
ਵਾਰਦਾਤ ਮਗਰੋਂ ਭੜਕਿਆ ਰੋਸ ਪ੍ਰਦਰਸ਼ਨ
ਓਹਾਇਉ : ਅਮਰੀਕਾ ਦੇ ਓਹਾਇਉ ਵਿਚ ਕੋਲੰਬਸ ਪੁਲਿਸ ਨੇ ਇਕ ‘ਕਾਲੀ’ ਲੜਕੀ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਵਲੋਂ ਜਾਰੀ ਵੀਡੀਉ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਚਾਕੂ ਲੈ ਕੇ ਦੋ ਲੋਕਾਂ ’ਤੇ ਟੁੱਟ ਪਈ ਸੀ। ਇਸ ਘਟਨਾ ਵਿਰੁਘ ਲੋਕ ਓਹਾਇਉ ਦੇ ਸਭ ਤੋਂ ਵੱਡੇ ਸ਼ਹਿਰ ਦੀਆਂ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕਰਨ ਨਿਕਲ ਪਏ।
US police shoot 'black girl'
ਇਹ ਘਟਨ ਅਜਿਹੇ ਸਮੇਂ ਹੋਈ ਜਦ ਪੂਰੇ ਦੇਸ਼ ਦਾ ਧਿਆਨ ਜੌਰਜ ਫਲਾਇਡ ਹੱਤਿਆ ਮਾਮਲੇ ਵਿਚ ਅਦਾਲਤ ਦੇ ਫ਼ੈਸਲੇ ਵਲ ਲੱਗਾ ਸੀ। ਲੜਕੀ ਦੀ ਪਛਾਣ ਮਾਖਿਆ ਬਰਾਇੰਟ ਦੇ ਰੂਪ ਵਿਚ ਹੋਈ ਹੈ। ਦਸਣਯੋਗ ਹੈ ਕਿ ਅਮਰੀਕਾ ਦੇ ਓਹਾਇਓ ਸੂਬੇ ਵਿਚ ਮੰਗਲਵਾਰ ਸ਼ਾਮ ਪੁਲਿਸ ਨੇ ਇਕ ਅੱਲ੍ਹੜ ਉਮਰ ਦੀ ਕਾਲੀ ਕੁੜੀ ਨੂੰ ਗੋਲੀ ਮਾਰ ਦਿਤੀ। ਕੋਲੰਬਸ ਸ਼ਹਿਰ ਦੀ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਜਦੋਂ ਜਾਰਜ ਫ਼ਲੌਇਡ ਕਤਲਕਾਂਡ ਵਿਚ ਪੁਲਿਸ ਮੁਲਾਜ਼ਮ ਡੈਰੇਕ ਸ਼ੌਵਿਨ ਨੂੰ ਦੋਸ਼ੀ ਕਰਾਰ ਦਿਤਾ ਜਾ ਰਿਹਾ ਸੀ।
George Floyd
ਪੁਲਿਸ ਨੇ ਮੰਗਲਵਾਰ ਰਾਤ ਪ੍ਰੈੱਸ ਕਾਨਫ਼ਰੰਸ ਕਰਦਿਆਂ ਬੌਡੀਕੈਮ ਫੁਟੇਜ ਜਨਤਕ ਕਰ ਦਿਤੀ ਜਿਸ ਵਿਚ ਕੁੜੀ ਇਕ ਛੁਰਾ ਲੈ ਕੇ ਦੋ ਜਣਿਆਂ ’ਤੇ ਵਾਰ ਕਰਨ ਦਾ ਯਤਨ ਕਰਦੀ ਨਜ਼ਰ ਆਉਂਦੀ ਹੈ। ਗੋਲੀ ਲੱਗਣ ਮਗਰੋਂ ਕੁੜੀ ਜ਼ਮੀਨ ’ਤੇ ਡਿੱਗ ਪੈਂਦੀ ਹੈ ਅਤੇ ਰਸੋਈ ਵਿਚ ਵਰਤੀ ਜਾਣ ਵਾਲੀ ਕਰਦ ਉਸ ਦੇ ਨੇੜੇ ਪਈ ਨਜ਼ਰ ਆਉਂਦੀ ਹੈ। ਕਾਰਜਕਾਰੀ ਪੁਲਿਸ ਮੁਖੀ ਮਾਈਕਲ ਵੁਡਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਓਹਾਇਓ ਦਾ ਕਾਨੂੰਨ ਪੁਲਿਸ ਨੂੰ ਅਪਣੀ ਜਾਂ ਹੋਰਨਾਂ ਦੀ ਜਾਨ ਬਚਾਉਣ ਲਈ ਗੋਲੀ ਚਲਾਉਣ ਦਾ ਅਧਿਕਾਰ ਦਿੰਦਾ ਹੈ ਅਤੇ ਇਸ ਮਾਮਲੇ ਵਿਚ ਜਾਂਚਕਰਤਾਵਾਂ ਵਲੋਂ ਤੈਅ ਕੀਤਾ ਜਾਵੇਗਾ ਕਿ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਕਿਉਂ ਚਲਾਉਣੀ ਪਈ।
US police shoot 'black girl'