
ਦਾਅਵਾ ਕੀਤਾ ਕਿ ਟਰੰਪ ਦੀ ਚੋਟੀ ਦੇ ਅਹੁਦੇ ’ਤੇ ਵਾਪਸੀ ਬਹੁਤ ਗੰਭੀਰ ਹੋਵੇਗੀ
Kamala Harris : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਨਵੰਬਰ ’ਚ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਨੂੰ ਰਸਮੀ ਤੌਰ ’ਤੇ ਮਨਜ਼ੂਰ ਕਰ ਲਿਆ ਸੀ ਅਤੇ ‘ਸਾਰੇ ਅਮਰੀਕੀਆਂ’ ਦਾ ਰਾਸ਼ਟਰਪਤੀ ਬਣਨ ਦਾ ਸੰਕਲਪ ਲਿਆ। ਉਨ੍ਹਾਂ ਦਾਅਵਾ ਕੀਤਾ ਸੀ ਕਿ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਚੋਟੀ ਦੇ ਅਹੁਦੇ ’ਤੇ ਵਾਪਸੀ ਬਹੁਤ ਗੰਭੀਰ ਹੋਵੇਗੀ।
ਚੋਣਾਂ ’ਚ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸਖ਼ਤ ਟੱਕਰ ਹੈ।
ਭਾਰਤੀ-ਅਫਰੀਕੀ ਮੂਲ ਦੀ ਹੈਰਿਸ ਵੀਰਵਾਰ ਰਾਤ ਸ਼ਿਕਾਗੋ ’ਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ’ਚ ਨਾਮਜ਼ਦਗੀ ਮਨਜ਼ੂਰ ਕਰਨ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦ ਹੋਣ ਵਾਲੀ ਦੂਜੀ ਡੈਮੋਕ੍ਰੇਟਿਕ ਮਹਿਲਾ ਬਣ ਗਈ। ਹੈਰਿਸ (59) ਅਮਰੀਕਾ ’ਚ ਕਿਸੇ ਵੀ ਵੱਡੀ ਸਿਆਸੀ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਵਾਲੀ ਪਹਿਲੀ ਭਾਰਤੀ-ਅਮਰੀਕੀ ਅਤੇ ਪਹਿਲੀ ਮਹਿਲਾ ਹੈ।
ਸ਼ਿਕਾਗੋ ਦੇ ਯੂਨਾਈਟਿਡ ਸੈਂਟਰ ਵਿਚ ਨਾਮਜ਼ਦਗੀ ਮਨਜ਼ੂਰ ਕਰਨ ਲਈ ਸਟੇਜ ’ਤੇ ਉਤਰੀ 59 ਸਾਲ ਸਾਲ ਦੀ ਹੈਰਿਸ ਨੇ ਕਿਹਾ ਕਿ ਅਸੰਭਵ ਯਾਤਰਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ ਹੈ।
ਉਨ੍ਹਾਂ ਨੇ ਕਿਹਾ, ‘‘ਲੋਕਾਂ ਦੀ ਤਰਫੋਂ, ਹਰ ਅਮਰੀਕੀ, ਚਾਹੇ ਉਹ ਕਿਸੇ ਵੀ ਪਾਰਟੀ, ਨਸਲ ਜਾਂ ਭਾਸ਼ਾ ਦਾ ਹੋਵੇ, ਮੇਰੀ ਮਾਂ ਦੀ ਤਰਫੋਂ ਅਤੇ ਉਨ੍ਹਾਂ ਸਾਰਿਆਂ ਦੀ ਤਰਫੋਂ ਜਿਨ੍ਹਾਂ ਨੇ ਅਪਣੀ ਅਸੰਭਵ ਯਾਤਰਾ ਸ਼ੁਰੂ ਕੀਤੀ, ਜਿਨ੍ਹਾਂ ਨਾਲ ਮੈਂ ਵੱਡਾ ਹੋਇਆ, ਜੋ ਸਖਤ ਮਿਹਨਤ ਕਰਦੇ ਹਨ, ਅਪਣੇ ਸੁਪਨਿਆਂ ਨੂੰ ਪੂਰਾ ਕਰਦੇ ਹਨ ਅਤੇ ਇਕ-ਦੂਜੇ ਦੀ ਦੇਖਭਾਲ ਕਰਦੇ ਹਨ। ਉਮੀਦਵਾਰੀ ਸਿਰਫ ਧਰਤੀ ਦੇ ਸੱਭ ਤੋਂ ਮਹਾਨ ਰਾਸ਼ਟਰ ’ਚ ਲਿਖੀ ਜਾ ਸਕਦੀ ਹੈ, ਮੈਂ ਮਨਜ਼ੂਰ ਕਰਦੀ ਹਾਂ।’’
ਹੈਰਿਸ ਦੀ ਮਾਂ ਸ਼ਿਆਮਲਾ ਗੋਪਾਲਨ ਭਾਰਤੀ ਸੀ ਅਤੇ ਉਸ ਦੇ ਪਿਤਾ ਡੋਨਾਲਡ ਜੈਸਪਰ ਹੈਰਿਸ ਜਮੈਕਾ ਦੇ ਨਾਗਰਿਕ ਹਨ। ਜੇ ਹੈਰਿਸ ਚੁਣੀ ਜਾਂਦੀ ਹੈ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ।