ਮੈਲਬੌਰਨ 'ਚ 15 ਦਿਨਾਂ 'ਚ ਤੀਜੇ ਹਿੰਦੂ ਮੰਦਰ 'ਤੇ ਹਮਲਾ, ਇਸਕਾਨ ਮੰਦਰ ਦੀਆਂ ਕੰਧਾਂ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ
Published : Jan 23, 2023, 10:38 am IST
Updated : Jan 23, 2023, 10:38 am IST
SHARE ARTICLE
 Attack on the third Hindu temple in 15 days in Melbourne
Attack on the third Hindu temple in 15 days in Melbourne

ਭਾਰਤ ਨੇ ਕੈਨਬਰਾ ਅਤੇ ਨਵੀਂ ਦਿੱਲੀ ਵਿਚ ਹਿੰਦੂ ਮੰਦਰਾਂ ਵਿਰੁੱਧ ਇਨ੍ਹਾਂ ਘਟਨਾਵਾਂ 'ਤੇ ਆਪਣਾ ਇਤਰਾਜ਼ ਵੀ ਦਰਜ ਕਰਵਾਇਆ ਸੀ।

 

ਮੈਲਬੌਰਨ - ਆਸਟ੍ਰੇਲੀਆ ਦੇ ਮੈਲਬੌਰਨ 'ਚ ਸਿਰਫ਼ 15 ਦਿਨਾਂ 'ਚ ਤੀਜੇ ਹਿੰਦੂ ਮੰਦਰ 'ਤੇ ਹਮਲਾ ਹੋਇਆ ਹੈ। ਇਸ ਦੇ ਨਾਲ ਹੀ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਸਨ। ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਵਿਚ 12 ਅਤੇ 17 ਜਨਵਰੀ ਨੂੰ ਹੋਏ ਹਮਲੇ ਤੋਂ ਬਾਅਦ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ ਤੇ ਹੁਣ ਇਕ ਵਾਰ ਫਿਰ ਇੱਥੇ ਇਸਕਾਨ ਮੰਦਿਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ।

ਇਨ੍ਹਾਂ ਘਟਨਾਵਾਂ ਤੋਂ ਨਾਰਾਜ਼ ਆਸਟ੍ਰੇਲੀਆ ਦੇ ਹਿੰਦੂ ਭਾਈਚਾਰੇ ਨੇ ਸਥਾਨਕ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਵੀ ਦੋਸ਼ ਲਾਇਆ ਗਿਆ ਕਿ ਪਿਛਲੀਆਂ ਘਟਨਾਵਾਂ ’ਤੇ ਕਾਰਵਾਈ ਨਾ ਹੋਣ ਕਾਰਨ ਇਹ ਸਿਲਸਿਲਾ ਵਧਦਾ ਜਾ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਿਛਲੇ ਹਫ਼ਤੇ ਹੋਈਆਂ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿਖੇਧੀ ਕਰਦਿਆਂ ਆਸਟ੍ਰੇਲੀਅਨ ਸਰਕਾਰ ਨੂੰ ਇਸ ‘ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਭਾਰਤ ਨੇ ਕੈਨਬਰਾ ਅਤੇ ਨਵੀਂ ਦਿੱਲੀ ਵਿਚ ਹਿੰਦੂ ਮੰਦਰਾਂ ਵਿਰੁੱਧ ਇਨ੍ਹਾਂ ਘਟਨਾਵਾਂ 'ਤੇ ਆਪਣਾ ਇਤਰਾਜ਼ ਵੀ ਦਰਜ ਕਰਵਾਇਆ ਸੀ।

 Attack on the third Hindu temple in 15 days in Melbourne, Attack on the third Hindu temple in 15 days in Melbourne,

ਇਸ ਤੋਂ ਪਹਿਲਾਂ ਵੀ ਮੈਲਬੌਰਨ ਦੇ ਸ਼੍ਰੀ ਸ਼ਿਵ ਵਿਸ਼ਨੂੰ ਮੰਦਰ ਅਤੇ ਸਵਾਮੀਨਾਰਾਇਣ ਮੰਦਰ ਦੇ ਬਾਹਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਪਹਿਲਾਂ ਮੈਲਬੌਰਨ ਦੇ ਸ਼੍ਰੀ ਸ਼ਿਵ ਵਿਸ਼ਨੂੰ ਮੰਦਰ ਅਤੇ ਸਵਾਮੀਨਾਰਾਇਣ ਮੰਦਰ ਦੇ ਬਾਹਰ ਵੀ ਅਜਿਹੀ ਹੀ ਘਟਨਾ ਵਾਪਰ ਚੁੱਕੀ ਹੈ। 12 ਜਨਵਰੀ ਨੂੰ ਗਰਮਖਿਆਲੀ ਸਮਰਥਕਾਂ ਨੇ ਮੰਦਰ 'ਤੇ ਹਮਲਾ ਕੀਤਾ ਸੀ। ਗਰਮਖਿਆਲੀਆਂ ਨੇ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਪੇਂਟਿੰਗਾਂ ਬਣਾਈਆਂ ਸਨ।

ਇਹ ਵੀ ਪੜ੍ਹੋ: ਪੰਜਾਬ ਵਿਚ ਅੱਜ ਬਦਲੇਗਾ ਮੌਸਮ ਦਾ ਮਿਜਾਜ਼, ਅਗਲੇ ਤਿੰਨ ਦਿਨ ਬਾਰਸ਼ ਪੈਣ ਦੀ ਸੰਭਾਵਨਾ

ਮੈਲਬੌਰਨ ਦੇ ਜਿਸ ਮੰਦਰ 'ਤੇ ਹਮਲਾ ਹੋਇਆ ਸੀ, ਉਸ ਦਾ ਨਾਂ BAPS ਸਵਾਮੀਨਾਰਾਇਣ ਮੰਦਿਰ ਹੈ। ਮੈਲਬੌਰਨ ਦੇ ਮਿੱਲ ਪਾਰਕ ਦੇ ਪ੍ਰਮੁੱਖ ਹਿੰਦੂ ਮੰਦਰਾਂ ਵਿੱਚੋਂ ਇੱਕ ਸਵਾਮੀਨਾਰਾਇਣ ਮੰਦਰ ਦੀਆਂ ਕੰਧਾਂ 'ਤੇ "ਹਿੰਦੁਸਤਾਨ ਮੁਰਦਾਬਾਦ" ਦੇ ਨਾਅਰੇ ਲਿਖੇ ਹੋਏ ਸਨ। ਦੂਜੇ ਪਾਸੇ 17 ਜਨਵਰੀ ਨੂੰ ਸ਼ਰਾਰਤੀ ਅਨਸਰਾਂ ਨੇ ਮੈਲਬੌਰਨ ਦੇ ਸ਼ਿਵ ਵਿਸ਼ਨੂੰ ਮੰਦਰ 'ਚ ਭੰਨਤੋੜ ਕੀਤੀ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement