
ਡੋਨਾਲਡ ਟਰੰਪ ਨਾਲ ਇਮਰਾਨ ਦੀ ਮੁਲਾਕਾਤ ਵ੍ਹਾਈਟ ਹਾਊਸ ਵਿਚ ਹੋਵੇਗੀ
ਵਾਸ਼ਿੰਗਟਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਮਰੀਕਾ ਨਾਲ ਸਬੰਧਾਂ ਵਿਚ ਸੁਧਾਰ ਦੇ ਉਦੇਸ਼ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਪਾਕਿਸਤਾਨ ਅਤੇ ਅਮਰੀਕਾ ਦੇ ਸਬੰਧ ਉਦੋਂ ਤੋਂ ਪ੍ਰਭਾਵਤ ਹੋਏ ਹਨ, ਜਦੋਂ ਟਰੰਪ ਨੇ ਜਨਤਕ ਤੌਰ 'ਤੇ ਪਾਕਿਸਤਾਨ ਦੀ ਆਲੋਚਨਾ ਕੀਤੀ ਅਤੇ ਉਸ ਨੂੰ ਦਿਤੀ ਜਾਣ ਵਾਲੀ ਮਦਦ ਰੋਕ ਦਿਤੀ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਅਤਿਵਾਦ ਵਿਰੁਧ ਲੜਨ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨ ਲਈ ਕਿਹਾ।
white House
ਡੋਨਾਲਡ ਟਰੰਪ ਨਾਲ ਇਮਰਾਨ ਦੀ ਮੁਲਾਕਾਤ ਵ੍ਹਾਈਟ ਹਾਊਸ ਵਿਚ ਹੋਵੇਗੀ। ਇਹ ਸਮਝਿਆ ਜਾਂਦਾ ਹੈ ਕਿ ਇਸ ਮੁਲਾਕਾਤ ਦੌਰਾਨ ਅਮਰੀਕੀ ਲੀਡਰਸ਼ਿਪ ਉਨ੍ਹਾਂ 'ਤੇ ਪਾਕਿਸਤਾਨ ਦੀ ਧਰਤੀ 'ਤੇ ਸਰਗਰਮ ਕੱਟੜਪੰਥੀ ਅਤੇ ਅਤਿਵਾਦੀ ਸਮੂਹਾਂ ਵਿਰੁਧ ਫ਼ੈਸਲਾਕੁਨ ਅਤੇ ਸਖ਼ਤ ਕਾਰਵਾਈ ਕਰਨ ਅਤੇ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਵਿਚ ਸਹਾਇਕ ਭੂਮਿਕਾ ਨਿਭਾਉਣ ਲਈ ਦਬਾਅ ਬਣਾਵੇਗੀ।
Asad Majeed Khan
ਇਮਰਾਨ ਖ਼ਾਨ ਅਮਰੀਕਾ ਵਿਚ ਪਾਕਿਸਤਾਨ ਦੇ ਸਫ਼ੀਰ ਅਸਦ ਮਜੀਦ ਖ਼ਾਨ ਦੀ ਅਧਿਕਾਰਤ ਰਿਹਾਇਸ਼ ਵਿਚ ਠਹਿਰੇ ਹੋਏ ਹਨ। ਹਵਾਈ ਅੱਡੇ 'ਤੇ ਖ਼ਾਨ ਦੇ ਸਵਾਗਤ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਮੌਜੂਦ ਸਨ। ਕਾਫ਼ੀ ਤਾਦਾਦ ਵਿਚ ਉਥੇ ਮੌਜੂਦ ਪਾਕਿਸਤਾਨ ਮੂਲ ਦੇ ਅਮਰੀਕੀਆਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।