ਇਟਲੀ ਦਾ ਲੋਰੈਂਸੋ ਬਾਰੋਨੇ ਦੁਨੀਆ ਦੀ ਸਭ ਤੋਂ ਵੱਡੀ ਸਾਇਕਲ ਯਾਤਰਾ ਲਈ ਰਵਾਨਾ
Published : Feb 23, 2022, 11:34 am IST
Updated : Feb 23, 2022, 11:35 am IST
SHARE ARTICLE
 Lorenzo Barone
Lorenzo Barone

14 ਮਹੀਨਿਆਂ ਦੀ ਹੋਵੇਗੀ ਇਹ ਸਾਇਕਲ ਯਾਤਰਾ

 

ਰੋਮ : ਇਟਾਲੀ ਦੇ ਤੇਰਨੀ ਜ਼ਿਲ੍ਹੇ ਨਾਲ ਸੰਬਧਤ 24 ਸਾਲਾ ਨੌਜਵਾਨ ਲੋਰੈਂਸੋ ਬਾਰੋਨੇ ਦੁਨੀਆ ਦੀ ਸਭ ਤੋਂ ਵੱਡੀ ਸਾਇਕਲ ਯਾਤਰਾ 29000 ਕਿਲੋਮੀਟਰ (18000 ਮੀਲ) ਦੱਖਣੀ ਅਫ਼ਰੀਕਾ ਦੇ ਦੱਖਣੀ ਸਿਰੇ ਤੋਂ ਏਸ਼ੀਆ ਦੇ ਪੂਰਬੀ ਬਿੰਦੂ ਤਕ ਕਰਨ ਲਈ ਫ਼ਰਵਰੀ 2022 ਤੋਂ ਰਵਾਨਾ ਹੋ ਗਿਆ ਹੈ। ਇਟਲੀ ਤੋਂ ਲੋਰੈਂਸੋ ਬਾਰੋਨੇ ਆਪਣੇ ਸਾਇਕਲ ਤੇ ਹੋਰ ਜ਼ਰੂਰੀ ਸਮਾਨ ਨਾਲ ਹਵਾਈ ਉਡਾਣ ਰਾਹੀਂ ਰੋਮ ਦੇ ਫ਼ਿਊਮੀਚੀਨੋ ਏਅਰਪੋਰਟ ਤੋਂ ਦਖਣੀ ਅਫ਼ਰੀਕਾ ਦੇ ਸ਼ਹਿਰ ਅਗੁਲਹਾਸ ਲਈ ਰਵਾਨਾ ਹੋ ਗਏ ਹਨ।

 

 Lorenzo BaroneLorenzo Barone

ਜਿਥੋਂ ਕਿ ਉਹ ਦੁਨੀਆ ਦੀ ਸਭ ਤੋ ਵੱਡੀ ਸਾਇਕਲ ਯਾਤਰਾ ਸ਼ੁਰੂ ਕਰੇਗਾ, ਜਿਸ ਦੌਰਾਨ ਉਹ ਨਾਮੀਬੀਆ, ਜਾਂਬਿਆ, ਤਨਜਾਨੀਆਂਨ, ਯੂਗਾਂਡਾ, ਕੀਨੀਆ, ਇਥੋਪੀਆ, ਸੂਡਾਨ ਅਤੇ ਮਿਸ਼ਰ ਵਿਚੋਂ ਲੰਘੇਗਾ ਤੇ ਤੁਰਕੀ ਤੇ ਜੌਰਜੀਆ ਨੂੰ ਪਾਰ ਕਰਦਿਆਂ ਰੂਸ ਪਹੁੰਚੇਗਾ।

 

 Lorenzo BaroneLorenzo Barone

ਇਹ ਸਾਇਕਲ ਯਾਤਰਾ 14 ਮਹੀਨਿਆਂ ਦੀ ਹੋਵੇਗੀ, ਜਿਸ ਦੌਰਾਨ ਲੋਰੈਂਸੋ ਬਾਰੋਨੇ 3 ਮਹਾਂਦੀਪਾਂ ਦੇ 12 ਦੇਸ਼ਾਂ ਦੀ ਇਤਿਹਾਸਕ ਯਾਤਰਾ ਕਰੇਗਾ। ਲੋਰੈਂਸੋ ਬਾਰੋਨੇ ਨੇ ਕਿਹਾ ਕਿ ਉਸ ਨੂੰ ਆਪਣੀ ਇਸ ਮਹਾਨ ਸਾਇਕਲ ਯਾਤਰਾ ਪ੍ਰਤੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਸ ਨੇ ਪਹਿਲਾਂ ਹੀ ਯਾਤਰਾ ਸਮੇਂ ਆਉਣ ਵਾਲੀਆਂ ਪ੍ਰਸਥਿਤੀਆਂ ਦਾ ਵਧੀਆਂ ਢੰਗ ਨਾਲ ਅਨੁਭਵ ਕਰ ਲਿਆ ਹੈ।

ਉਹ ਆਪਣੇ ਆਪ ਨੂੰ ਪਰਖਣਾ ਚਾਹੁੰਦਾ ਹੈ ਕਿ ਉਹ ਇਹ ਯਾਤਰਾ ਨਿਰਵਿਘਨ ਕਰ ਸਕਦਾ ਹੈ। ਜਦੋਂ ਕਿ ਇਸ ਤੋਂ ਪਹਿਲਾਂ ਵੀ ਉਹ 43 ਦੇਸ਼ਾਂ ਦੀ ਸਾਇਕਲ ਯਾਤਰਾ ਦੌਰਾਨ ਹਜ਼ਾਰਾਂ ਮੀਲ ਦਾ ਪੈਂਡਾ ਤੈਅ ਕਰ ਚੁੱਕਾ ਹੈ। ਸੰਨ 2020 ਤੇ 2021 ਵਿਚ ਸਾਈਬੇਰੀਆ ਦੇਸ਼ ਦੀ ਉਚੀ ਸੜਕ ਦੀ ਬੇਹੱਦ ਠੰਡੇ ਸਮੇਂ ਵਿਚ ਸਫ਼ਲਤਾ ਪੂਰਵਕ ਸਾਇਕਲ ਉਪਰ ਯਾਤਰਾ ਕੀਤੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement