ਭਾਰਤੀ ਮੂਲ ਦੇ ਬ੍ਰਿਟਿਸ਼ ਐਮ.ਪੀ.ਦਾ ਬੱਸ ਡਰਾਈਵਰ ਤੋਂ ਲੈ ਕੇ ਐਮ.ਪੀ ਬਣਨ ਤੱਕ ਦਾ ਸਫ਼ਰ 
Published : Dec 22, 2019, 12:41 pm IST
Updated : Apr 9, 2020, 11:11 pm IST
SHARE ARTICLE
Varender Sharma
Varender Sharma

ਉਹ ਲੰਡਨ 'ਚ ਇਕ ਬੱਸ ਡਰਾਈਵਰ ਦੀ ਨੌਕਰੀ ਕਰਦੇ ਸਨ। 73ਸਾਲਾ ਵਰਿੰਦਰ ਸ਼ਰਮਾ 12 ਦਸੰਬਰ ਨੂੰ ਹੋਈਆਂ ਆਮ ਚੋਣਾਂ ਜਿੱਤ ਕੇ ਭਾਰਤੀ ਮੂਲ ਦੇ ਸਭ ਤੋਂ ਸੀਨੀਅਰ ਸੰਸਦ ਬਣ ਗਏ

ਲੰਡਨ - ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਨੇਤਾ ਵਰਿੰਦਰ ਸ਼ਰਮਾ 1968 'ਚ ਜਦ ਬ੍ਰਿਟੇਨ ਆਏ ਸਨ ਤਾਂ ਉਹ ਲੰਡਨ 'ਚ ਇਕ ਬੱਸ ਡਰਾਈਵਰ ਦੀ ਨੌਕਰੀ ਕਰਦੇ ਸਨ। 73ਸਾਲਾ ਵਰਿੰਦਰ ਸ਼ਰਮਾ 12 ਦਸੰਬਰ ਨੂੰ ਹੋਈਆਂ ਆਮ ਚੋਣਾਂ ਜਿੱਤ ਕੇ ਭਾਰਤੀ ਮੂਲ ਦੇ ਸਭ ਤੋਂ ਸੀਨੀਅਰ ਸੰਸਦ ਬਣ ਗਏ। ਉਹ ਜਲਿਆਂਵਾਲਾ ਬਾਗ ਕਤਲੇਆਮ ਲਈ ਬ੍ਰਿਟਿਸ਼ ਸਰਕਾਰ ਨੂੰ ਸਾਲਾ ਤੋਂ ਮੁਆਫੀ ਦੀ ਮੰਗ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਮੈਂ ਇਸ ਮੁਹਿੰਮ ਦੀ ਇਥੇ ਸ਼ੁਰੂਆਤ ਕੀਤੀ ਸੀ। 

 

ਅਸੀਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਵੀ ਮੰਗ ਕਰਾਂਗੇ ਕਿ ਬ੍ਰਿਟਿਸ਼ ਸਰਕਾਰ 1919 'ਚ ਹੋਏ ਇਸ ਕਤਲੇਆਮ ਲਈ ਰਸਮੀ ਤੌਰ 'ਤੇ ਮੁਆਫੀ ਮੰਗੇ। 
ਇਸ ਵਾਰ ਵਰਿੰਦਰ ਸ਼ਰਮਾ ਨੂੰ ਪੂਰੀ ਉਮੀਦ ਹੈ ਕਿ ਬੋਰਿਸ ਇਸ ਦੇ ਲਈ ਤਿਆਰ ਹੋ ਜਾਣਗੇ। ਇਹ ਮੇਰੀ ਪਾਰਟੀ ਦੇ ਚੋਣ ਪ੍ਰਚਾਰ ਘੋਸ਼ਣਾ ਪੱਤਰ ਦੇ ਅਹਿਮ ਵਾਅਦਿਆਂ 'ਚੋਂ ਇਕ ਸੀ।

ਅਸੀਂ ਬੋਰਿਸ ਜਾਨਸਨ ਨੂੰ ਕਹਾਂਗੇ ਕਿ ਇਸ ਨੂੰ ਪੂਰਾ ਉਹ ਕਰਨ। 5ਵੀਂ ਵਾਰ ਲਗਾਤਾਰ ਸੰਸਦ ਦੀਆਂ ਚੋਣਾਂ ਜਿੱਤਣ ਵਾਲੇ ਸ਼ਰਮਾ ਇਸ ਵਾਰ ਚੁਣੇ ਗਏ ਭਾਰਤੀ ਮੂਲ ਦੇ 15 ਸੰਸਦ ਮੈਂਬਰਾਂ 'ਚੋਂ ਇਕ ਹਨ। ਇਨ੍ਹਾਂ ਨੂੰ ਉਮੀਦ ਹੈ ਕਿ ਇਹ 15 ਸੰਸਦ ਮੈਂਬਰ ਬ੍ਰਿਟੇਨ ਅਤੇ ਭਾਰਤ ਵਿਚਾਲੇ ਸਬੰਧ ਨੂੰ ਮਜ਼ਬੂਤ ਬਣਾਉਣ 'ਚ ਹਮੇਸ਼ਾ ਦੀ ਤਰ੍ਹਾਂ ਇਕ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ। ਉਹ ਕਹਿੰਦੇ ਹਨ ਕਿ ਯੂਰਪ ਤੋਂ ਵੱਖ ਹੋਣ ਤੋਂ ਬਾਅਦ ਬ੍ਰਿਟੇਨ ਨੂੰ ਭਾਰਤ ਨਾਲ ਸਬੰਧ ਹੋਰ ਵੀ ਮਜ਼ਬੂਤ ਕਰਨੇ ਹੋਣਗੇ।

 

ਸਾਡੀ ਇਸ 'ਚ ਅਹਿਮ ਭੂਮਿਕਾ ਹੋਵੇਗੀ। ਸ਼ਰਮਾ ਟ੍ਰੇਡ ਯੂਨੀਅਨ ਨਾਲ ਸ਼ੁਰੂ ਤੋਂ ਹੀ ਜੁੜੇ ਰਹੇ ਹਨ। ਟ੍ਰੇਡ ਯੂਨੀਅਨ ਵਾਲੀ ਸਾਰੀਆਂ ਖੂਬੀਆਂ ਹੁਣ ਵੀ ਉਨ੍ਹਾਂ ਦੇ ਅੰਦਰ ਮੌਜੂਦ ਹਨ। ਉਹ ਆਤਮ ਵਿਸ਼ਵਾਸ ਅਤੇ ਸਾਹਸ ਲਈ ਜਾਣੇ ਜਾਂਦੇ ਹਨ, ਜਿਨ੍ਹਾਂ ਦੀ ਝਲਕ ਉਨ੍ਹਾਂ ਦੀ ਗੱਲਾਂ 'ਚ ਮਿਲਦੀ ਹੈ। ਉਹ ਆਖਦੇ ਹਨ ਕਿ ਮਜ਼ਦੂਰਾਂ ਲਈ ਉਨ੍ਹਾਂ ਦਾ ਦਿਲ ਹੁਣ ਵੀ ਧੜਕਦਾ ਹੈ। ਮੈਂ ਬਸ ਡਰਾਈਵਰ ਦੀ ਨੌਕਰੀ ਤੋਂ ਬਾਅਦ ਟ੍ਰੇਡ ਯੂਨੀਅਨ ਨਾਲ ਜੁੜੇ ਰਹਿਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਪੰਜਾਬ ਅਤੇ ਦਿੱਲੀ 'ਚ ਇਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਕਾਫੀ ਹਨ। ਉਹ ਭਾਰਤ ਅਕਸਰ ਜਾਇਆ ਕਰਦੇ ਹਨ।

