
ਅਮਰੀਕੀ ਕੇਂਦਰੀ ਬੈਂਕ ਫ਼ੈਡਰਲ ਰਿਜਰਵ ਦੀ ਨੀਤੀਗਤ ਮੀਟਿੰਗ ਤੋਂ ਪਹਿਲਾਂ ਹੀ ਰੁਪਇਆ ਹੋਰ ਹੇਠਾਂ ਨੂੰ ਆ ਗਿਆ । ਸ਼ੁਰੂਆਤੀ ਕਾਰੋਬਾਰ ਵਿਚ.......
ਮੁੰਬਈ, 23 ਮਈ: ਅਮਰੀਕੀ ਕੇਂਦਰੀ ਬੈਂਕ ਫ਼ੈਡਰਲ ਰਿਜਰਵ ਬੈਂਕ ਦੀ ਨੀਤੀਗਤ ਮੀਟਿੰਗ ਤੋਂ ਪਹਿਲਾਂ ਹੀ ਰੁਪਇਆ ਹੋਰ ਹੇਠਾਂ ਨੂੰ ਆ ਗਿਆ । ਸ਼ੁਰੂਆਤੀ ਕਾਰੋਬਾਰ ਵਿਚ ਹੀ ਡਾਲਰ ਦੇ ਮੁਕਾਬਲੇ 25 ਪੈਸੇ ਖਿਸਕ ਕੇ ਮਹੀਨੇ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਆ ਗਿਆ । ਰੁਪਏ ਦਾ ਮੁੱਲ 68.29 ਰੁਪਏ ਪ੍ਤੀ ਡਾਲਰ ਰਿਹਾ ।
FEDERAL RESERVE BANK ਮਾਹਰਾਂ ਅਨੁਸਾਰ ਰੁਪਏ ਦੇ ਹੇਠਾਂ ਖਿਸਕਣ ਦੇ ਕਈ ਕਾਰਨ ਹਨ । ਉਨਾਂ ਦਾ ਮੰਨਣਾ ਹੈ ਕਿ ਲਗਾਤਾਰ ਪੂੰਜੀ ਦੀ ਨਿਕਾਸੀ ਕਾਰਨ ਹੀ ਹੋਰ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਵਿਚ ਵਾਧਾ ਤੇ ਰੁਪਏ ਵਿਚ ਗਿਰਾਵਟ ਦਰਜ ਕੀਤੀ ਗਈ ।
STOCK MARKETਇਸ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਘਰੇਲੂ ਸ਼ੇਅਰ ਬਾਜ਼ਾਰ ਵਿਚ ਸ਼ੁਰੂਆਤੀ ਦੌਰ 'ਚ ਮੰਦੀ ਰਹੀ ਤੇ ਨਿਰਯਾਤਕਾਂ ਨੇ ਮੁੱਖ ਤੌਰ 'ਤੇ ਅਮਰੀਕੀ ਮੁਦਰਾ ਦੀ ਮੰਗ ਕਾਰਨ ਰੁਪਏ 'ਤੇ ਦਬਾਅ ਵਧ ਗਿਆ ਤੇ ਰੁਪਇਆ 25 ਪੈਸੇ ਘਟ ਕੇ ਹੇਠਲੇ ਪੱਧਰ 'ਤੇ ਪਹੁੰਚ ਗਿਆ ।