ਹੁਣ ਸਕੂਲਾਂ 'ਚ ਜਲਿਆਂਵਾਲਾ ਬਾਗ਼ ਸਮੇਤ ਬ੍ਰਿਟਿਸ਼ ਰਾਜ ਦੇ ਜ਼ੁਲਮਾਂ ਬਾਰੇ ਵੀ ਦਿੱਤੀ ਜਾਵੇਗੀ ਸਿੱਖਿਆ!
Published : Nov 27, 2019, 10:58 am IST
Updated : Nov 27, 2019, 10:58 am IST
SHARE ARTICLE
Schools will be taught including jalewala bagh
Schools will be taught including jalewala bagh

ਹੋ ਗਿਆ ਐਲਾਨ! ਜਾਣੋ ਪੂਰੀ ਖ਼ਬਰ

ਲੰਡਨ: ਬ੍ਰਿਟੇਨ ਦੀਆਂ ਆਮ ਚੋਣਾਂ 'ਚ ਜੇ ਵਿਰੋਧੀ ਧਿਰ ਲੇਬਰ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਉਥੋਂ ਦੇ ਸਕੂਲੀ ਬੱਚੇ ਇਹ ਜਾਣ ਸਕਣਗੇ ਕਿ ਬ੍ਰਿਟਿਸ਼ ਰਾਜ ਵਿਚ ਲੋਕਾਂ ਨਾਲ ਕਿਸ ਤਰ੍ਹਾਂ ਬੇਇਨਸਾਫੀ ਕੀਤੀ ਗਈ ਸੀ। 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਮੈਨੀਫੈਸਟੋ ਜਾਰੀ ਕਰਦੇ ਹੋਏ ਲੇਬਰ ਪਾਰਟੀ ਨੇ ਕਿਹਾ ਹੈ ਕਿ ਉਸ ਦੀ ਸਰਕਾਰ ਬਣਨ 'ਤੇ ਦੇਸ਼ ਦੇ ਸਕੂਲਾਂ ਵਿਚ ਬੱਚਿਆਂ ਨੂੰ ਬ੍ਰਿਟੇਨ ਦੇ ਬਸਤੀਵਾਦੀ ਇਤਿਹਾਸ ਅਤੇ ਬ੍ਰਿਟਿਸ਼ ਰਾਜ ਦੇ ਜ਼ੁਲਮਾਂ ਬਾਰੇ ਪੜਾਇਆ ਜਾਵੇਗਾ।

Jallianwala BaghJallianwala Baghਪਾਰਟੀ ਨੇ ਇਸ ਲਈ ਇਕ ਨਵਾਂ ਵਿੱਦਿਅਕ ਟਰੱਸਟ ਬਣਾਉਣ ਦਾ ਵਾਅਦਾ ਕੀਤਾ ਹੈ। ਲੇਬਰ ਪਾਰਟੀ ਨੇ ਰੇਸ ਐਂਡ ਫੇਥ ਮੈਨੀਫੈਸਟੋ ਟਾਈਟਲ ਨਾਲ ਮੈਨੀਫੈਸਟੋ ਜਾਰੀ ਕੀਤਾ ਹੈ। ਪਿਛਲੇ ਹਫ਼ਤੇ ਪਾਰਟੀ ਨੇ ਮੂਲ ਮੈਨੀਫੈਸਟੋ ਜਾਰੀ ਕੀਤਾ ਸੀ, ਜਿਸ ਵਿਚ ਜਲਿਆਂਵਾਲਾ ਬਾਗ ਕਤਲੇਆਮ ਲਈ ਰਸਮੀ ਮੁਆਫੀ ਮੰਗਣ ਦਾ ਵਾਅਦਾ ਕੀਤਾ ਸੀ।

Jallianwala BaghJallianwala Baghਬ੍ਰਿਟਿਸ਼ ਰਾਜ ਦੌਰਾਨ ਅਪ੍ਰੈਲ 1919 ਵਿਚ ਅੰਮ੍ਰਿਤਸਰ ਵਿਚ ਜਲਿਆਂਵਾਲਾ ਬਾਗ ਵਿਚ ਇਕੱਠੇ ਹੋਏ ਨਿਹੱਥੇ ਲੋਕਾਂ 'ਤੇ ਜਨਰਲ ਡਾਇਰ ਨੇ ਗੋਲੀਆਂ ਚਲਵਾਈਆਂ ਸਨ, ਜਿਸ ਵਿਚ ਵੱਡੀ ਗਿਣਤੀ ਵਿਚ ਬੱਚੇ, ਔਰਤਾਂ ਅਤੇ ਬਜ਼ੁਰਗ ਮਾਰੇ ਗਏ ਸਨ। ਬ੍ਰਿਟੇਨ ਦੇ ਭਾਰਤੀ ਕਾਮਿਆਂ ਦੇ ਸਭ ਤੋਂ ਪੁਰਾਣੇ ਸਮੂਹਾਂ ਵਿਚੋਂ ਇਕ ਇੰਡੀਅਨ ਵਰਕਰਸ ਐਸੋਸੀਏਸ਼ਨ ਆਫ ਗ੍ਰੇਟ ਬ੍ਰਿਟੇਨ (ਆਈ.ਡਬਲਿਊ-ਜੀ.ਬੀ.) ਦੇ ਰਾਸ਼ਟਰੀ ਉਪ ਪ੍ਰਧਾਨ ਹਰਸੇਵ ਬੈਂਸ ਨੇ ਕਿਹਾ ਕਿ ਬੱਚਿਆਂ ਨੂੰ ਉਪਨਿਵੇਸ਼ਵਾਦ, ਬੇਇਨਸਾਫੀ ਅਤੇ ਬ੍ਰਿਟਿਸ਼ ਸਾਮਰਾਜ ਦੀ ਭੂਮਿਕਾ ਬਾਰੇ ਪੜਾਇਆ ਜਾਣਾ ਬਹੁਤ ਹੀ ਮਹੱਤਵਪੂਰਨ ਹੈ।

Jallianwala BaghJallianwala Baghਇਹ ਬਹੁਤ ਵੱਡਾ ਕਦਮ ਹੋਵੇਗਾ, ਜੋ ਸਾਡੀ ਬਹੁਤ ਪੁਰਾਣੀ ਮੰਗ ਨੂੰ ਪੂਰਾ ਕਰੇਗੀ। ਬ੍ਰਿਟੇਨ ਵਿਚ ਯਹੂਦੀਆਂ ਦੇ ਸਭ ਤੋਂ ਸੀਨੀਅਰ ਪਾਦਰੀ (ਰੱਬੀ) ਨੇ ਮੰਗਲਵਾਰ ਨੂੰ ਕਿਹਾ ਕਿ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬਿਨ ਪ੍ਰਧਾਨ ਮੰਤਰੀ ਅਹੁਦੇ ਦੇ ਕਾਬਲ ਨਹੀਂ ਹਨ। ਕਾਰਬਿਨ 'ਤੇ ਯਹੂਦੀ ਵਿਰੋਧੀ ਹੋਣ ਦਾ ਦੋਸ਼ ਹੈ।

StudentsStudentsਮੁੱਖ ਰੱਬੀ ਐਫਰੈਮ ਮਿਰਵਿਸ ਨੇ ਦਿ ਟਾਈਮਜ਼ ਵਿਚ ਪ੍ਰਕਾਸ਼ਿਤ ਆਪਣੇ ਲੇਖ ਵਿਚ ਕਿਹਾ ਹੈ ਕਿ 12 ਦਸੰਬਰ ਦੀਆਂ ਚੋਣਾਂ ਤੋਂ ਪਹਿਲਾਂ ਲੇਬਰ ਪਾਰਟੀ ਨੂੰ ਲੈ ਕੇ ਬ੍ਰਿਟੇਨ ਦੇ ਯਹੂਦੀਆਂ ਵਿਚਾਲੇ ਚਿੰਤਾ ਵੱਧ ਗਈ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਲੋਕ ਆਪਣੀ  ਅੰਤਆਤਮਾ ਦੀ ਆਵਾਜ਼ 'ਤੇ ਵੋਟਿੰਗ ਕਰਨ। ਦੱਸ ਦਈਏ ਕਿ ਕਾਰਬਿਨ ਨੂੰ ਫਲਸਤੀਨ ਸਮਰਥਕ ਮੰਨਿਆ ਜਾਂਦਾ ਹੈ।

ਹਾਲਾਂਕਿ, ਉਹ ਕਈ ਵਾਰ ਇਹ ਸਫਾਈ ਦੇ ਚੁੱਕੇ ਹਨ ਕਿ ਉਹ ਯਹੂਦੀ ਵਿਰੋਧੀ ਨਹੀਂ ਹਨ ਅਤੇ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਬ੍ਰਿਟੇਨ ਵਿਚ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣਗੇ ਅਤੇ ਸਭ ਦਾ ਸਨਮਾਨ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: Canada, Ontario, London

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement