Canada News: ਕੈਨੇਡਾ ਦੇ ਗੁਰੂਘਰ ਅਤੇ ਮੰਦਰ ਦੇ ਬਾਹਰ ਗ਼ਲਤ ਸ਼ਬਦਾਵਲੀ ਲਿਖੇ ਜਾਣ ਦਾ ਮਾਮਲਾ, ਪ੍ਰਬੰਧਕਾਂ ਵਲੋਂ ਸਖ਼ਤ ਕਾਰਵਾਈ ਦੀ ਮੰਗ
Published : Apr 23, 2025, 1:28 pm IST
Updated : Apr 23, 2025, 1:28 pm IST
SHARE ARTICLE
Gurudwara and temple Khalistani slogans Canada News
Gurudwara and temple Khalistani slogans Canada News

Canada News:ਪੁਲਿਸ ਸੀਸੀਟੀਵੀ ਕੈਮਰੇ ਖੰਘਾਲ ਰਹੀ

ਵੈਨਕੂਵਰ (ਮਲਕੀਤ ਸਿੰਘ )-ਪਿਛਲੇ ਦਿਨੀਂ ਵੈਨਕੂਵਰ ਸਥਿਤ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਅਤੇ ਸਰੀ ਸਥਿਤ ਲਕਸ਼ਮੀ ਨਰਾਇਣ ਮੰਦਰ ਦੀਆਂ ਕੰਧਾਂ ਅਤੇ ਗੇਟਾਂ ਉੱਪਰ ਕੁਝ ਅਗਿਆਤ ਵਿਅਕਤੀਆਂ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ।

ਇਸ ਘਟਨਾ ਉਪਰੰਤ ਹਰਕਤ 'ਚ ਆਈ ਪੁਲਿਸ ਦੇ ਨਾਲ-ਨਾਲ ਉਕਤ ਗੁਰੂਘਰ ਅਤੇ ਮੰਦਿਰ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਬੁਲਾਏ ਗਏ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਵੈਨਕੂਵਰ ਪੁਲਿਸ ਦੇ ਸਰਜਟ ਮਿਸਟਰ ਸਟੀਵ ਨੇ ਦੱਸਿਆ ਕਿ ਉਪਰੋਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਰਕਤ 'ਚ ਆਈ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਉਕਤ ਗੁਰੂਘਰ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਕੁਝ ਅਗਿਆਤ ਨਕਾਬਪੋਸ਼ ਵਿਅਕਤੀਆਂ ਵੱਲੋਂ ਉਕਤ ਘਟਨਾ ਨੂੰ ਅੰਜਾਮ ਦੇਣ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੇ।

ਜਿਸ ਦੇ ਆਧਾਰ 'ਤੇ ਹੀ ਪੁਲਿਸ ਦੇ ਅਪਰਾਧ ਵਿੰਗ ਵੱਲੋਂ ਇਸ ਸਬੰਧੀ ਵੱਖ-ਵੱਖ ਐਂਗਲਾਂ ਤੋਂ ਬਰੀਕੀ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਹੈ।| ਉਹਨਾਂ ਦਾਅਵਾ ਕੀਤਾ ਕਿ ਦੋਸ਼ੀ ਵਿਅਕਤੀ ਜਲਦੀ ਹੀ ਪੁਲਿਸ ਵੱਲੋਂ ਕਾਬੂ ਕਰ ਲਏ ਜਾਣਗੇ। ਇਸ ਮੌਕੇ 'ਤੇ ਹਾਜ਼ਰ ਖ਼ਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਅਤੇ ਬੁਲਾਰੇ ਜਗਦੀਪ ਸਿੰਘ ਸੰਘੇੜਾ ਨੇ ਦੱਸਿਆ ਕਿ ਕੁਝ ਕੱਟੜ ਪੰਥੀ ਤਾਕਤਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਘਟੀਆ ਮਨਸੂਬਿਆਂ ਤਹਿਤ ਡਰ ਪੈਦਾ ਕਰਕੇ ਵੰਡੀਆਂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਕੈਨੇਡੀਅਨ ਭਾਈਚਾਰੇ ਵੱਲੋਂ ਪੂਰੀ ਇੱਕਮੁਠਤਾ ਨਾਲ ਅਜਿਹੀਆਂ ਤਾਕਤਾਂ ਦਾ ਮੁਕਾਬਲਾ ਕੀਤਾ ਜਾਵੇਗਾ।

ਇਸ ਮੌਕੇ 'ਤੇ ਲਕਸ਼ਮੀ ਨਰਾਇਣ ਮੰਦਰ ਸਰੀ ਦੇ ਬੁਲਾਰੇ ਵਿਨੇ ਸ਼ਰਮਾ ਵੱਲੋਂ ਵੀ ਮੰਦਰ ਦੇ ਗੇਟ ਤੇ ਅਪਮਾਨਕਜਨਕ ਸ਼ਬਦਾਵਲੀ ਲਿਖਣ ਦੀ ਮੰਦਭਾਗੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ| ਅਖ਼ੀਰ 'ਚ ਹਾਜ਼ਰ ਸਾਰੇ ਹੀ ਅਹੁਦੇਦਾਰਾਂ ਵੱਲੋਂ ਉਕਤ ਘਟਨਾਵਾਂ ਲਈ ਲੋੜੀਂਦੇ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਹਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement