
ਪੜ੍ਹਾਈ ਕਰਨ ਕੁੱਝ ਸਾਲ ਪਹਿਲਾਂ ਕੈਨੇਡਾ ਗਿਆ ਸੀ
ਕਪੂਰਥਲਾ : ਪਿੰਡ ਫ਼ਜ਼ਲਾਬਾਦ ਦੇ ਨੌਜਵਾਨ ਪਰਮਿੰਦਰ ਸਿੰਘ ਨੇ ਵਿਦੇਸ਼ੀ ਧਰਤੀ ’ਤੇ ਆਪਣੇ ਸੁਪਨੇ ਪੂਰੇ ਕਰਨ ਲਈ ਦਿਨ ਰਾਤ ਕੀਤੀ ਮਿਹਨਤ ਸਦਕਾ ਕਾਮਯਾਬੀ ਹਾਸਲ ਕੀਤੀ ਹੈ।
ਪੜ੍ਹਾਈ ਕਰਨ ਕੁੱਝ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਸ ਨੇ ਕੈਨੇਡਾ ਦੀਆਂ ਸੈਂਟਰ ਦੀਆਂ ਜੇਲ੍ਹਾਂ ’ਚ ਅਫ਼ਸਰ ਦਾ ਟੈਸਟ ਪਾਸ ਕਰ ਲਿਆ ਹੈ। ਇਸ ਮਾਣਮੱਤੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਪਰਮਿੰਦਰ ਸਿੰਘ ਦੇ ਪਰਿਵਾਰ ਨੇ ਰੱਬ ਦਾ ਸ਼ੁਕਰਾਨਾ ਕੀਤਾ ਹੈ। ਇਲਾਕੇ ਵਿਚ ਇਸ ਪ੍ਰਾਪਤੀ ਸਦਕਾ ਖ਼ੁਸ਼ੀ ਦਾ ਮਾਹੌਲ ਹੈ।