Iran ਦੇ 6 ਏਅਰਬੇਸ Israel ਦੇ ਹਮਲੇ ਦਾ ਸ਼ਿਕਾਰ
Published : Jun 23, 2025, 2:27 pm IST
Updated : Jun 23, 2025, 2:27 pm IST
SHARE ARTICLE
Six Iranian Airbases Hit by Israeli Attacks Latest News in Punjabi
Six Iranian Airbases Hit by Israeli Attacks Latest News in Punjabi

15 ਲੜਾਕੂ ਜਹਾਜ਼ ਤੇ ਹੈਲੀਕਾਪਟਰ ਤਬਾਹ ਕਰਨ ਦਾ ਕੀਤਾ ਦਾਅਵਾ

Six Iranian Airbases Hit by Israeli Attacks Latest News in Punjabi ਇਜ਼ਰਾਈਲੀ ਫ਼ੌਜ ਨੇ ਈਰਾਨ ਦੇ ਛੇ ਏਅਰਬੇਸਾਂ 'ਤੇ ਹਵਾਈ ਹਮਲੇ ਕੀਤੇ ਹਨ। ਇਨ੍ਹਾਂ ਵਿਚ ਮਸ਼ਹਦ, ਤਹਿਰਾਨ, ਹਮਦਾਨ, ਦੇਜ਼ਫੁਲ, ਸ਼ਾਹਿਦ ਬਖ਼ਤਿਆਰੀ ਅਤੇ ਤਬਰੀਜ਼ ਦੇ ਏਅਰਬੇਸ ਸ਼ਾਮਲ ਹਨ।

ਫ਼ੌਜ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਡਰੋਨ ਹਮਲਿਆਂ ਰਾਹੀਂ ਈਰਾਨ ਦੇ 15 ਫ਼ੌਜੀ ਜਹਾਜ਼ ਅਤੇ ਹੈਲੀਕਾਪਟਰ ਤਬਾਹ ਕਰ ਦਿਤੇ ਹਨ। ਇਨ੍ਹਾਂ ਹਮਲਿਆਂ ਵਿਚ ਜਿੱਥੇ ਈਰਾਨ ਦੇ ਹਵਾਈ ਪੱਟੀਆਂ, ਭੂਮੀਗਤ ਬੰਕਰ, ਇਕ ਰਿਫ਼ਿਊਲਿੰਗ ਜਹਾਜ਼ ਤੇ F-14, F-5 ਅਤੇ AH-1 ਵਰਗੇ ਲੜਾਕੂ ਜਹਾਜ਼ਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਥੇ ਦੂਜੇ ਪਾਸੇ, ਈਰਾਨ ਨੇ ਇਕ ਇਜ਼ਰਾਈਲੀ ਹਰਮੀਸ ਡਰੋਨ ਨੂੰ ਵੀ ਮਾਰ ਸੁੱਟਿਆ ਹੈ।

ਇਸ ਤੋਂ ਪਹਿਲਾਂ ਇਜ਼ਰਾਈਲੀ ਹਵਾਈ ਫ਼ੌਜ ਨੇ ਬੀਤੀ ਰਾਤ ਈਰਾਨ ਦੇ ਸ਼ਾਹਰੂਦ ਵਿਚ ਇਕ ਬੈਲਿਸਟਿਕ ਮਿਜ਼ਾਈਲ ਇੰਜਣ ਫ਼ੈਕਟਰੀ 'ਤੇ ਬੰਬਾਰੀ ਕੀਤੀ। ਇਹ ਜਗ੍ਹਾ ਇਜ਼ਰਾਈਲ ਤੋਂ ਲਗਭਗ 2000 ਕਿਲੋਮੀਟਰ ਦੂਰ ਹੈ।

ਇਸ ਹਮਲੇ ਵਿਚ, ਇੰਜਣ ਬਣਾਉਣ ਦੀਆਂ ਬਹੁਤ ਸਾਰੀਆਂ ਮਸ਼ੀਨਾਂ ਅਤੇ ਜ਼ਰੂਰੀ ਉਪਕਰਣ ਤਬਾਹ ਹੋ ਗਏ। ਇਸ ਤੋਂ ਇਲਾਵਾ, ਇਜ਼ਰਾਈਲ ਨੇ ਤਹਿਰਾਨ, ਕਰਮਾਨਸ਼ਾਹ ਅਤੇ ਹਮਦਾਨ ਵਿਚ ਵੀ ਹਵਾਈ ਹਮਲੇ ਕੀਤੇ। 

ਟਰੰਪ ਨੇ ਈਰਾਨ ਵਿਚ ਤਖ਼ਤਾਪਲਟ ਦਾ ਦਿਤਾ ਸੰਕੇਤ 
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਚ ਤਖ਼ਤਾਪਲਟ ਦੇ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ, ਜੇ ਮੌਜੂਦਾ ਈਰਾਨੀ ਸਰਕਾਰ ‘ਈਰਾਨ ਨੂੰ ਦੁਬਾਰਾ ਮਹਾਨ’ ਨਹੀਂ ਬਣਾ ਸਕਦੀ ਤਾਂ ਸੱਤਾ ਵਿਚ ਤਬਦੀਲੀ ਕਿਉਂ ਨਹੀਂ ਹੋਣੀ ਚਾਹੀਦੀ? ਮੇਕ ਈਰਾਨ ਗ੍ਰੇਟ ਅਗੇਨ।

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement