
ਸਰਕਾਰ ਨੂੰ ਉਮੀਦ ਹੈ ਕਿ ਵਧੇਰੇ ਇਮੀਗ੍ਰੇਸ਼ਨ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦਾ ਹੈ। ਜੇ ਤੁਸੀਂ ਵੀ ਕੈਨੇਡਾ ਜਾਣ ਦੀ ਉਡੀਕ 'ਚ ਹੋ ਤਾਂ 76969-98876 ’ਤੇ ਸੰਪਰਕ ਕਰੋ
ਓਂਟਾਰਿਓ: ਭਾਰਤ ਦੇ ਨੌਜਵਾਨਾਂ ਵਿਚ ਕੈਨੇਡਾ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਹੈ। ਇਸ ਦੌਰਾਨ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਦਰਅਸਲ ਕੈਨੇਡਾ ਦੀ ਸਰਕਾਰ ਅਗਲੇ ਸਾਲ 4 ਲੱਖ ਤੋਂ ਜ਼ਿਆਦਾ ਪਰਵਾਸੀਆ ਲਈ ਅਪਣੀਆਂ ਸਰਹੱਦਾਂ ਖੋਲ੍ਹਣ ਜਾ ਰਹੀ ਹੈ। ਕੈਨੇਡਾ 3,50,000 ਦੇ ਆਮ ਸਲਾਨਾ ਅੰਕੜੇ ਦੇ ਮੁਕਾਬਲੇ 2022 ਵਿਚ 4,11,000 ਪਰਵਾਸੀਆਂ ਦਾ ਸਵਾਗਤ ਕਰੇਗਾ। 2021 ਲਈ ਇਹ ਅੰਕੜਾ 4,01,000 ਰੱਖਿਆ ਗਿਆ ਸੀ ਜਦਕਿ 2023 ਵਿਚ ਇਹ ਵਧ ਕੇ 4,21,000 ਹੋ ਜਾਵੇਗਾ। ਭਾਰਤੀਆਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਬਾਹਰਲੇ ਮੁਲਕਾਂ ਤੋਂ ਕੈਨੇਡਾ ਵਿਚ ਵੱਸਣ ਵਾਲੇ ਲੋਕਾਂ ਵਿਚ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜੇਕਰ ਤੁਸੀਂ ਵੀ ਕੈਨੇਡਾ ਜਾਣ ਦੀ ਉਡੀਕ ਵਿਚ ਹੋ ਤਾਂ ਜਲਦੀ 76969-98876 ’ਤੇ ਸੰਪਰਕ ਕਰੋ।
Canada
ਦਰਅਸਲ ਪਿਛਲੇ ਤਿੰਨ ਚਾਰ ਸਾਲਾਂ ਵਿਚ ਕੈਨੇਡਾ ਵਿਚ ਭਾਰਤੀ ਪਰਵਾਸ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। 2016 ਵਿਚ 39,340 ਭਾਰਤੀ ਪ੍ਰਵਾਸੀ ਕੈਨੇਡਾ ਪਹੁੰਚੇ ਸਨ। 2019 ਵਿਚ ਇਹ ਅੰਕੜਾ 85,000 ਹੋ ਗਿਆ, ਜਿਸ ਵਿਚ 105 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਕੈਨੇਡਾ ਵਿਚ ਭਾਰਤੀ ਇਮੀਗ੍ਰੇਸ਼ਨ ਦੇ ਤੇਜ਼ੀ ਨਾਲ ਵਧਣ ਪਿੱਛੇ ਕਈ ਕਾਰਨ ਹਨ। ਇਸੇ ਤਰ੍ਹਾਂ ਕੈਨੇਡਾ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2016 ਵਿਚ 76,075 ਤੋਂ ਵੱਧ ਕੇ 2019 ਵਿਚ 2,19,855 ਹੋ ਗਈ ਹੈ, ਜੋ ਲਗਭਗ 300 ਪ੍ਰਤੀਸ਼ਤ ਦਾ ਵਾਧਾ ਹੈ।
Immigration
ਵਿਦਿਆਰਥੀਆਂ ਦੀ ਰਿਕਾਰਡ ਗਿਣਤੀ ਅਤੇ ਆਉਣ ਵਾਲੇ ਨਵੇਂ ਲੋਕਾਂ ਦੇ ਕਾਰਨ, ਭਾਰਤੀ ਕੈਨੇਡਾ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਭਾਈਚਾਰਿਆਂ ਵਿਚੋਂ ਇੱਕ ਬਣ ਗਏ ਹਨ। ਨਤੀਜਾ ਇਹ ਹੈ ਕਿ 3.7 ਕਰੋੜ ਤੋਂ ਵੱਧ ਆਬਾਦੀ ਵਾਲੇ ਇਸ ਦੇਸ਼ ਵਿੱਚ ਭਾਰਤੀਆਂ ਦੀ ਗਿਣਤੀ 16 ਲੱਖ ਨੂੰ ਪਾਰ ਕਰ ਰਹੀ ਹੈ। ਕੈਨੇਡਾ ਦੀ ਸਰਕਾਰ ਨੂੰ ਉਮੀਦ ਹੈ ਕਿ ਵਧੇਰੇ ਇਮੀਗ੍ਰੇਸ਼ਨ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦਾ ਹੈ ਅਤੇ ਇਸ ਨਾਲ ਕੋਰੋਨਾ ਮਹਾਮਾਰੀ ਤੋਂ ਬਾਅਦ ਪੈਦਾ ਹੋਈ ਕਿਰਤ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੱਸਿਆ ਸੀ ਕਿ ਕੈਨੇਡਾ ਨੂੰ ਨੌਕਰੀਆਂ ਪੈਦਾ ਕਰਨ ਅਤੇ ਆਪਣੀ ਆਰਥਿਕ ਰਿਕਵਰੀ ਨੂੰ ਚਲਾਉਣ ਲਈ ਇਮੀਗ੍ਰੇਸ਼ਨ ਦੀ ਲੋੜ ਹੈ।
Canada Visa
ਇਸ ਤੋਂ ਇਲਾਵਾ ਕੈਨੇਡੀਅਨ ਮੈਨੂਫੈਕਚਰਰਜ਼ ਐਂਡ ਐਕਸਪੋਰਟਰਾਂ ਦੀ ਐਸੋਸੀਏਸ਼ਨ ਸਰਕਾਰ ਨੂੰ 2030 ਤੱਕ ਆਰਥਿਕ ਸ਼੍ਰੇਣੀ ਦੇ ਪ੍ਰਵਾਸੀਆਂ ਲਈ ਆਪਣੇ ਟੀਚੇ ਨੂੰ ਦੁੱਗਣਾ ਕਰਨ ਲਈ ਕਹਿ ਰਹੀ ਹੈ ਕਿਉਂਕਿ ਨਿਰਮਾਣ ਵਿਚ ਕਾਮਿਆਂ ਦੀ ਘਾਟ ਹੈ। ਜੇਕਰ ਤੁਸੀਂ ਵੀ ਕਾਫੀ ਸਮੇਂ ਤੋਂ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦ ਪੂਰਾ ਹੋ ਸਕਦਾ ਹੈ। ਵਧੇਰੇ ਜਾਣਕਾਰੀ ਲਈ 76969-98876 ’ਤੇ ਸੰਪਰਕ ਕਰੋ।