
ਦਰਅਸਲ ਪੰਜ ਸੌ ਮੀਟਰ ਅਪਰਚਰ ਸਪੈਰਿਕਲ ਟੈਲੀਸਕੋਪ ( ਫਾਸਟ) ਨੂੰ ਬਿਲਕੁਲ ਸ਼ਾਂਤ ਥਾਂ ਵਿਚ ਤਬਦੀਲ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਬੀਜਿੰਗ : ਦੁਨੀਆਂ ਦੀ ਸੱਭ ਤੋਂ ਵੱਡੀ ਦੂਰਬੀਨ ਦੀ ਸੁਰੱਖਿਆ ਲਈ ਚੀਨ ਦੇ ਗੁਈਝੋਉ ਰਾਜ ਦੇ ਪ੍ਰਸ਼ਾਸਨ ਨੇ ਨਿਯਮਾਂ ਨੂੰ ਹੋਰ ਵੀ ਸਖ਼ਤ ਬਣਾ ਦਿਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਦੂਰਬੀਨ ਦੇ ਨਿਰਧਾਰਤ ਖੇਤਰ ਵਿਚ ਸੈਲਫੋਨ, ਡਿਜ਼ੀਟਲ ਕੈਮਰਾ ਅਤੇ ਗੁੱਟ 'ਤੇ ਕੁਝ ਵੀ ਨਾ ਪਹਿਨਣ ਦੇ ਨਿਰਦੇਸ਼ ਦਿਤੇ ਗਏ ਹਨ। ਦਰਅਸਲ ਪੰਜ ਸੌ ਮੀਟਰ ਅਪਰਚਰ ਸਪੈਰਿਕਲ ਟੈਲੀਸਕੋਪ ( ਫਾਸਟ) ਨੂੰ ਬਿਲਕੁਲ ਸ਼ਾਂਤ ਥਾਂ ਵਿਚ ਤਬਦੀਲ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।
Five-hundred-meter Aperture Spherical radio Telescope
ਇਥੇ ਤੱਕ ਕਿ ਇਸ ਥਾਂ 'ਤੇ ਰੇਡਿਓ ਉਪਕਰਣ ਅਤੇ ਇਲੈਕਟ੍ਰੋਮੈਗੈਟਿਕ ਗੈਜਟ 'ਤੇ ਵੀ ਪਾਬੰਦੀ ਲਗਾਈ ਗਈ ਹੈ। ਪਾਬੰਦੀਸ਼ੁਦਾ ਚੀਜ਼ਾਂ ਵਿਚ ਟੈਬਲੇਟ, ਸਪੀਕਰ ਅਤੇ ਡਰੋਨ ਵੀ ਸ਼ਾਮਲ ਹਨ। ਇਹ ਨਵਾਂ ਨਿਯਮ ਅਪ੍ਰੈਲ 2019 ਤੋਂ ਲਾਗੂ ਹੋ ਜਾਵੇਗਾ। ਫਾਸਟ ਦਾ 05 ਕਿਲੋਮੀਟਰ ਦਾ ਖੇਤਰ ਕੋਰ ਜ਼ੋਨ ਹੈ ਜੋ ਕਿ ਇਕ ਸ਼ਾਂਤ ਖੇਤਰ ਹੈ। 05-10 ਕਿਲੋਮੀਟਰ ਤੱਕ ਦਾ ਖੇਤਰਫਲ ਇੰਟਰਮੀਡੀਏਟ ਜ਼ੋਨ ਹੈ।
China's FAST Telescope
ਸਥਾਨਕ ਪ੍ਰਸ਼ਾਸਨ ਨੇ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਹੈ। ਨਿਯਮ ਤੋੜਨ 'ਤੇ ਘੱਟ ਤੋਂ ਘੱਟ 52 ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ। ਇਸ ਦੇ ਨਾਲ ਹੀ ਨਵੇਂ ਨਿਯਮ ਨਾਲ ਸੈਲਾਨੀਆਂ ਨੂੰ ਜਾਗਰੁਕ ਕਰਨ ਲਈ ਥਾਂ-ਥਾਂ ਨੋਟਿਸ ਬੋਰਡ ਵੀ ਲਗਾਏ ਜਾਣਗੇ।