ਰਿਸ਼ਵਤ ਮਾਮਲੇ ਵਿਚ ਭਾਰਤੀ ਮਹਿਲਾ ਨੂੰ ਹੋ ਸਕਦੀ ਹੈ ਸਜ਼ਾ
Published : Jun 23, 2018, 2:14 am IST
Updated : Jun 23, 2018, 2:14 am IST
SHARE ARTICLE
Gursharan Kaur
Gursharan Kaur

ਅਮਰੀਕਾ ਜਲ ਸੈਨਾ ਦੇ ਇਤਿਹਾਸ ਵਿਚ ਰਿਸ਼ਵਤ ਦੇ ਸੱਭ ਤੋਂ ਵੱਡੇ ਮਾਮਲੇ ਵਿਚ ਦੋਸ਼ੀ ਭਾਰਤੀ ਮੂਲ ਦੀ ਸਿੰਗਾਪੁਰੀ ਮਹਿਲਾ ਨੂੰ ਤਿੰਨ ਸਾਲ ਤੋਂ......

ਸਿੰਗਾਪੁਰ : ਅਮਰੀਕਾ ਜਲ ਸੈਨਾ ਦੇ ਇਤਿਹਾਸ ਵਿਚ ਰਿਸ਼ਵਤ ਦੇ ਸੱਭ ਤੋਂ ਵੱਡੇ ਮਾਮਲੇ ਵਿਚ ਦੋਸ਼ੀ ਭਾਰਤੀ ਮੂਲ ਦੀ ਸਿੰਗਾਪੁਰੀ ਮਹਿਲਾ ਨੂੰ ਤਿੰਨ ਸਾਲ ਤੋਂ ਜ਼ਿਆਦਾ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ। ਇਕ ਮੀਡੀਆ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਇਕ ਅਖ਼ਬਾਰ ਮੁਤਾਬਕ ਅਮਰੀਕੀ ਜਲ ਸੈਨਾ ਲਈ ਮੁੱਖ ਕੰਟਰੈਕਟ ਮਾਹਰ ਸ਼ੇਰੋਨ ਰਾਚੇਲ ਗੁਰਸ਼ਰਨ ਕੌਰ 3.5 ਕਰੋੜ ਅਮਰੀਕੀ ਡਾਲਰ ਦੇ ਫੈਟ ਲਿਉਨਾਰਡ ਘਪਲੇ ਵਿਚ ਕਥਿਤ ਰੂਪ ਵਿਚ ਸ਼ਾਮਲ ਸੀ ਜਿਸ ਕਾਰਨ ਇਕ ਰੀਅਰ ਐਡਮਿਰਲ ਸਮੇਤ ਅਮਰੀਕੀ ਜਲ ਸੈਨਾ ਦੇ ਕਈ ਸੀਨੀਅਰ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਹੋਈ ਸੀ

ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਗੁਰਸ਼ਰਨ ਕੌਰ ਸਿੰਗਾਪੁਰ ਵਿਚ ਅਮਰੀਕੀ ਜਲ ਸੈਨਾ ਸਪਲਾਈ ਪ੍ਰਣਾਲੀ ਕਮਾਨ ਫਲੀਟ ਲੌਜਿਸਟਿਕ ਸੈਂਟਰ ਵਿਚ ਤੈਨਾਤ ਸੀ। ਅਦਾਲਤ ਵਿਚ ਬੀਤੇ ਦਿਨੀਂ ਹੋਈ ਸੁਣਵਾਈ ਵਿਚ ਕਿਹਾ ਗਿਆ ਕਿ ਸਿੰਗਾਪੁਰ ਸਥਿਤ ਗਲੇਨ ਮੈਰੀਨ ਗਰੁਪ ਦੀ ਸਹਾਇਕ ਕੰਪਨੀ ਗਲੇਨ ਡਿਫ਼ੈਂਸ ਮਰੀਨ ਏਸ਼ੀਆ (ਜੀ.ਡੀ.ਐਮ.ਏ.) ਦੇ ਮਲੇਸ਼ੀਆਈ ਮੁੱਖ ਕਾਰਜਕਾਰੀ ਅਧਿਕਾਰੀ ਲਿਉਨਾਰਡ ਗਲੇਨ ਫ੍ਰਾਂਸਿਸ ਤੋਂ ਰਿਸ਼ਵਤ ਦੇ ਰੂਪ ਵਿਚ ਉਨ੍ਹਾਂ ਨੂੰ 130,000 ਐਸ.ਜੀ.ਡੀ. (ਸਿੰਗਾਪੁਰੀ ਡਾਲਰ) ਤੋਂ ਜ਼ਿਆਦਾ ਪ੍ਰਾਪਤ ਹੋਏ।

ਡਿਪਟੀ ਸਰਕਾਰੀ ਵਕੀਲ ਜਿਆਂਗ ਕੇ-ਯੂ ਨੇ ਅਦਾਲਤ ਨੂੰ ਦਸਿਆ ਕਿ ਜੋ ਜਾਣਕਾਰੀ ਗੁਰਸ਼ਰਨ ਕੌਰ ਨੇ ਲੀਕ ਕੀਤੀ ਉਹ ਅਮਰੀਕੀ ਜਲ ਸੈਨਾ ਦੇ 16 ਕੰਟਰੈਕਟਾਂ ਨਾਲ ਸਬੰਧਤ ਸੀ। ਜੀ.ਡੀ.ਐਮ.ਏ. ਨੇ ਉਨ੍ਹਾਂ ਵਿਚੋਂ 14 ਲਈ ਬੋਲੀਆਂ ਲਗਾਈਆਂ ਸਨ ਅਤੇ ਕੁਲ ਮਿਲਾ ਕੇ 4.8 ਕਰੋੜ ਅਮਰੀਕੀ ਡਾਲਰ ਦੇ 11 ਕੰਟਰੈਕਟ ਕੀਤੇ ਗਏ। ਰੀਪੋਰਟ ਮੁਤਾਬਕ ਸਰਕਾਰੀ ਵਕੀਲ ਨੇ ਅਦਾਲਤ ਵਿਚ ਅਪਣਾ ਪੱਖ ਰੱਖਿਆ ਅਤੇ ਗੁਰਸ਼ਰਨ ਕੌਰ ਨੂੰ ਘੱਟ ਤੋਂ ਘੱਟ ਤਿੰਨ ਸਾਲ ਅਤੇ ਸੱਤ ਮਹੀਨੇ ਦੀ ਸਜ਼ਾ ਦਿਤੇ ਜਾਣ ਦੀ ਬੇਨਤੀ ਕੀਤੀ।

ਗੁਰਸ਼ਰਨ ਕੌਰ ਨੂੰ ਬੀਤੇ ਸਾਲ 30 ਜੂਨ ਨੂੰ ਉਨ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਭ੍ਰਿਸ਼ਟਾਚਾਰ ਦੇ ਤਿੰਨ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਹ ਇਸ ਸਮੇਂ 50,000 ਸਿੰਗਾਪੁਰੀ ਡਾਲਰ ਦੀ ਰਾਸ਼ੀ 'ਤੇ ਜ਼ਮਾਨਤ ਉਤੇ ਬਾਹਰ ਹਨ ਅਤੇ ਉਨ੍ਹਾਂ ਨੂੰ 6 ਜੁਲਾਈ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ।             (ਪੀ.ਟੀ.ਆਈ)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement