ਆਪਣੀ ਨਵੀਂ ਟੀਮ 'ਚ ਜਿਨਪਿੰਗ ਨੇ ਸਾਰੇ ਵਿਰੋਧੀਆਂ ਨੂੰ ਹਟਾਉਂਦੇ ਹੋਏ ਆਪਣੇ ਭਰੋਸੇਮੰਦ ਲੋਕਾਂ ਨੂੰ ਦਿੱਤੀ ਐਂਟਰੀ
ਬੀਜਿੰਗ : ਸ਼ੀ ਜਿਨਪਿੰਗ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ, ਉਹ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਆਪਣੀ ਨਵੀਂ ਟੀਮ ਦਾ ਐਲਾਨ ਵੀ ਕਰ ਦਿੱਤਾ ਹੈ। ਟੀਮ 'ਚ ਜਿਨਪਿੰਗ ਨੇ ਸਾਰੇ ਵਿਰੋਧੀਆਂ ਨੂੰ ਹਟਾਉਂਦੇ ਹੋਏ ਆਪਣੇ ਭਰੋਸੇਮੰਦ ਲੋਕਾਂ ਨੂੰ ਐਂਟਰੀ ਦਿੱਤੀ ਹੈ। ਲੀ ਕਿਆਂਗ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ।
22 ਅਕਤੂਬਰ ਨੂੰ ਸ਼ੀ ਜਿਨਪਿੰਗ ਨੇ ਚੀਨ ਦੇ ਤਤਕਾਲੀ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੂੰ ਪਾਰਟੀ ਲੀਡਰਸ਼ਿਪ ਤੋਂ ਹਟਾ ਦਿੱਤਾ ਸੀ। ਉਸ ਦੇ ਨਾਲ ਤਿੰਨ ਹੋਰ ਉੱਚ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ। ਸ਼ੀ ਜਿਨਪਿੰਗ ਨੇ ਪੋਲਿਟ ਬਿਊਰੋ ਦੀ ਸਥਾਈ ਕਮੇਟੀ ਦੇ 7 ਮੈਂਬਰਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਹੈ।
ਇਸ ਵਿੱਚ ਸ਼ੀ ਜਿਨਪਿੰਗ ਦੇ ਨਾਲ-ਨਾਲ ਲੀ ਕਿਆਂਗ, ਝਾਓ ਲੀਝੀ, ਵੈਂਗ ਹੁਨਿੰਗ, ਕਾਈ ਕੀ, ਲੀ ਸ਼ੀ ਅਤੇ ਡਿੰਗ ਸ਼ੁਕਿਆਂਗ ਸ਼ਾਮਲ ਹਨ। ਡਿੰਗ ਕਮਿਊਨਿਸਟ ਪਾਰਟੀ ਦੇ ਜਨਰਲ ਦਫ਼ਤਰ ਦੇ ਡਾਇਰੈਕਟਰ ਰਹਿ ਚੁੱਕੇ ਹਨ। ਉਹ ਸ਼ੀ ਦੇ ਸਭ ਤੋਂ ਮਹੱਤਵਪੂਰਨ ਸਹਿਯੋਗੀਆਂ ਵਿੱਚੋਂ ਇੱਕ ਹੈ। ਡਿੰਗ ਵਿਦੇਸ਼ਾਂ ਵਿੱਚ ਜਿਨਪਿੰਗ ਨਾਲ ਕਈ ਮੀਟਿੰਗਾਂ ਵਿੱਚ ਸ਼ਾਮਲ ਹੋਏ ਹਨ।