ਭਾਰਤੀ ਮੂਲ ਦੇ ਲੋਕ ਪਸੰਦੀਦਾ ਸੰਸਦ ਮੈਂਬਰ ਪਿਆਰਾ ਸਿੰਧ ਖਾਬੜ੍ਹਾ ਦੇ ਦਿਹਾਂਤ 'ਤੇ ਈਲਿੰਗ ਸਾਊਥ ਹਾਲ ਦੀ ਖਾਲੀ ਸੀਟ ਤੋਂ ਉਹ 2007 'ਚ ਚੋਣਾਂ ਜਿੱਤ ਕੇ ਪਹਿਲੀ ਵਾਰ ਸੰਸਦ ਮੈਂਬਰ ਬਣੇ। ਸੂਟ-ਬੂਟ ਅਤੇ ਟਾਈ ਪਾਈ ਵਰਿੰਦਰ ਸ਼ਰਮਾ ਕਿਸੇ ਯੂਨਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਤੋਂ ਘੱਟ ਨਹੀਂ ਲੱਗ ਰਹੇ ਸਨ। ਪਰ ਲਗਾਤਾਰ ਪੰਜਵੀਂ ਵਾਰ ਚੋਣਾਂ ਜਿੱਤਣ ਅਤੇ ਕਈ ਅਹਿਮ ਕਮੇਟੀਆਂ ਦਾ ਹਿੱਸਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਸ਼ਖਸੀਅਤ ਸਾਦਗੀ ਭਰੀ ਹੈ।

 ਇੱਕ ਪੱਤਰਕਾਰ ਦਾ ਕਹਿਣਾ ਹੈ ਲੰਡਨ ਦੇ ਪੰਜਾਬੀ ਆਬਾਦੀ ਵਾਲੇ ਇਲਾਕੇ ਸਾਊਥ ਹਾਲ 'ਚ ਭਾਰਤੀ ਮਜ਼ਦੂਰਾਂ ਦੀ ਯੂਰਪ 'ਚ ਸਭ ਤੋਂ ਪੁਰਾਣੀ ਸੰਸਥਾ ਇੰਡੀਅਨ ਵਰਕਰਸ ਐਸੋਸੀਏਸ਼ਨ ਦੇ ਦਫ਼ਤਰ 'ਚ ਬੈਠੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ। ਉਹ ਇਸ ਦਫਤਰ ਤੋਂ 1 ਕਿਲੋਮੀਟਰ ਦੂਰ ਇਕ ਲੋਕਲ ਮੀਡੀਆ ਨੂੰ ਇੰਟਰਵਿਊ ਦੇ ਰਹੇ ਸਨ। ਇੰਟਰਵਿਊ ਖ਼ਤਮ ਕਰਕੇ ਉਹ ਪੈਦਲ ਹੀ ਉਥੋਂ ਸਾਨੂੰ ਮਿਲਣ ਆ ਗਏ। ਉਨ੍ਹਾਂ ਦੇ ਨਾਲ ਨਾ ਤਾਂ ਕੋਈ ਸੁਰੱਖਿਆ ਕਰਮੀ ਅਤੇ ਨਾ ਹੀ ਕੋਈ ਸਹਿਯੋਗੀ ਸੀ। ਇੰਨੇ ਸੀਨੀਅਰ ਸੰਸਦ ਮੈਂਬਰ ਨੂੰ ਪੈਦਲ ਇਕੱਲੇ ਚਲਦੇ ਦੇਖ ਕੇ ਹੈਰਾਨੀ ਹੋਈ।

ਉਹ ਜਦ ਅੰਦਰ ਆਏ ਤਾਂ ਇਮਾਰਤ 'ਚ ਕੋਈ ਖਲਬਲੀ ਨਹੀਂ ਮਚੀ। ਉਨ੍ਹਾਂ ਨੂੰ ਕੋਈ ਲੈਣ ਲਈ ਆਇਆ। ਉਹ ਅਤੇ ਉਥੇ ਮੌਜੂਦ ਲੋਕ ਪੰਜਾਬੀ ਭਾਸ਼ਾ 'ਚ ਗੱਲਾਂ ਕਰਨ ਲੱਗੇ। ਦੱਸ ਦਈਏ ਕਿ ਉਨ੍ਹਾਂ ਦਾ ਇਹ ਆਪਣੇ ਚੋਣ ਖੇਤਰ ਹੈ। ਈਲਿੰਗ ਸਾਊਥ ਹਾਲ ਚੋਣ ਖੇਤਰ 'ਚ 18 ਫੀਸਦੀ ਸਿੱਖ ਅਤੇ ਨੂੰ 11-11 ਪਾਕਿਸਤਾਨੀ ਅਤੇ ਹਿੰਦੂ ਵੀ ਰਹਿੰਦੇ ਹਨ। ਸ਼ਾਇਦ ਇਸ ਕਾਰਨ ਭਾਰਤ ਦੀ ਸਿਆਸਤ 'ਤੇ ਸਿੱਧਾ ਜਵਾਬ ਦੇਣ ਤੋਂ ਉਹ ਕਤਰਾਉਂਦੇ ਹਨ। ਮੈਂ ਜਦ ਭਾਰਤ 'ਚ ਮੌਜੂਦਾ ਸਿਆਸੀ ਬੈਚੇਨੀ 'ਤੇ ਸਵਾਲ ਕੀਤਾ ਤਾਂ ਉਹ ਇਸ ਦਾ ਗੋਲ-ਮੋਲ ਜਵਾਬ ਦੇ ਗਏ।

ਵਰਿੰਦਰ ਸ਼ਰਮਾ ਦਾ ਚੋਣ ਖੇਤਰ ਦੇ ਕਈ ਗੁਰਦੁਆਰਿਆਂ 'ਚ ਖਾਲਿਸਤਾਨ ਦੀ ਚਰਚਾ ਇਕ ਵਾਰ ਫਿਰ ਤੋਂ ਜ਼ੋਰ ਫੱੜ੍ਹ ਰਹੀ ਹੈ। ਅਜਿਹਾ ਪੂਰਾ ਬ੍ਰਿਟੇਨ 'ਚ ਹੋ ਰਿਹਾ ਹੈ। ਵਰਿੰਦਰ ਸ਼ਰਮਾ ਦੇ ਵਿਚਾਰ 'ਚ ਇਹ ਪੂਰੀ ਦੁਨੀਆ ਨਾਲ ਸਹੀ ਨਹੀਂ ਹੈ। ਭਾਰਤ ਸਰਕਾਰ ਨਾਲ ਚੰਗੇ ਸਬੰਧ ਬਣਾ ਕੇ ਰੱਖਣਾ, ਆਪਣੇ ਚੋਣ ਖੇਤਰ 'ਚ ਸਿੱਖ, ਹਿੰਦੂ ਅਤੇ ਪਾਕਿਸਤਾਨੀ ਵੋਟਰਾਂ ਦੀਆਂ ਭਾਵਨਾਵਾਂ ਵਿਚਾਲੇ ਇਹ ਯਾਦ ਰੱਖਣਾ ਕਿ ਉਹ ਬ੍ਰਿਟਿਸ਼ ਪਾਰਲੀਮੈਂਟ ਦੇ ਸੰਸਦ ਹਨ, ਕਾਫੀ ਮੁਸ਼ਕਿਲ ਕੰਮ ਲੱਗਦਾ ਹੈ। ਸਾਲਾਂ ਤੋਂ ਇਸ ਸੰਤੁਲਨ ਨੂੰ ਬਣਾ ਕੇ ਰੱਖਣਾ ਵਰਿੰਦਰ ਸ਼ਰਮਾ ਦੀ ਸਭ ਤੋਂ ਵੱਡੀ ਉਪਲੱਬਧੀ 'ਚੋਂ ਇਕ ਹੋਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement