ਹਿਊਸਟਨ ’ਚ ਹਜ਼ਾਰਾਂ ਲੋਕਾਂ ਨੇ ਮਨਾਇਆ ਯੋਗ ਦਿਹਾੜਾ, ਘਰਾਂ ਵਿਚ ਹੀ ਕੀਤਾ ਯੋਗ
Published : Jun 23, 2020, 10:57 am IST
Updated : Jun 23, 2020, 10:57 am IST
SHARE ARTICLE
File Photo
File Photo

ਬਾਬਾ ਰਾਮਦੇਵ ਨੇ ਵੀ ਲਿਆ ਹਿੱਸਾ, ਲੋਕਾਂ ਨੂੰ ਕਰਵਾਇਆ ਯੋਗ

ਹਿਊਸਟਨ, 22 ਜੂਨ : ਅੰਤਰਰਾਸ਼ਟਰੀ ਯੋਗ ਦਿਹਾੜੇ ’ਤੇ ਅਮਰੀਕਾ ਵਿਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਘਰਾਂ ਵਿਚ ਹੀ ਯੋਗਾ ਕੀਤਾ। ਹਿਊਸਟਨ ’ਚ ਭਾਰਤ ਦੇ ਵਣਜ ਦੂਤਘਰ ਨੇ ਕਈ ਸਹਾਇਕ ਸੰਗਠਨਾਂ ਅਤੇ ਸਥਾਨਕ ਯੋਗ ਸਟੂਡੀਉ ਨਾਲ ਮਿਲ ਕੇ ਕੌਮਾਂਤਰੀ ਯੋਗ ਦਿਹਾੜੇ ’ਤੇ ਆਨਲਾਈਨ ਪ੍ਰੋਗਰਾਮ ਆਯੋਜਤ ਕੀਤਾ, ਜਿਸ ਨਾਲ ਇੰਡੀਆ ਹਾਊਸ ਤੋਂ ਲਾਈਵ ਸਟਰੀਮ ਕੀਤੀ ਗਈ। ਭਾਰਤ ਦੇ ਵਣਜ ਦੂਤ ਅਸਮ ਆਰ. ਮਹਾਜਨ ਨੇ ਕਿਹਾ, ‘‘ਕੋਵਿਡ 19 ਚੁਨੌਤੀਆਂ ਵਿਚਾਲੇ ਯੋਗ ਦੇ ਸ਼ਾਂਤੀ, ਸੋਹਾਰਦ ਅਤੇ ਸਿਹਤ ਲਾਭਾਂ ਦਾ ਸੰਦੇਸ਼ ਫ਼ੈਲਾਉਣ ਲਈ  ਯੋਗ ਦਿਹਾੜੇ ’ਤੇ ਸੀਜੀਆਈ, ਹਿਊਸਟਨ ਅਤੇ ਸੰਗਠਨਾਂ ਦੀ ਮਦਦ ਨਾਲ ਹਿਊਸਟਨ ਵਾਸੀਆਂ ਨੂੰ ਇਕੱਠੇ ਲਿਆਉਣਾ ਸਾਡੇ ਲਈ ਮਾਣ ਦੀ ਗਲ ਹੈ।’’ 

RamdevRamdev

  ਉਨ੍ਹਾਂ ਕਿਹਾ ਕਿ, ‘‘ਯੋਗ ਵਿਸ਼ਵ ਲਈ ਇਕ ਬੇਸ਼ਕੀਮਤੀ ਤੋਹਫਾ ਹੈ, ਜਿਸ ਨੇ ਤਣਾਅ ਅਤੇ ਚਿੰਤਾ ਨਾਲ ਨਜਿੱਠਣ ਵਿਚ ਮਦਦ ਕਰਨ, ਸਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਅਪਣੇ ਵੱਖ-ਵੱਖ ਆਸਣਾਂ ਰਾਹੀਂ ਸ਼ਰੀਰ ਦੀ ਰੋਗ ਰੋਕੂ ਸਮਰਥਾ ਨੂੰ ਵਧਾਉਣ ਦੀ ਅਪਣੀ ਤਾਕਤ ਸਾਬਤ ਕੀਤੀ ਹੈ।’’ ਯੋਗ ਗੁਰੂ ਬਾਬਾ ਰਾਮਦੇਵ ਨੇ ਫ਼ੇਫੜਿਆਂ ਦੀ ਸਮਰਥਾ ਵਧਾਉਣ ਲਈ ‘ਸਿੰਮਹਾ ਕਿਰਿਆ’ ਆਸਣ ਕਰ ਕੇ ਭਾਗ ਲੈਣ ਵਾਲਿਆਂ ਦੀ ਅਗਵਾਈ ਕੀਤੀ। ਇਸ ਆਨਲਾਈਨ ਯੋਗ ਸਮਾਗਮ ਦਾ ਸਿਰਲੇਖ ਸੀ ‘ਯੋਗ ਫ਼ਾਰ ਹੈਲਥ-ਯੋਗ ਫ਼ਰਾਮ ਹੋਮ’। (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement