
America News: ਵਿਅਕਤੀ ਨੂੰ ਗੰਭੀਰ ਰੂਪ ਵਿਚ ਹਸਪਤਾਲ ਕਰਵਾਇਆ ਦਾਖਲ
A 2-year-old girl shot her mother's lover America news: ਅਮਰੀਕਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨ ਵਰਜੀਨੀਆ ਸੂਬੇ ਦੇ ਚੈਸਟਰਫੀਲਡ ਵਿਖੇ ਇਕ 2 ਸਾਲ ਦੀ ਮਾਸੂਮ ਲੜਕੀ ਨੇ ਗਲਤੀ ਨਾਲ ਆਪਣੀ ਮਾਂ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ। ਘਟਨਾ ਵਿਚ ਮਾਂ ਦੀ ਪ੍ਰੇਮੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਨੇੜਲੇ ਹਸਪਤਾਲ ਦਾਕਲ ਕਰਵਾਇਆ ਗਿਆ।
ਇਹ ਵੀ ਪੜ੍ਹੋ: Neeraj Chopra: ਲੌਸੇਨ ਡਾਇਮੰਡ ਲੀਗ 'ਚ ਚਮਕਿਆ ਨੀਰਜ ਚੋਪੜਾ, ਪੈਰਿਸ ਓਲੰਪਿਕ ਤੋਂ ਬਾਅਦ ਜਿੱਤਿਆ ਲਗਾਤਾਰ ਦੂਜਾ ਚਾਂਦੀ ਦਾ ਤਗਮਾ
ਚੈਸਟਰਫੀਲਡ ਕਾਉਂਟੀ ਪੁਲਿਸ ਵਿਭਾਗ ਦੇ ਅਨੁਸਾਰ, ਬੱਚੀ ਦੀ ਮਾਂ ਦਾ ਪ੍ਰੇਮੀ ਵਿਅਕਤੀ ਸੋਮਵਾਰ ਸਵੇਰੇ ਘਰ ਤੋਂ ਬਾਹਰ ਨਿਕਲਣ ਵਾਲਾ ਸੀ ਕਿ ਅਚਾਨਕ ਉਸ ਨੇ ਆਪਣੀ ਬੰਦੂਕ ਨੇੜਲੀ ਕੁਰਸੀ 'ਤੇ ਰੱਖ ਦਿੱਤੀ। ਬੱਚੀ ਨੇ ਬੰਦੂਕ ਚੁੱਕ ਲਈ ਅਤੇ ਅਣਜਾਣੇ ਵਿੱਚ ਉਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਦੱਸ ਦੇਈਏ ਕਿ ਇੱਕ ਮਾਂ ਅਤੇ ਉਸ ਦਾ ਪ੍ਰੇਮੀ ਬਟਲਰ ਲੇਨ ਵਿੱਚ ਆਪਣੇ ਦੋ ਬੱਚਿਆਂ ਨਾਲ ਰਹਿੰਦੇ ਸਨ।
ਇਹ ਵੀ ਪੜ੍ਹੋ: Punjabi Singer Suicide News: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖਬਰ, ਗਾਇਕ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