
ਮਲਾਲਾ ਇਹ ਸਨਮਾਨ ਹਾਸਲ ਕਰਨ ਵਾਲੀ ਪਾਕਿਸਤਾਨ ਦੀ ਬਣੀ ਪਹਿਲੀ ਨਾਗਰਿਕ
ਲੰਡਨ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਮਹਿਲਾ ਸਿੱਖਿਆ ਕਾਰਕੁਨ ਮਲਾਲਾ ਯੂਸਫਜ਼ਈ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਮਲਾਲਾ ਯੂਸਫਜ਼ਈ ਨੂੰ ਆਕਸਫੋਰਡ ਤੋਂ ਆਨਰੇਰੀ ਫੈਲੋਸ਼ਿਪ ਮਿਲੀ ਹੈ। ਮਲਾਲਾ ਇਹ ਸਨਮਾਨ ਹਾਸਲ ਕਰਨ ਵਾਲੀ ਪਾਕਿਸਤਾਨ ਦੀ ਪਹਿਲੀ ਨਾਗਰਿਕ ਬਣ ਗਈ ਹੈ। ਇਹ ਆਨਰੇਰੀ ਫੈਲੋਸ਼ਿਪ ਲਿਨਾਕਰੇ ਕਾਲਜ, ਆਕਸਫੋਰਡ ਦੁਆਰਾ ਦਿੱਤੀ ਜਾਂਦੀ ਹੈ। ਮਲਾਲਾ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਔਰਤ ਹੈ।
ਇਹ ਵੀ ਪੜ੍ਹੋ: ਟਰੱਕ ਅਤੇ ਬੱਸ ਦੀ ਟੱਕਰ 'ਚ 4 ਦੀ ਮੌਤ, 22 ਜ਼ਖਮੀ
ਆਕਸਫੋਰਡ ਪਾਕਿਸਤਾਨ ਪ੍ਰੋਗਰਾਮ (ਓ.ਪੀ.ਪੀ.) ਨੇ ਦੱਸਿਆ ਕਿ ਮਲਾਲਾ ਤੋਂ ਇਲਾਵਾ ਨੋਬਲ ਪੁਰਸਕਾਰ ਜੇਤੂ ਸਰ ਪਾਲ ਨਰਸ ਅਤੇ ਦੱਖਣੀ ਅਫ਼ਰੀਕਾ ਦੀ ਸੰਸਦ ਦੀ ਨੈਸ਼ਨਲ ਅਸੈਂਬਲੀ ਦੇ ਪਹਿਲੇ ਸਪੀਕਰ ਡਾਕਟਰ ਫ੍ਰੈਨ ਗਿਨਵਾਲਾ ਨੂੰ ਵੀ ਇਹ ਆਨਰੇਰੀ ਫੈਲੋਸ਼ਿਪ ਦਿੱਤੀ ਗਈ ਹੈ। ਆਕਸਫੋਰਡ ਯੂਨੀਵਰਸਿਟੀ 'ਚ ਆਯੋਜਿਤ ਇਕ ਸਮਾਗਮ 'ਚ ਇਨ੍ਹਾਂ ਲੋਕਾਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸਵੱਛ ਭਾਰਤ ਮਿਸ਼ਨ: ਸੰਗਰੂਰ ਜ਼ਿਲ੍ਹੇ ਦੇ 108 ਪਿੰਡਾਂ ਨੂੰ ਮਿਲਿਆ ਓਡੀਐਫ ਪਲੱਸ ਦਰਜਾ
ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮਲਾਲਾ ਨੇ ਲਿੰਕਰੇ ਕਾਲਜ ਵਿੱਚ ਆਪਣੇ ਦੋਸਤਾਂ ਨਾਲ ਮੁਲਾਕਾਤ ਨੂੰ ਯਾਦ ਕੀਤਾ। ਮਲਾਲਾ ਨੇ ਆਕਸਫੋਰਡ ਪਾਕਿਸਤਾਨ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਦੀ ਭਾਈਵਾਲੀ ਹੁਣ ਪਾਕਿਸਤਾਨ ਵਿੱਚ ਵਿਦਿਆਰਥੀਆਂ ਦੀ ਜ਼ਿੰਦਗੀ ਬਦਲ ਰਹੀ ਹੈ। ਕਾਲਜ ਪਿ੍ੰਸੀਪਲ ਡਾ. ਨਿਕ ਬਰਾਊਨ ਨੇ ਮਲਾਲਾ ਦੇ ਨਾਰੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਮਲਾਲਾ ਦੀ ਨਾਰੀ ਸਿੱਖਿਆ ਲਈ ਕੰਮ ਕਰਕੇ ਪੂਰੀ ਦੁਨੀਆ 'ਚ ਵੱਖਰੀ ਪਛਾਣ ਹੈ |
ਇਸ ਦੇ ਨਾਲ ਹੀ ਜਦੋਂ ਬੇਟੀ ਨੂੰ ਇਹ ਸਨਮਾਨ ਮਿਲਿਆ ਤਾਂ ਪਿਤਾ ਜ਼ਿਆਉਦੀਨ ਯੂਸਫਜ਼ਈ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਜਦੋਂ ਉਨ੍ਹਾਂ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੀ ਬੇਟੀ ਨੂੰ ਇਹ ਸਨਮਾਨ ਮਿਲਿਆ ਹੈ, ਜੋ ਮੇਰੇ ਲਈ ਵੀ ਕਿਸੇ ਸਨਮਾਨ ਤੋਂ ਘੱਟ ਨਹੀਂ ਹੈ। ਜਦੋਂ ਉਸ ਨੂੰ ਸਨਮਾਨ ਮਿਲ ਰਿਹਾ ਸੀ ਤਾਂ ਮੈਨੂੰ ਮਲਾਲਾ ਦੇ ਚਿਹਰੇ 'ਤੇ ਖੁਸ਼ੀ ਨਜ਼ਰ ਆ ਰਹੀ ਸੀ। ਅੱਜ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਬਹੁਤ ਖੁਸ਼ ਹਾਂ.