ਅਮਰੀਕਾ 'ਚ ਆਵੇਗਾ ਕੋਰੋਨਾ ਵਾਇਰਸ ਦਾ ਦੂਜਾ ਦੌਰ  
Published : Apr 23, 2020, 7:34 am IST
Updated : Apr 23, 2020, 7:34 am IST
SHARE ARTICLE
Photo
Photo

ਮੌਜੂਦਾ ਕੋਵਿਡ-19 ਸੰਕਟ ਨਾਲੋਂ ਵੀ ਜ਼ਿਆਦਾ ਭਿਆਨਕ ਹੋਵੇਗਾ ਦੂਜਾ ਦੌਰ

ਵਾਸ਼ਿੰਗਟਨ, 22 ਅਪ੍ਰੈਲ : ਅਮਰੀਕਾ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਕੋਰੋਨਾ ਵਾਇਰਸ ਸਬੰਧੀ ਚਿਤਾਵਨੀ ਦਿਤੀ ਹੈ ਕਿ ਇਸ ਸਾਲ ਦੇ ਅਖ਼ੀਰ ਵਿਚ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਦੂਜਾ ਦੌਰ ਸ਼ੁਰੂ ਹੋਵੇਗਾ ਜੋ ਵਰਤਮਾਨ ਕੋਵਿਡ-19 ਸੰਕਟ ਨਾਲੋਂ ਜ਼ਿਆਦਾ ਭਿਆਨਕ ਹੋਵੇਗਾ। ਕੋਰੋਨਾ ਵਾਇਰਸ ਨਾਲ ਅਮਰੀਕਾ ਵਿਚ ਹੁਣ ਤਕ 45 ਹਜ਼ਾਰ ਤੋਂ ਵਧੇਰੇ ਲੋਕ ਮਰ ਚੁੱਕੇ ਹਨ ਜਦਕਿ 8,24,000 ਤੋਂ ਵਧੇਰੇ ਲੋਕ ਪ੍ਰਭਾਵਤ ਹਨ।

ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਨਿਦੇਸ਼ਕ ਰੌਬਰਟ ਰੈਡਫ਼ੀਲਡ ਨੇ 'ਦੀ ਵਾਸ਼ਿੰਗਟਨ ਪੋਸਟ' ਨੂੰ ਦਸਿਆ ਕਿ ਅਮਰੀਕਾ ਵਿਚ ਇਕ ਹੀ ਸਮੇਂ ਵਿਚ ਫਲੂ ਮਹਾਂਮਾਰੀ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦੇ ਪ੍ਰਕੋਪ ਦੀ ਪਹਿਲੀ ਲਹਿਰ ਅਤੇ ਫਲੂ ਦਾ ਸੀਜ਼ਨ ਇਕ ਹੀ ਸਮੇਂ 'ਤੇ ਹੁੰਦਾ ਤਾਂ ਇਹ ਅਸਲ ਵਿਚ ਸਿਹਤ ਸਮਰੱਥਾ ਦੇ ਮਾਮਲੇ ਵਿਚ ਕਾਫ਼ੀ ਮੁਸ਼ਕਲ ਸਮਾਂ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਚੰਗੀ ਕਿਸਮਤ ਨਾਲ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਉਦੋਂ ਆਇਆ ਜਦੋਂ ਸਾਧਾਰਨ ਫਲੂ ਦਾ ਸੀਜ਼ਨ ਖ਼ਤਮ ਹੋ ਰਿਹਾ ਸੀ।

File photoFile photo

ਅਗਲੀਆਂ ਸਰਦੀਆਂ ਮੁੜ ਕੋਰੋਨਾ ਦੇ ਹਮਲੇ ਦਾ ਖਦਸ਼ਾ
ਰੈਡਫ਼ੀਲਡ ਨੇ ਅਖ਼ਬਾਰ ਨੂੰ ਦਸਿਆ,''ਅਜਿਹਾ ਖਦਸ਼ਾ ਹੈ ਕਿ ਸਾਡੇ ਦੇਸ਼ ਵਿਚ ਅਗਲੀਆਂ ਸਰਦੀਆਂ ਵਿਚ ਵਾਇਰਸ ਦਾ ਮੁੜ ਹਮਲਾ ਹੋਵੇਗਾ ਜੋ ਅਸਲ ਵਿਚ ਇਸ ਸਥਿਤੀ ਦੀ ਤੁਲਨਾ ਵਿਚ ਹੋਰ ਵੀ ਮੁਸ਼ਕਲ ਹੋਵੇਗਾ।'' ਉਨ੍ਹਾਂ ਕਿਹਾ,''ਸਾਨੂੰ ਇਕ ਹੀ ਸਮੇਂ ਵਿਚ ਫਲੂ ਮਹਾਂਮਾਰੀ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਾਹਮਣਾ ਕਰਨਾ ਹੋਵੇਗਾ।'' ਉਨ੍ਹਾਂ ਕਿਹਾ ਕਿ ਇਕੱਠੇ ਦੋ-ਦੋ ਪ੍ਰਕੋਪ ਫੈਲਣ ਨਾਲ ਸਿਹਤ ਪ੍ਰਣਾਲੀ 'ਤੇ ਕਲਪਨਾਯੋਗ ਦਬਾਅ ਹੋਵੇਗਾ। ਇਸ ਵਿਚ ਵ੍ਹਾਈਟ ਹਾਊਸ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਰੋਕਥਾਮ ਉਪਾਆਂ ਨੂੰ ਜਾਰੀ ਰੱਖਣ 'ਤੇ ਜ਼ੋਰ ਦਿਤਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement