
ਕੋਰੋਨਾ ਵਾਇਰਸ ਬਾਰੇ ਜਾਣਕਾਰੀਆਂ ਲੁਕਾਉਣ ਦਾ ਲਾਇਆ ਦੋਸ਼
ਵਾਸ਼ਿੰਗਟਨ, 22 ਅਪ੍ਰੈਲ : ਮਿਸੌਰੀ , ਕੋਵਿਡ 19 ਤੋਂ ਨਜਿਠਣ ਨੂੰ ਲੈ ਕੇ ਚੀਨ ਦੇ ਵਿਰੁਧ ਮੁਕੱਦਮਾ ਦਰਜ ਕਰਾਉਣ ਵਾਲਾ ਅਮਰੀਕਾ ਦਾ ਪਹਿਲਾ ਰਾਜ ਬਣ ਗਿਆ ਹੈ ਜਿਸ ਨੇ ਦੋਸ਼ ਲਾਇਆ ਹੈ ਕਿ ਚੀਨ ਨੇ ਨੋਵੇਲ ਕੋਰੋਨਾ ਵਾਇਰਸ ਨੂੰ ਲੈ ਕੇ ਜਾਣਕਾਰੀਆਂ ਲੁਕਾਈਆਂ, ਇਸਦਾ ਭੰਡਾਫੋੜ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਸ ਦੇ ਫੈਲਣ ਤੋਂ ਇਨਕਾਰ ਕੀਤਾ ਜਿਸ ਕਾਰਨ ਦੁਨੀਆਂ ਭਰ ਦੇ ਦੇਸ਼ਾ ਨੂੰ ਕਦੇ ਪੂਰਾ ਨਹੀਂ ਹੋਣ ਵਾਲਾ ਨੁਕਸਾਨ ਹੋਇਆ।
ਇਸਟਰਨ ਡਿਸਟ੍ਰਿਕਟ ਮਿਸੌਰੀ ਦੀ ਇਕ ਅਦਾਲ 'ਚ, ਉਥੇ ਦੇ ਅਟਾਰਨੀ ਜਨਰਲ ਏਰਿਕ ਸ਼ਿਮਿਟ ਵਲੋਂ ਚੀਨ ਦੀ ਸਰਕਾਰ, ਉਥੇ ਦੀ ਸੱਤਾਧਾਰੀ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਹੋਰ ਚੀਨੀ ਅਧਿਕਾਰੀਆ ਅਤੇ ਸੰਸਥਾਨਾਂ ਦੇ ਵਿਰੁਧ ਅਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਇਸ 'ਚ ਦੋਸ਼ ਲਗਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦੇ ਸ਼ੁਰੂਆਤੀ ਅਹਿਮ ਹਫ਼ਤਿਆਂ 'ਚ ਚੀਨ ਦੇ ਅਧਿਕਾਰੀਆਂ ਨੇ ਜਨਤਾ ਨੂੰ ਧੋਖਾ ਦਿਤਾ, ਜ਼ਰੂਰੀ ਸੂਚਨਾਵਾਂ ਨੂੰ ਲੋਕਾਇਆ, ਇਸ ਬਾਰੇ ਜਾਣਕਾਰੀ ਸਾਹਮਣੇ ਲਿਆਉਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ,
ਪੂਰੇ ਸਬੂਤ ਹੋਣ ਦੇ ਬਾਵਜੂਦ ਮਨੁੱਖ ਤੋਂ ਮਨੁੱਖ ਵਿਚ ਪ੍ਰਭਾਵ ਦੀ ਗੱਲ ਤੋਂ ਇਨਕਾਰ ਕੀਤਾ, ਲੋਕਾਂ ਨੂੰ ਵਾਇਰਸ ਦੀ ਚਪੇਟ ਵਿਚ ਆਉਣ ਦਿਤਾ ਅਤੇ ਇਥੇ ਤਕ ਕਿ ਨਿੱਜੀ ਸੁਰੱਖਿਆ ਉਪਕਰਣਾਂ (ਪੀ.ਪੀ.ਈ) ਦੀ ਜਮਾਖ਼ੋਰੀ ਕੀਤੀ ਜਿਸ ਨਾਲ ਮਹਾਂਮਾਰੀ ਗਲੋਬਲ ਹੋ ਗਈ। ਸ਼ਿਮਿਟ ਨੇ ਕਿਹਾ, ''ਕੋਵਿਡ 19 ਨੇ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ ਬਿਮਾਰੀ ਤੇਜੀ ਨਾਲ ਫੈਲੀ ਹੈ,
ਲੋਕਾਂ ਦੀ ਮੌਤ ਹੋਈ ਹੈ, ਆਰਥਕ ਨੁਕਸਾਨ ਦੇ ਨਾਲ ਮਨੁੱਖੀ ਨੁਕਸਾਨ ਵੀ ਹੋਇਆ ਹੈ। ਮੁੱਕਦਮੇ ਮੁਤਾਬਕ, ਦਸੰਬਰ ਦੇ ਅੰਤਿਮ ਹਫ਼ਤੇ ਤਕ ਚੀਨ ਦੇ ਸਿਹਤ ਅਧਿਕਾਰੀਆਂ ਦੇ ਕੋਲ ਲੋਕਾਂ ਵਿਚ ਵਾਇਰਸ ਪ੍ਰਭਾਵ ਦੇ ਪੂਰੇ ਸਬੂਤ ਸਨ। ਜਾਨ ਹੋਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਦੇ ਮੁਤਾਬਕ, ਅਮਰੀਕਾ 'ਚ ਕੋਵਿਡ 19 ਦੇ ਕਾਰਨ 45 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 824, 000 ਤੋਂ ਵੱਧ ਲੋਕ ਇਸ ਨਾਲ ਪ੍ਰਭਾਵਤ ਹਨ। (ਪੀਟੀਆਈ)