
ਕਿਸ਼ਤੀ ਵਿਚ ਕੁੱਲ 21 ਲੋਕ ਸਵਾਰ ਸਨ
ਪਨਾਮਾ ਦੇ ਉਤਰ-ਪੂਰਬੀ ਤੱਟ ’ਤੇ ਰਾਤ ਸਮੇਂ 19 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ, ਜਿਸ ਕਾਰਨ ਇਕ 8 ਸਾਲਾ ਵੈਨੇਜ਼ੁਏਲਾ ਦੇ ਬੱਚੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਰਾਸ਼ਟਰੀ ਸਰਹੱਦੀ ਸੇਵਾ ਸੈਨਾਫ਼ਰੰਟ ਨੇ ਕਿਹਾ ਕਿ ਕਿਸ਼ਤੀ ਵਿਚ ਕੁੱਲ 21 ਲੋਕ ਸਵਾਰ ਸਨ। ਇਨ੍ਹਾਂ ਵਿਚ ਕੋਲੰਬੀਆ ਅਤੇ ਵੈਨੇਜ਼ੁਏਲਾ ਦੇ 19 ਪ੍ਰਵਾਸੀ ਅਤੇ ਪਨਾਮਾ ਦੇ 2 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕਿਸ਼ਤੀ ’ਤੇ ਸਵਾਰ ਬਾਕੀ 20 ਲੋਕਾਂ ਨੂੰ ਬਚਾ ਲਿਆ ਗਿਆ ਅਤੇ ਇਕ ਬੱਚੇ ਦੀ ਮੌਤ ਹੋ ਗਈ।
ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਗਈ। ਸੇਨਾਫ਼ਰੰਟ ਅਨੁਸਾਰ ਜਹਾਜ਼ ਪਨਾਮਾ ਦੇ ਇਕ ਆਦਿਵਾਸੀ ਸੂਬੇ, ਗੁਨਾ ਯਾਲਾ ਖੇਤਰ ਵਿਚ ਸਮੁੰਦਰ ਦੇ ਤੂਫ਼ਾਨ ਅਤੇ ਖ਼ਰਾਬ ਮੌਸਮ ਕਾਰਨ ਡੁੱਬ ਗਿਆ।