
11 ਘੰਟੇ ਚਲੀ ਬੈਠਕ ਵਿਚ ਲਿਆ ਗਿਆ ਫ਼ੈਸਲਾ
ਨਵੀਂ ਦਿੱਲੀ : ਭਾਰਤ ਅਤੇ ਚੀਨ ਦੇ ਸਿਖਰਲੇ ਫ਼ੌਜੀ ਕਮਾਂਡਰਾਂ ਵਿਚਾਲੇ ਸੋਮਵਾਰ ਨੂੰ ਹੋਈ ਬੈਠਕ ਦੌਰਾਨ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਪੂਰਬੀ ਲਦਾਖ਼ ਵਿਚ ਟਕਰਾਅ ਵਾਲੇ ਸਥਾਨਾਂ ਤੋਂ ਹਟਣ 'ਤੇ ਸਹਿਮਤੀ ਬਣੀ ਹੈ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੱਲਬਾਤ 'ਮਿਤਰਤਾਪੂਰਣ, ਹਾਂ-ਪੱਖੀ ਅਤੇ ਰਚਨਾਤਮਕ ਮਾਹੌਲ' ਵਿਚ ਹੋਈ ਅਤੇ ਇਹ ਫ਼ੈਸਲਾ ਲਿਆ ਗਿਆ ਕਿ ਦੋਵੇਂ ਪੱਖ ਪੂਰਬੀ ਲਦਾਖ਼ ਵਿਚ ਟਕਰਾਅ ਵਾਲੇ ਸਾਰੇ ਸਥਾਨਾਂ ਤੋਂ ਹਟਣ ਦੇ ਤੌਰ ਤਰੀਕਿਆਂ ਨੂੰ ਅਮਲ ਵਿਚ ਲਿਆਉਂਣਗੇ।
India china border
ਭਾਰਤ ਅਤੇ ਚੀਨੀ ਫ਼ੌਜ ਵਿਚਾਲੇ ਪਿਛਲੇ ਹਫ਼ਤੇ ਗਲਾਵਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਤਣਾਅ ਘੱਟ ਕਰਨ ਦੇ ਉਦੇਸ਼ ਨਾਲ ਸੋਮਵਾਰ ਨੂੰ 14ਵੀਂ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਤਿਬਤ ਫ਼ੌਜ ਦੇ ਜ਼ਿਲ੍ਹਾ ਕਮਾਂਡਰ ਮੇਜਰ ਜਨਰਲ ਲਯੂ ਲਿਨ ਵਿਚਾਲੇ ਕਰੀਬ 11 ਘੰਟੇ ਤਕ ਗਲਬਾਤ ਹੋਈ।
India China
ਸੂਤਰਾਂ ਨੇ ਦਸਿਆ ਕਿ ਟਕਰਾਅ ਤੋਂ ਪਿੱਛੇ ਹਟਣ 'ਤੇ ਆਪਸੀ ਸਹਿਮਤੀ ਬਣੀ ਹੈ। ਪੂਰਬੀ ਲਦਾਖ਼ ਵਿਚ ਟਕਰਾਅ ਵਾਲੇ ਸਾਰੇ ਸਥਾਨਾਂ ਤੋਂ ਹਟਣ ਦੇ ਤੌਰ ਤਰੀਕਿਆਂ 'ਤੇ ਚਰਚਾ ਕੀਤੀ ਗਈ ਅਤੇ ਦੋਹਾਂ ਪੱਖਾਂ ਵਲੋਂ ਇਸ ਨੂੰ ਅਮਲ ਵਿਚ ਲਿਆਂਦਾ ਜਾਵੇਗਾ।''
India china
ਸੂਤਰਾਂ ਅਨੁਸਾਰ ਬੈਠਕ ਵਿਚ ਭਾਰਤੀ ਪੱਖ ਨੇ ਚੀਨੀ ਫ਼ੌਜ ਵਲੋਂ ਗਲਵਾਨ ਘਾਟੀ ਵਿਚ ਭਾਰਤੀ ਫ਼ੌਜੀਆਂ 'ਤੇ ਕੀਤੇ ਗਏ 'ਸਾਜ਼ਸ਼ੀ ਹਮਲੇ' ਸਬੰਧੀ ਸਖ਼ਤ ਵਿਰੋਧ ਜਤਾਇਆ ਅਤੇ ਪੂਰਬੀ ਲਦਾਖ਼ ਵਿਚ ਟਕਰਾਅ ਦੇ ਹਰ ਬਿੰਦੂ ਤੋਂ ਚੀਨੀ ਫ਼ੌਜ ਨੂੰ ਤੁਰਤ ਪਿੱਛੇ ਹਟਣ ਦੀ ਮੰਗ ਕੀਤੀ।
India China Border
ਜ਼ਿਕਰਯੋਗ ਹੈ ਕਿ ਬੀਤੇ ਇਕ ਹਫ਼ਤੇ ਵਿਚ ਸਰਹਦ 'ਤੇ ਲੱਗੇ ਅਗਲੇ ਠਿਕਾਣਿਆਂ 'ਤੇ ਹਜ਼ਾਰਾਂ ਵਾਧੂ ਜਵਾਨਾਂ ਨੂੰ ਭੇਜਿਆ ਗਿਆ ਹੈ। ਹਵਾਈ ਫ਼ੌਜ ਨੇ ਵੀ ਝੜਪ ਤੋਂ ਬਾਅਦ ਸ਼ੀ੍ਰਨਗਰ ਅਤੇ ਲੇਹ ਸਮੇਤ ਅਪਣੇ ਕਈ ਅਹਿਮ ਠਿਕਾਣਿਆਂ 'ਤੇ ਸੁਖੋਈ-30 ਐਮ.ਕੇ.ਆਈ, ਜਗੁਆਰ, ਮਿਰਾਜ 2000 ਲੜਾਕੂ ਜਹਾਜ਼ਾਂ ਨਾਲ ਹੀ ਅਪਾਚੇ ਲੜਾਕੂ ਹੈਲੀਕਾਪਟਰਾਂ ਦੀ ਤੈਨਾਤੀ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।