
ਮੈਟਾ ਦੀਆਂ ਨੀਤੀਆਂ ਅਤੇ ਭੇਦਭਾਵ ਵਾਲੇ ਵਿਉਹਾਰ ਨੂੰ ਲੈ ਕੇ ਕੰਪਨੀ ਦੀਆਂ ਲੰਮੇ ਸਮੇਂ ਤੋਂ ਹੋ ਰਹੀਆਂ ਆਲੋਚਨਾਵਾਂ ਦੀ ਪੁਸ਼ਟੀ ਕੀਤੀ ਹੈ।
ਕੈਲੀਫੋਰਨੀਆ: ਇੱਕ ਨਵੀਂ ਜਾਰੀ ਹੋਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਗ਼ਾਜ਼ਾ ਸੰਘਰਸ਼ ਦੌਰਾਨ ਫ਼ੇਸਬੁੱਕ ਅਤੇ ਇਸ ਦੀ ਮੂਲ ਕੰਪਨੀ ਮੈਟਾ ਵੱਲੋਂ ਚੁੱਕੇ ਗਏ ਕਦਮਾਂ ਨਾਲ ਫ਼ਿਲਿਸਤੀਨੀ ਉਪਭੋਗਤਾਵਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਇੱਕਜੁੱਟਤਾ, ਅਤੇ ਸਿਆਸੀ ਭਾਗੀਦਾਰੀ ਸਮੇਤ ਕਈ ਹੋਰ ਅਧਿਕਾਰਾਂ ਦਾ ਘਾਣ ਹੋਇਆ ਹੈ।
ਇੱਕ ਸੁਤੰਤਰ ਸਲਾਹਕਾਰ ਕੰਪਨੀ 'ਬਿਜ਼ਨਸ ਫ਼ਾਰ ਸੋਸ਼ਲ ਰਿਸਪੌਂਸੀਬਿਲਟੀ' ਵੱਲੋਂ ਜਾਰੀ ਕੀਤੀ ਗਈ ਰਿਪੋਰਟ, ਮੈਟਾ ਦੀਆਂ ਨੀਤੀਆਂ ਅਤੇ ਭੇਦਭਾਵ ਵਾਲੇ ਵਿਉਹਾਰ ਨੂੰ ਲੈ ਕੇ ਕੰਪਨੀ ਦੀਆਂ ਲੰਮੇ ਸਮੇਂ ਤੋਂ ਹੋ ਰਹੀਆਂ ਆਲੋਚਨਾਵਾਂ ਦੀ ਪੁਸ਼ਟੀ ਕੀਤੀ ਹੈ।
ਇਹ ਰਿਪੋਰਟ ਇਜ਼ਰਾਈਲੀਆਂ ਅਤੇ ਫ਼ਿਲਿਸਤੀਨੀਆਂ ਵਿਚਕਾਰ ਸੰਘਰਸ਼ ਨਾਲ ਸੰਬੰਧਿਤ ਹੈ। ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਨੇ ਅਰਬੀ ਸਮੱਗਰੀ 'ਤੇ ਸਖ਼ਤ ਨਿਯਮ ਲਾਗੂ ਕੀਤੇ, ਅਤੇ ਹਿਬਰੂ 'ਚ ਜਾਰੀ ਪੋਸਟ ਦੇ ਸੰਬੰਧ ਵਿੱਚ ਨਰਮੀ ਵਰਤੀ। ਹਾਲਾਂਕਿ ਰਿਪੋਰਟ 'ਚ ਮੈਟਾ ਜਾਂ ਉਸ ਦੇ ਕਰਮਚਾਰੀਆਂ 'ਤੇ ਜਾਣਬੁੱਝ ਕੇ ਪੱਖਪਾਤ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ।