25 ਸਰਜਰੀ ਤੋਂ ਬਾਅਦ ਵੀ ‘ਟ੍ਰੀ ਮੈਨ’ ਦੀ ਹਾਲਤ ਖ਼ਰਾਬ,  ਫਿਰ ਹੱਥਾਂ 'ਤੇ ਉੱਗਣ ਲੱਗੇ ਰੁੱਖ
Published : Jan 23, 2019, 11:25 am IST
Updated : Jan 23, 2019, 11:25 am IST
SHARE ARTICLE
Bangladesh Tree man
Bangladesh Tree man

ਬੰਗਲਾਦੇਸ਼ ਵਿਚ ਟ੍ਰੀ ਮੈਨ ਨਾਮ ਤੋਂ ਮਸ਼ਹੂਰ ਅਬੁਲ ਬਾਜੰਦਰ ਦੀ ਹਾਲਤ ਫਿਰ ਤੋਂ ਖ਼ਰਾਬ ਹੋ ਗਈ ਹੈ।  ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਦੀ ਚਮੜੀ 'ਤੇ ਫਿਰ ਰੁੱਖ ਵਰਗਾ ...

ਢਾਕਾ: ਬੰਗਲਾਦੇਸ਼ ਵਿਚ ਟ੍ਰੀ ਮੈਨ ਨਾਮ ਤੋਂ ਮਸ਼ਹੂਰ ਅਬੁਲ ਬਾਜੰਦਰ ਦੀ ਹਾਲਤ ਫਿਰ ਤੋਂ ਖ਼ਰਾਬ ਹੋ ਗਈ ਹੈ।  ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਦੀ ਚਮੜੀ 'ਤੇ ਫਿਰ ਰੁੱਖ ਵਰਗਾ ਢਾਂਚਾ ਉੱਗਣ ਲੱਗਾ ਹੈ। ਦੱਸ ਦਈਏ ਕਿ 2016 ਤੋਂ ਹੁਣ ਤੱਕ ਉਨ੍ਹਾਂ ਦੀ 25 ਸਰਜਰੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਡਾਕਟਰਾਂ ਨੇ ਕਿਹਾ ਕਿ ਇਸ ਰੋਗ ਨੂੰ ਠੀਕ ਕਰਨ ਲਈ ਫਿਰ ਤੋਂ ਸਰਜਰੀ ਦੀ ਜ਼ਰੂਰਤ ਹੈ। ਦੱਸ ਦਈਏ ਕਿ ਬਾਜੰਦਰ ਨੂੰ Epidermodysplasia verruciformis ਨਾਮ ਦੀ ਬਿਮਾਰੀ ਹੈ। ਇਸ ਬਿਮਾਰੀ ਨੂੰ ਟ੍ਰੀ ਮੈਨ ਸਿੰਡਰੋਮ ਵੀ ਕਿਹਾ ਜਾਂਦਾ ਹੈ। 

Bangladesh Tree man Bangladesh Tree man

ਬਾਜੰਦਰ ਨੇ ਦੱਸਿਆ ਕਿ ਰੁੱਖ ਵਰਗੀ ਸੰਰਚਨਾ ਮੇਰੇ ਹੱਥ ਪੈਰਾਂ ਦੇ ਨਵੇਂ ਹਿੱਸਿਆਂ ਵਿਚ ਵੀ ਵੱਧਣ ਲੱਗੀ ਹੈ, ਮੈਨੂੰ ਉਮੀਦ ਹੈ ਕਿ ਡਾਕਟਰ ਮੇਰੀ ਬਿਮਾਰੀ ਨੂੰ ਇਸ ਵਾਰ ਬਿਲਕੁੱਲ ਠੀਕ ਕਰ ਦੇਣਗੇਂ। ਦੱਸ ਦਈਏ ਕਿ ਕਿ ਬਾਜੰਦਰ ਇਲਾਜ ਦੌਰਾਨ ਹਸਪਤਾਲ ਤੋਂ ਫਰਾਰ ਹੋ ਗਿਆ ਸੀ, ਜਿਸ ਕਾਰਨ ਉਸ ਦਾ ਇਲਾਜ ਅਧੂਰਾ ਰਹਿ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹ ਰੋਗ ਪੂਰੀ ਦੁਨੀਆ ਵਿਚ ਕੁਲ ਅੱਧਾ ਦਰਜਨ ਲੋਕਾਂ ਨੂੰ ਹੀ ਹੈ। ਅਬੁਲ ਦੀ ਹਾਲਤ ਹੁਣ ਬਹੁਤ ਵਿਗੜ ਗਈ ਹੈ।

Bangladesh Tree man Bangladesh Tree man

ਦੱਸ ਦਈਏ ਕਿ ਅਬੁਲ ਪਹਿਲਾਂ ਰਿਕਸ਼ਾ ਚਲਾਕੇ ਜ਼ਿੰਦਗੀ ਦਾ ਗੁਜ਼ਾਰਾ ਕਰਦਾ ਸੀ ਪਰ ਜਦੋਂ ਤੋ ਉਸ ਨੂੰ ਇਹ ਬਿਮਾਰੀ ਹੋਈ, ਉਹ ਕੰਮ ਕਰਨ ਤੋਂ ਅਸਮਰਥ ਹੋ ਗਿਆ। ਉਸਦੀ ਬਿਮਾਰੀ ਦੇ ਬਾਰੇ ਪੂਰੀ ਦੁਨੀਆ ਵਿਚ ਗੱਲ ਹੁੰਦੀ ਹੈ ਕਿਉਂਕਿ ਇਹ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਜੋ ਕਿ ਬਹੁਤ ਘੱਟ ਸੁਣਨ ਵਿਚ ਆਉਂਦਾ ਹੈ।

Location: Bangladesh, Dhaka, Dhaka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement