
ਪੰਜਾਬ ਵਿਚ 30 ਦਸੰਬਰ, 2018 ਨੂੰ ਪੰਚਾਇਤ ਚੋਣਾਂ ਦੌਰਾਨ ਚੋਣਾਂ ਨੂੰ ਲੈ ਕੇ ਵੱਖ-ਵੱਖ...
ਫਿਰੋਜ਼ਪੁਰ : ਪੰਜਾਬ ਵਿਚ 30 ਦਸੰਬਰ, 2018 ਨੂੰ ਪੰਚਾਇਤ ਚੋਣਾਂ ਦੌਰਾਨ ਚੋਣਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਹੋਈਆਂ ਗੜਬੜੀ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ 8 ਜ਼ਿਲ੍ਹਿਆਂ ਵਿਚ 14 ਥਾਵਾਂ ‘ਤੇ ਸਰਪੰਚ ਤੇ ਪੰਚ ਦੀਆਂ ਚੋਣਾਂ ਲਈ ਅੱਜ ਫਿਰ ਤੋਂ ਪੋਲਿੰਗ ਹੋ ਰਹੀ ਹੈ। ਦੱਸ ਦਈਏ ਕਿ ਫਿਰੋਜ਼ਪੁਰ ਦੇ ਨਾਨਰਪੂਰਾ ਪਿੰਡ ਅਤੇ ਲਖਮੀਰ ਕੇ ਹਿਠਾੜ ‘ਚ ਇਸ ਸਮੇਂ ਪੰਚਾਇਤ ਚੋਣਾਂ ਹੋ ਰਹੀਆਂ ਹਨ।
ਮਿਲੀ ਜਾਣਕਾਰੀ ਦੇ ਮੁਤਾਬਕ ਉਕਤ ਦੋਵਾਂ ਥਾਵਾਂ ‘ਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ ਅਤੇ ਵਧੇਰੇ ਸੁਰੱਖਿਆ ਬਲ ਵੀ ਤੈਨਾਤ ਕੀਤੇ ਗਏ ਹਨ। ਲੋਕ ਲੰਮੀਆਂ-ਲੰਮੀਆਂ ਲਾਈਨਾਂ ‘ਚ ਲੱਗ ਕੇ ਅਪਣੀ ਵੋਟ ਦੀ ਵਰਤੋਂ ਕਰ ਰਹੇ ਹਨ।
12 ਵਜੇ ਤੱਕ ਵੋਟਿੰਗ
ਮਮਦੋਟ : 53 ਫ਼ੀਸਦੀ