ਜਾਣੋ ਪਰਿਵਾਰ ਸਮੇਤ ਪਾਕਿਸਤਾਨ ਤੋਂ ਕਿਉਂ ਭੱਜਣ ਲਈ ਮਜ਼ਬੂਰ ਹੋਇਆ ਇਹ ਸਿੱਖ ਨੇਤਾ
Published : Jan 23, 2020, 3:28 pm IST
Updated : Jan 23, 2020, 3:34 pm IST
SHARE ARTICLE
File Photo
File Photo

ਰਾਦੇਸ਼ ਸਿੰਘ ਉਰਫ਼ ਟੋਨੀ ਪੇਸ਼ਾਵਰ ਦਾ ਰਹਿਣ ਵਾਲਾ ਹੈ ਜੋ ਕਿ ਕੁੱਝ ਸਮਾਂ ਪਹਿਲਾਂ ਲਾਹੌਰ ਸ਼ਿਫ਼ਟ ਹੋ ਗਿਆ ਸੀ। ਅਪਣੀ ਵੀਡੀਉ ਵਿਚ ਰਾਦੇਸ਼ ਸਿੰਘ ਨੇ ਕਿਹਾ ਕਿ 2018 ਦੀਆਂ...

ਨਵੀਂ ਦਿੱਲੀ : ਉਂਜ ਤਾਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੇਵਲ ਘੱਟ ਗਿਣਤੀਆਂ 'ਤੇ ਹੀ ਤਸ਼ੱਦਦ ਨਹੀਂ ਹੁੰਦਾ ਹੈ ਬਲਕਿ ਉਥੋਂ ਦੇ ਆਗੂਆਂ 'ਤੇ ਵੀ ਇਸੇ ਤਰ੍ਹਾਂ ਦੇ ਜ਼ੁਲਮ ਦੇ ਸ਼ਿਕਾਰ ਹੁੰਦੇ ਹਨ ਜਿਸ ਨੂੰ ਦਰਸਾਉਂਦੀ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ। ਦਰਅਸਲ ਪਾਕਿਸਤਾਨ ਵਿਚ 2018 ਦੌਰਾਨ ਹੋਈਆਂ ਆਮ ਚੋਣਾਂ ਵਿਚ ਪੇਸ਼ਾਵਰ ਤੋਂ ਚੋਣ ਲੜਨ ਵਾਲੇ ਸਿੱਖ ਆਗੂ ਰਾਦੇਸ਼ ਸਿੰਘ ਉਰਫ਼ ਟੋਨੀ ਨੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਦਿਤਾ ਹੈ।

PhotoPhoto

ਰਾਦੇਸ਼ ਦੇ ਦੇਸ਼ ਛੱਡਣ ਦੀਆਂ ਖ਼ਬਰਾਂ ਪਿਛਲੇ ਦੋ ਦਿਨਾਂ ਤੋਂ ਸੁਰਖ਼ੀਆਂ ਬਣ ਰਹੀਆਂ ਸਨ। ਅੱਜ ਉਸ ਨੇ ਕਿਸੇ ਅਣਦੱਸੀ ਥਾਂ ਤੋਂ ਇਕ ਵੀਡੀਉ ਸੰਦੇਸ਼ ਜਾਰੀ ਕਰ ਕੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਤੇ ਉਸ ਦੇ ਪਰਵਾਰ ਨੂੰ ਮੌਜੂਦਾ ਥਾਂ ਤੋਂ ਛੇਤੀ ਤੋਂ ਛੇਤੀ ਕਿਸੇ ਸੁਰੱਖਿਅਤ ਥਾਂ 'ਤੇ ਪਹੁੰਚਣ ਵਿਚ ਮਦਦ ਕੀਤੀ ਜਾਵੇ।

File PhotoFile Photo

ਰਾਦੇਸ਼ ਸਿੰਘ ਉਰਫ਼ ਟੋਨੀ ਪੇਸ਼ਾਵਰ ਦਾ ਰਹਿਣ ਵਾਲਾ ਹੈ ਜੋ ਕਿ ਕੁੱਝ ਸਮਾਂ ਪਹਿਲਾਂ ਲਾਹੌਰ ਸ਼ਿਫ਼ਟ ਹੋ ਗਿਆ ਸੀ। ਅਪਣੀ ਵੀਡੀਉ ਵਿਚ ਰਾਦੇਸ਼ ਸਿੰਘ ਨੇ ਕਿਹਾ ਕਿ 2018 ਦੀਆਂ ਚੋਣਾਂ ਮਗਰੋਂ ਦੌਰਾਨ ਮੈਨੂੰ ਧਮਕੀਆਂ ਦਿਤੀਆਂ ਗਈਆਂ ਸਨ ਜਿਸ ਤੋਂ ਤੰਗ ਆ ਕੇ ਉਹ ਲਾਹੌਰ ਸ਼ਿਫ਼ਟ ਹੋ ਗਿਆ ਸੀ ਪਰ ਹੁਣ ਮਜਬੂਰ ਹੋ ਕੇ ਉਸ ਨੇ ਅਪਣਾ ਮੁਲਕ ਛੱਡ ਦਿਤਾ ਹੈ ਤੇ ਜਿਥੇ ਇਸ ਵੇਲੇ ਉਹ ਹੈ ਉਥੇ ਸੁਰੱਖਿਅਤ ਹੈ।

File PhotoFile Photo

ਉਸ ਨੇ ਕਿਹਾ ਕਿ ਟਵੀਟਰ ਅਤੇ ਹੋਰ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮੇਰੀ 'ਤੇ ਮੇਰੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ ਪਰ ਕਿਸੇ ਨੇ ਗ਼ੌਰ ਨਹੀਂ ਕੀਤਾ ਜਿਸ ਕਾਰਨ ਮਜਬੂਰ ਹੋ ਕੇ ਉਹ ਪਰਵਾਰ ਸਮੇਤ ਮੁਲਕ ਛੱਡ ਕੇ ਆਇਆ ਹੈ। ਹੁਣ ਦੇਖਣਾ ਹੋਵੇਗਾ ਕਿ ਟੋਨੀ ਦੀ ਅਪੀਲ ਨੂੰ ਸਿੱਖ ਕੌਮ ਦੇ ਆਗੂ ਕਿਸ ਤਰ੍ਹਾਂ ਲੈਂਦੇ ਹਨ ਜਾਂ ਫਿਰ ਬਿਆਨਬਾਜ਼ੀ ਕਰ ਕੇ ਮਾਮਲੇ ਨੂੰ ਦੂਜਿਆਂ ਦੇ ਮੋਢਿਆਂ 'ਤੇ ਸੁੱਟ ਕੇ ਅਪਣਾ ਪੱਲਾ ਝਾੜ ਲੈਣਗੇ।

Location: India, Delhi, New Delhi

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement