
ਸੈਰ-ਸਪਾਟਾ ਮੰਤਰੀ ਨਗੁਏਨ ਵਾਨ ਹੰਗ ਨੇ ਭਾਰਤ ਅਤੇ ਚੀਨ ਵਰਗੇ ਪ੍ਰਮੁੱਖ ਬਾਜ਼ਾਰਾਂ ਲਈ ਥੋੜ੍ਹੇ ਸਮੇਂ ਲਈ ਯਾਤਰਾ ਦੇ ਮੌਕਿਆਂ ਦੀ ਘੋਸ਼ਣਾ ਕੀਤੀ
Indians will be able to visit vietnam without a visa: ਸ਼੍ਰੀਲੰਕਾ ਅਤੇ ਥਾਈਲੈਂਡ ਤੋਂ ਬਾਅਦ, ਵੀਅਤਨਾਮ ਹੁਣ ਭਾਰਤੀ ਯਾਤਰੀਆਂ ਨੂੰ ਵੀਜ਼ਾ-ਮੁਕਤ ਦਾਖਲੇ ਦੀ ਪੇਸ਼ਕਸ਼ ਕਰਨ ਵਾਲਾ ਡੈਜੀਨੇਸ਼ਨ ਬਣ ਸਕਦਾ ਹੈ। ਕਈ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਅਤਨਾਮ ਦੇ ਸੱਭਿਆਚਾਰ, ਖੇਡ ਅਤੇ ਸੈਰ-ਸਪਾਟਾ ਮੰਤਰੀ ਨਗੁਏਨ ਵਾਨ ਹੰਗ ਨੇ ਸੈਰ-ਸਪਾਟਾ ਸੁਧਾਰ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਅਤੇ ਚੀਨ ਵਰਗੇ ਪ੍ਰਮੁੱਖ ਬਾਜ਼ਾਰਾਂ ਲਈ ਥੋੜ੍ਹੇ ਸਮੇਂ ਲਈ ਯਾਤਰਾ ਦੇ ਮੌਕਿਆਂ ਦੀ ਘੋਸ਼ਣਾ ਕੀਤੀ ਹੈ।
ਵਰਤਮਾਨ ਵਿੱਚ, ਸਿਰਫ ਜਰਮਨੀ, ਫਰਾਂਸ, ਇਟਲੀ, ਸਪੇਨ, ਡੈਨਮਾਰਕ, ਸਵੀਡਨ ਅਤੇ ਫਿਨਲੈਂਡ ਦੇ ਨਾਗਰਿਕ ਬਿਨਾਂ ਵੀਜ਼ਾ ਦੇ ਵੀਅਤਨਾਮ ਵਿੱਚ ਦਾਖਲ ਹੋ ਸਕਦੇ ਹਨ। 13 ਵੀਜ਼ਾ ਮੁਕਤ ਦੇਸ਼ਾਂ ਦੇ ਨਾਗਰਿਕਾਂ ਲਈ ਵੀਅਤਨਾਮ ਵਿੱਚ ਰਹਿਣ ਦੀ ਮਿਆਦ ਤਿੰਨ ਵਾਰ ਵਧਾ ਦਿੱਤੀ ਗਈ ਹੈ, ਜੋ ਹੁਣ 45 ਦਿਨ ਨਿਰਧਾਰਤ ਕੀਤੀ ਗਈ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਮਹੀਨੇ ਭਾਰਤੀ ਯਾਤਰੀਆਂ ਲਈ ਚੰਗੇ ਰਹੇ ਹਨ। ਥਾਈਲੈਂਡ ਅਤੇ ਸ਼੍ਰੀਲੰਕਾ ਦੋਵਾਂ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਛੋਟਾਂ ਦਾ ਐਲਾਨ ਕੀਤਾ ਹੈ। ਥਾਈਲੈਂਡ ਨੇ 10 ਨਵੰਬਰ ਤੋਂ ਭਾਰਤੀ ਯਾਤਰੀਆਂ ਲਈ ਵੀਜ਼ਾ ਦੀ ਸ਼ਰਤ ਖਤਮ ਕਰ ਦਿਤੀ ਸੀ। ਇਸ ਛੋਟ ਨਾਲ ਭਾਰਤੀ ਸੈਲਾਨੀਆਂ ਨੂੰ 30 ਦਿਨ ਰੁਕਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਅਗਲੇ ਸਾਲ 10 ਮਈ ਤੱਕ ਇਸ ਦਾ ਲਾਭ ਲਿਆ ਜਾ ਸਕਦਾ ਹੈ। ਥਾਈਲੈਂਡ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਮੰਗ ਵਧਦੀ ਹੈ ਤਾਂ ਯੋਜਨਾ ਨੂੰ ਵਧਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਇਸ ਸਾਲ ਅਕਤੂਬਰ ਵਿੱਚ ਸ਼੍ਰੀਲੰਕਾ ਨੇ ਵੀ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਭਾਰਤ, ਚੀਨ ਅਤੇ ਰੂਸ ਸਮੇਤ ਸੱਤ ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ-ਮੁਕਤ ਦਾਖਲੇ ਦੀ ਪਹਿਲ ਸ਼ੁਰੂ ਕੀਤੀ ਸੀ। ਇਹ ਪਹਿਲ 31 ਮਾਰਚ 2024 ਤੱਕ ਲਾਗੂ ਰਹੇਗੀ। ਇਸ ਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ ਭਾਰਤੀ ਯਾਤਰੀ ਬਿਨਾਂ ਵੀਜ਼ੇ ਦੇ ਸ਼੍ਰੀਲੰਕਾ ਦੀ ਯਾਤਰਾ ਕਰ ਸਕਦੇ ਹਨ।