
ਕਰੋਨਾ ਸੰਕਟ ਦੇ ਵਿਚ ਹੁਣ ਚੀਨ ਵਿਚ ਫਿਰ ਕੁਖਿਆਤ ਡੌਗ ਮੀਟ ਤਿਉਹਾਰ ਸ਼ੁਰੂ ਹੋ ਗਿਆ ਹੈ।
ਕਰੋਨਾ ਸੰਕਟ ਦੇ ਵਿਚ ਹੁਣ ਚੀਨ ਵਿਚ ਫਿਰ ਕੁਖਿਆਤ ਡੌਗ ਮੀਟ ਤਿਉਹਾਰ ਸ਼ੁਰੂ ਹੋ ਗਿਆ ਹੈ। ਜਦੋਂ ਕਿ ਚੀਨ ਦੀ ਸਰਕਾਰ ਦੇ ਵੱਲੋਂ ਜਾਨਵਾਰਾਂ ਦੀ ਵੈਲਫੇਅਰ ਦੇ ਨਾਮ ਤੇ ਨਵੇਂ ਪ੍ਰਬੰਧ ਲਾਗੂ ਕੀਤੇ ਜਾ ਰਹੇ ਹਨ। ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਕਰੋਨਾ ਵਾਇਰਸ ਦੇ ਕਾਰਨ ਕੁੱਤਿਆਂ ਦੇ ਮਾਸ ਦਾ ਇਹ ਮੇਲਾ ਨਹੀਂ ਲੱਗੇਗਾ, ਪਰ ਇਹ ਅਯੋਜਿਤ ਹੋ ਰਿਹਾ ਹੈ। 10 ਦਿਨ ਦਾ ਇਹ ਤਿਉਹਾਰ ਚੀਨ ਦੇ ਉਤਰ-ਪੱਛਮ ਯੂਲੀਨ ਵਿਚ ਹੋ ਰਿਹਾ ਹੈ।
photo
ਜਿੱਥੇ ਕੁੱਤਿਆਂ ਦਾ ਮਾਸ ਖਰੀਦਣ ਦੇ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਜਾਂਦੇ ਹਨ। ਹਾਲਾਂਕਿ ਜੀਵ-ਜੰਤੂਆਂ ਦੇ ਕਲਿਆਣ ਲਈ ਕੰਮ ਕਰ ਰਹੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਇਸ ਬਾਰ ਕੁੱਤਿਆਂ ਦੀ ਗਿਣਤੀ ਬਹੁਤ ਘੱਟ ਹੈ। ਹੁਣ ਚੀਨ ਦੀ ਨਵੀਂ ਸਰਕਾਰ ਨਵੇ ਕਾਨੂੰਨ ਨੂੰ ਬਣਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਜੰਗਲੀ ਜੀਵ ਅਤੇ ਜਾਨਵਰਾਂ ਨੂੰ ਬਚਾਇਆ ਜਾ ਸਕੇ। ਜੀਵ ਜੰਤੂਆਂ ਦੇ ਪੱਖ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਇਹ ਵੀ ਕਹਿਣਾ ਹੈ ਕਿ ਸ਼ਾਇਦ ਇਸ ਵਾਰ ਇਹ ਤਿਉਹਾਰ ਆਖਰੀ ਬਾਰ ਹੋ ਸਕਦਾ ਹੈ।
photo
ਚੀਨ ਵਿਚ ਜੀਵ-ਜੰਤੂਆਂ ਦੇ ਲਈ ਕੰਮ ਕਰ ਰਹੀ ਸੰਸਥਥਾ ਦੇ ਪੀਟਰ ਲੀ ਨੇ ਕਿਹਾ ਕਿ ਕਰੋਨਾ ਸੰਕਟ ਦੇ ਸਮੇਂ ਵਿਚ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਇਕ ਥਾਂ ਤੇ ਜੰਮ੍ਹਾ ਹੋਣਾ ਠੀਕ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਚਮਗਿਦੜਾਂ ਦੇ ਜ਼ਰੀਏ ਕਰੋਨਾ ਵਾਇਰਸ ਪੂਰੀ ਦੁਨੀਆਂ ਦੇ ਵਿਚ ਫੈਲਿਆ ਸੀ।
photo
ਇਸ ਤੋਂ ਬਾਅਦ ਹੁਣ ਚੀਨੀ ਸਰਕਾਰ ਦੇ ਵੱਲੋਂ ਮਨੁੱਖਾਂ ਅਤੇ ਜਾਨਵਾਰਾਂ ਦੇ ਵਿਚਕਾਰ ਦੂਰੀ ਨੂੰ ਵਧਾਉਂਣ ਬਾਰੇ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜੰਗਲੀ ਜੀਵਾਂ ਨੂੰ ਮਾਰਨ ਅਤੇ ਉਨ੍ਹਾਂ ਦੇ ਵਪਾਰ ਕਰਨ ਤੇ ਰੋਕ ਲਗਾ ਦਿੱਤੀ ਹੈ। ਚੀਨ ਦਾ ਸ਼ੇਨਜੇਨ ਪਹਿਲਾ ਅਜਿਹਾ ਸ਼ਹਿਰ ਹੈ ਜਿੱਥੇ ਕੁੱਤਿਆਂ ਦਾ ਮਾਸ ਖਾਣ ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਬਾਅਦ ਇਹ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਚੀਨ ਦੇ ਬਾਕੀ ਸ਼ਹਿਰਾਂ ਵਿਚ ਵੀ ਇਸੇ ਤਰ੍ਹਾਂ ਕੁੱਤਿਆਂ ਦੇ ਮੀਟ ਤੇ ਰੋਕ ਲਗ ਜਾਵੇਗੀ, ਪਰ ਇਦਾ ਨਹੀਂ ਹੋਇਆ।
Dogs
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।