ਡੋਨਾਲਡ ਟਰੰਪ ਹੁਣ ਸੋਸ਼ਲ ਮੀਡੀਆ ’ਤੇ ਅਪਣਾ ਨੈੱਟਵਰਕ ਸ਼ੁਰੂ ਕਰਨਗੇ
Published : Mar 23, 2021, 7:57 am IST
Updated : Mar 23, 2021, 7:57 am IST
SHARE ARTICLE
Donald Trump
Donald Trump

ਟਰੰਪ ਦੇ ਪੁਰਾਣੇ ਸਲਾਹਕਾਰ ਤੇ ਬੁਲਾਰਾ ਜੇਸਨ ਮਿਲਰ ਨੇ ਦਿਤੀ ਜਾਣਕਾਰੀ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਿੰਨਾ ਚਿਰ ਰਾਸਟਰਪਤੀ ਰਹੇ ਉਹ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦੇ ਸਨ। ਉਹ ਇਕ ਵਾਰ ਫਿਰ ਸੁਰਖ਼ੀਆਂ ਵਿਚ ਹਨ। ਟਰੰਪ ਸੋਸ਼ਲ ਮੀਡੀਆ ’ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ ਪਰ ਇਸ ਵਾਰ ਉਹ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਲਾਂਚ ਕਰਨ ਵਾਲੇ ਹਨ। 

donald trumpdonald trump

ਟਰੰਪ ਦੇ ਸੋਸ਼ਲ ਮੀਡੀਆ ’ਤੇ ਵਾਪਸ ਆਉਣ ਦੀ ਜਾਣਕਾਰੀ ਟਰੰਪ ਦੇ ਪੁਰਾਣੇ ਸਲਾਹਕਾਰ ਤੇ ਬੁਲਾਰਾ ਜੇਸਨ ਮਿਲਰ ਨੇ ਦਿਤੀ ਹੈ। ਮਿਲਰ ਨੇ ਕਿਹਾ ਕਿ ਟਰੰਪ ਅਗਲੇ ਦੋ-ਤਿੰਨ ਮਹੀਨਿਆਂ ’ਚ ਸੋਸ਼ਲ ਮੀਡੀਆ ’ਤੇ ਵਾਪਸੀ ਕਰ ਸਕਦੇ ਹਨ। ਅਜਿਹੇ ’ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਪਸੀ ਲਈ ਇਹ ਪਲੇਟਫ਼ਾਰਮ ਵੀ ਖ਼ੁਦ ਟਰੰਪ ਦਾ ਹੋਵੇਗਾ।

 Donald TrumpDonald Trump

ਜ਼ਿਕਰਯੋਗ ਹੈ ਕਿ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ਼ ਮੀਡੀਆ ’ਤੇ ਮੌਜੂਦ ਨਹੀਂ ਹਨ ਇਸ ਪਿਛੇ ਕਾਰਨ ਇਹ ਹੈ ਕਿ 6 ਜਨਵਰੀ 2021 ਨੂੰ ਟਰੰਪ ’ਤੇ ਅਮਰੀਕੀ ਕੈਪੀਟਲ ’ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਾ ਸੀ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਨਾਲ ਸਬੰਧਤ ਪਲੇਟਫ਼ਾਰਮਾਂ ਨੇ ਉਨ੍ਹਾਂ ਦਾ ਅਕਾਊਂਟ ਬੰਦ ਕਰ ਦਿਤਾ ਸੀ। ਟਰੰਪ ਚਾਹੁੰਦੇ ਹਨ ਕਿ ਉਹ ਅਪਣਾ ਨੈਟਵਰਕ ਸ਼ੁਰੂ ਕਰ ਕੇ ਅਪਣੀ ਮਨਮਰਜ਼ੀ ਨਾਲ ਲਿਖਣ ਤੇ ਬੋਲਣ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement