
ਸੂਡਾਨ ਦੇ ਕਾਰਫ਼ੂਰ ਖੇਤਰ ’ਚ ਯਾਤੀਰਆਂ ਨੂੰ ਲੈ ਜਾ ਰਹੇ ਇਕ ਟਰੱਕ ਦੀ ਇਕ ਹੋਰ ਵਾਹਨ ਨਾਲ ਆਮੋ-ਸਾਹਮਣੇ ਟੱਕਰ ਹੋ ਗਈ ਜਿਸ
ਕਾਹਿਰਾ, 22 ਮਈ : ਸੂਡਾਨ ਦੇ ਕਾਰਫ਼ੂਰ ਖੇਤਰ ’ਚ ਯਾਤੀਰਆਂ ਨੂੰ ਲੈ ਜਾ ਰਹੇ ਇਕ ਟਰੱਕ ਦੀ ਇਕ ਹੋਰ ਵਾਹਨ ਨਾਲ ਆਮੋ-ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਘੱਟ ਤੋਂ ਘੱਟ 43 ਲੋਕਾ ਦੀ ਮੌਤ ਹੋ ਗਈ ਜਦਕਿ 32 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਉਤਰੀ ਦਾਰਫ਼ੂਰ ਸੂਰੇ ਦੇ ਸ਼ਾਂਗਲੀ ਤੋਬਾਈ ’ਚ ਵੀਰਵਾਰ ਨੂੰ ਇਹ ਹਾਦਸਾ ਹੋਇਆ ਸੀ। ਹਾਲੇ ਤਕ ਇਸ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਦੇ ਬਾਅਦ ਟਰੱਕ ’ਚ ਅੱਗ ਲੱਗ ਗਈ ਅਤੇ ਬਾਅਦ ’ਚ ਦਮਕਲ ਗੱਡੀਆਂ ਨੇ ਅੱਗ ਬੁਝਾਈ। ਬਿਆਨ ਮੁਤਾਬਕ ਇਹ ਹਾਦਸਾ ਰਾਜਧਾਨੀ ਖਾਰਤੂਮ ਤੋਂ ਕਰੀਬ 620 ਮੀਲ ਦੂਰ ਇਸ ਸ਼ਹਿਰ ’ਚ ਹੋਇਆ। ਯਾਤਰੀਆਂ ਨੂੰ ਲੈ ਕੇ ਟਰੱਕ ਸ਼ਾਂਗਲੀ ਵਲ ਜਾ ਰਿਹਾ ਸੀ। (ਪੀਟੀਆਈ)