨ
Published : Nov 22, 2022, 4:54 pm IST
Updated : Nov 22, 2022, 4:54 pm IST
SHARE ARTICLE
Image
Image

ਕਿਹਾ ਕਿ ਭਾਜਪਾ ਸਰਕਾਰ ਬਹੁਤ ਹੀ ਕੱਟੜ ਹੈ

 

ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਅਤੇ ਭਾਰਤ ਦਰਮਿਆਨ ਚੰਗੇ ਸੰਬੰਧ ਚਾਹੁੰਦੇ ਹਨ, ਪਰ ਜਦੋਂ ਤੱਕ ਭਾਜਪਾ ਸੱਤਾ ਵਿੱਚ ਹੈ, ਅਜਿਹਾ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੈ। 

ਇੱਕ ਤਾਜ਼ਾ ਇੰਟਰਵਿਊ ’ਚ ਇਮਰਾਨ ਖਾਨ (70) ਨੇ ਉਨ੍ਹਾਂ ਆਰਥਿਕ ਲਾਭਾਂ ’ਤੇ ਚਾਨਣਾ ਪਾਇਆ ਜੋ ਦੋਵੇਂ ਗੁਆਂਢੀ ਦੇਸ਼ ਇੱਕ-ਦੂਜੇ ਨਾਲ ਵਪਾਰ ਸਥਾਪਿਤ ਕਰਕੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਹੁਤ ਲਾਭ ਹੋਣਗੇ, ਪਰ ਨਾਲ ਦਲੀਲ ਦਿੱਤੀ ਕਿ ਕਸ਼ਮੀਰ ਮੁੱਦਾ ਮੁੱਖ ਰੁਕਾਵਟ ਹੈ। ਇਮਰਾਨ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਸੰਭਵ ਹੈ, ਪਰ ਭਾਜਪਾ ਸਰਕਾਰ ਬਹੁਤ ਹੀ ਕੱਟੜ ਹੈ ਅਤੇ ਇਨ੍ਹਾਂ ਮੁੱਦਿਆਂ 'ਤੇ ਉਸ ਦਾ ਰਾਸ਼ਟਰਵਾਦੀ ਨਜ਼ਰੀਆ ਹੈ।

ਇੱਕ ਅਖ਼ਬਾਰ ਨੇ ਇਮਰਾਨ ਦੇ ਹਵਾਲੇ ਨਾਲ ਕਿਹਾ, “ਇਹ ਨਿਰਾਸ਼ਾਜਨਕ ਹੈ, ਕਿਉਂਕਿ ਤੁਹਾਡੇ ਕੋਲ (ਹੱਲ ਲਈ) ਕੋਈ ਗੁੰਜਾਇਸ਼ ਨਹੀਂ ਹੈ, ਉਹ ਰਾਸ਼ਟਰਵਾਦੀ ਭਾਵਨਾਵਾਂ ਨੂੰ ਭੜਕਾਉਂਦੇ ਹਨ। ਇੱਕ ਵਾਰ ਰਾਸ਼ਟਰਵਾਦ ਦਾ ਇਹ ਜਿੰਨ ਬੋਤਲ ਤੋਂ ਬਾਹਰ ਆ ਗਿਆ ਤਾਂ ਉਸ ਨੂੰ ਵਾਪਸ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ।” 

ਹਾਲਾਂਕਿ, ਭਾਰਤ ਵਾਰ-ਵਾਰ ਪਾਕਿਸਤਾਨ ਨੂੰ ਕਹਿ ਚੁੱਕਿਆ ਹੈ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿੱਚ ਪਾਕਿਸਤਾਨ ਨਾਲ ਆਮ ਗੁਆਂਢੀ ਰਿਸ਼ਤੇ ਕਾਇਮ ਰੱਖਣਾ ਚਾਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement