ਕੈਨੇਡਾ ’ਚ ਲਾਪਤਾ ਹੋਈ ਭਾਰਤੀ ਮੂਲ ਦੀ 25 ਸਾਲਾ ਮਹਿਲਾ ਯਸ਼ਿਕਾ ਗੁਪਤਾ
Published : Jan 23, 2023, 1:11 pm IST
Updated : Jan 23, 2023, 1:17 pm IST
SHARE ARTICLE
Yashika Gupta, a 25-year-old woman of Indian origin, has gone missing in Canada
Yashika Gupta, a 25-year-old woman of Indian origin, has gone missing in Canada

ਪੁਲਿਸ ਨੇ ਜਾਰੀ ਕੀਤੀ ਮਹਿਲਾ ਦੀ ਤਸਵੀਰ

 

ਟੋਰਾਂਟੋ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਤੋਂ ਲਾਪਤਾ 25 ਸਾਲ ਦੀ ਭਾਰਤੀ ਮੂਲ ਦੀ ਔਰਤ ਦੀ ਇਕ ਤਸਵੀਰ ਜਾਰੀ ਕੀਤੀ ਗਈ ਹੈ। ਨਾਲ ਹੀ ਪੀਲ ਖੇਤਰ- 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਨੇ ਲਾਪਤਾ ਔਰਤ ਦਾ ਪਤਾ ਲਗਾਉਣ ਵਿੱਚ ਜਨਤਾ ਦੀ ਸਹਾਇਤਾ ਦੀ ਮੰਗ ਕੀਤੀ ਹੈ।ਯਸ਼ਿਕਾ ਗੁਪਤਾ ਨੂੰ ਆਖਰੀ ਵਾਰ ਵੀਰਵਾਰ, ਜਨਵਰੀ 19, 2023 ਨੂੰ ਲਗਭਗ 9:30 ਵਜੇ ਬਰੈਂਪਟਨ ਸਿਟੀ ਵਿੱਚ ਸਟੀਲਜ਼ ਐਵੇਨਿਊ ਵੈਸਟ ਅਤੇ ਕਲੇਮੈਂਟਾਈਨ ਡਰਾਈਵ ਦੇ ਖੇਤਰ ਵਿੱਚ ਦੇਖਿਆ ਗਿਆ ਸੀ।

ਯਸ਼ਿਕਾ ਗੁਪਤਾ ਨੂੰ ਦੱਖਣੀ ਏਸ਼ੀਆਈ ਮੂਲ ਦੀ ਔਰਤ ਵਜੋਂ ਦੱਸਿਆ ਗਿਆ ਹੈ। ਉਸ ਦੀ ਹਾਈਟ 5’3” ਅਤੇ ਗੂੜ੍ਹੀਆਂ ਭੂਰੀਆਂ ਅੱਖਾਂ ਵਜੋਂ ਵਰਣਿਤ ਕੀਤਾ ਗਿਆ ਹੈ। ਉਸਨੂੰ ਆਖਰੀ ਵਾਰ ਬਰਗੰਡੀ/ਮਰੂਨ ਲੰਬੇ ਸਲੀਪਵੀਅਰ/ਟਰੈਕਸੂਟ ਅਤੇ ਕਾਲੇ ਬੂਟ ਪਹਿਨੇ ਦੇਖਿਆ ਗਿਆ ਸੀ।ਪੁਲਸ ਅਤੇ ਪਰਿਵਾਰ ਉਸ ਦੀ ਤੰਦਰੁਸਤੀ ਲਈ ਚਿੰਤਤ ਹਨ। ਯਸ਼ਿਕਾ ਗੁਪਤਾ ਸਬੰਧੀ ਕੋਈ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਜਾਣਕਾਰੀ ਦੇਣ ਲਈ ਕਿਸੇ ਵੀ ਵਿਅਕਤੀ ਨੂੰ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ (905) 453-2121, ਐਕਸਟੈਂਸ਼ਨ 2233 'ਤੇ ਕਾਲ ਕਰਨ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹ: ਫਿਲਹਾਲ 26 ਜਨਵਰੀ ਨੂੰ ਨਹੀਂਂ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement