
ਬਿਲ ’ਚ ਭਾਰਤ ਨੂੰ ਅਮਰੀਕਾ ਦੇ ਹੋਰ ਸਾਂਝੇਦਾਰ ਅਤੇ ਸਹਿਯੋਗੀ ਦੇਸ਼ਾਂ ਦੇ ਬਰਾਬਰ ਲਿਆਉਣ ਦੀ ਸ਼ਰਤ
ਵਾਸ਼ਿੰਗਟਨ: ਅਮਰੀਕੀ ਕਾਂਗਰਸ (ਸੰਸਦ) ’ਚ ਭਾਰਤ ਨੂੰ ਹਥਿਆਰਾਂ ਦੀ ਵਿਕਰੀ ’ਚ ਤੇਜ਼ੀ ਲਿਆਉਣ ਲਈ ਇਕ ਬਿਲ ਪੇਸ਼ ਕੀਤਾ ਗਿਆ ਅਤੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਕਿਹਾ ਕਿ ਹੋਰ ਦੇਸ਼ਾਂ ਦੇ ਨਾਲ ਰਣਨੀਤਕ ਸਾਂਝੇਦਾਰੀ ਮਜ਼ਬੂਤ ਕਰਨ ਨਾਲ ਉਨ੍ਹਾਂ ਦੇ ਸਾਂਝੇ ਸੁਰਖਿਆ ਹਿਤਾਂ ਦੀ ਰਾਖੀ ਹੋਵੇਗੀ।
ਇਹ ਬਿਲ ਅਜਿਹੇ ਸਮੇਂ ਪੇਸ਼ ਕੀਤਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਫ਼ਰਸਡ ਲੇਡੀ ਜਿਲ ਬਾਈਡਨ ਦੇ ਸੱਦੇ ’ਤੇ ਅਮਰੀਕਾ ਦੀ ਅਪਣੀ ਪਹਿਲੀ ਸਰਕਾਰੀ ਯਾਤਰਾ ’ਤੇ ਹਨ।
ਪ੍ਰਤੀਨਿਧੀ ਸਭਾ ਅਤੇ ਸੀਨੇਟ ’ਚ ਪੇਸ਼ ਇਸ ਬਿਲ ’ਚ ਹਥਿਆਰਬੰਦ ਨਿਰਯਾਤ ਕੰਟਰੋਲ ਐਕਟ ਤਹਿਤ ਹੋਰ ਦੇਸ਼ਾਂ ਨੂੰ ਫ਼ੌਜੀ ਸਮਾਨ ਦੀ ਵਿਕਰੀ ਅਤੇ ਨਿਰਯਾਤ ਬਾਬਤ ਸਮੀਖਿਆ ਅਤੇ ਵਿਕਰੀ ਪ੍ਰਕਿਰਿਆ ’ਚ ਤੇਜ਼ੀ ਲਿਆ ਕੇ ਭਾਰਤ ਨੂੰ ਅਮਰੀਕਾ ਦੇ ਹੋਰ ਸਾਂਝੇਦਾਰ ਅਤੇ ਸਹਿਯੋਗੀ ਦੇਸ਼ਾਂ ਦੇ ਬਰਾਬਰ ਲਿਆਉਣ ਦੀ ਸ਼ਰਤ ਕੀਤੀ ਗਈ ਹੈ।
ਇਹ ਬਿਲ ਪ੍ਰਤੀਨਿਧੀ ਸਭਾ ’ਚ ਸੰਸਦ ਮੈਂਬਰ ਮਾਈਕ ਵਾਲਟਜ਼, ਰੋ ਖੰਨਾ, ਰਾਜਾ ਕ੍ਰਿਸ਼ਣਾਮੂਰਤੀ ਐਂਡੀ ਬਾਰ ਅਤੇ ਮਾਰ ਵੀਸੇ ਨੇ, ਜਦਕਿ ਸੀਨੇਟ ’ਚ ਇਸ ਨੂੰ ਮਾਰਕ ਵਾਰਨਰ ਅਤੇ ਜੌਨ ਕੋਰਨਿਨ ਨੇ ਪੇਸ਼ ਕੀਤਾ।