
ਵੋਇਕਸ ਡੂ ਨੋਰਡ ਅਖਬਾਰ ਦੀ ਖ਼ਬਰ ਮੁਤਾਬਕ ਉੱਤਰੀ ਫਰਾਂਸ ਦੇ ਵਿਮੇਰਾਕਸ ਬੀਚ 'ਤੇ ਮੰਗਲਵਾਰ ਨੂੰ ਪੰਜ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ।
English Channel Incident: ਉੱਤਰੀ ਫਰਾਂਸ ਤੋਂ ਖਤਰਨਾਕ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਬੱਚੇ ਸਮੇਤ ਪੰਜ ਪ੍ਰਵਾਸੀਆਂ ਦੀ ਮੌਤ ਹੋ ਗਈ। ਫਰਾਂਸ ਦੇ ਮੀਡੀਆ ਨੇ ਇਹ ਜਾਣਕਾਰੀ ਦਿਤੀ। ਵੋਇਕਸ ਡੂ ਨੋਰਡ ਅਖਬਾਰ ਦੀ ਖ਼ਬਰ ਮੁਤਾਬਕ ਉੱਤਰੀ ਫਰਾਂਸ ਦੇ ਵਿਮੇਰਾਕਸ ਬੀਚ 'ਤੇ ਮੰਗਲਵਾਰ ਨੂੰ ਪੰਜ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ।
ਇਹ ਘਟਨਾ ਬ੍ਰਿਟਿਸ਼ ਸੰਸਦ ਵਲੋਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਪ੍ਰਵਾਸੀਆਂ ਨੂੰ ਰਵਾਂਡਾ ਭੇਜਣ ਦੇ ਫੈਸਲੇ ਨੂੰ ਮਨਜ਼ੂਰੀ ਦੇਣ ਦੇ ਕੁੱਝ ਘੰਟਿਆਂ ਬਾਅਦ ਹੋਈ ਹੈ। ਮਨੁੱਖੀ ਅਧਿਕਾਰ ਸਮੂਹਾਂ ਨੇ ਇਸ ਕਾਨੂੰਨ ਨੂੰ ਅਣਮਨੁੱਖੀ ਅਤੇ ਬੇਰਹਿਮ ਦਸਿਆ ਹੈ।
(For more Punjabi news apart from At least 5 migrants die during attempt to cross English Channel, stay tuned to Rozana Spokesman)