
ਅਫਗਾਨਿਸਤਾਨ ਵਿਚ ਸ਼ੁੱਕਰਵਾਰ ਨੂੰ ਮਨਦੋਜੀ ਜਿਲ੍ਹੇ 'ਚ ਅਫਗਾਨ ਨੈਸ਼ਨਲ ਆਰਮੀ ਦੀ ਦੂਜੀ ਰੈਜ਼ਿਮੈਂਟ 'ਚ ਸਥਿਤ ਇਕ ਮਸਜ਼ਿਦ ਵਿਚ ਅਤਿਵਾਦੀ ਧਮਾਕਾ ...
ਅਫਗਾਨਿਸਤਾਨ (ਭਾਸ਼ਾ): ਅਫਗਾਨਿਸਤਾਨ ਵਿਚ ਸ਼ੁੱਕਰਵਾਰ ਨੂੰ ਮਨਦੋਜੀ ਜਿਲ੍ਹੇ 'ਚ ਅਫਗਾਨ ਨੈਸ਼ਨਲ ਆਰਮੀ ਦੀ ਦੂਜੀ ਰੈਜ਼ਿਮੈਂਟ 'ਚ ਸਥਿਤ ਇਕ ਮਸਜ਼ਿਦ ਵਿਚ ਅਤਿਵਾਦੀ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 15 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। ਇਸ ਦੀ ਪੁਸ਼ਟੀ ਫੌਜ ਦੇ ਪ੍ਰਵਕਤਾ ਕਪਤਾਨ ਅਬਦੁੱਲਾ ਨੇ ਕੀਤੀ ਹੈ ।
Afghanistan
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ (20 ਨਵੰਬਰ) ਨੂੰ ਅਫਗਾਨਿਸਤਾਨ ਵਿਚ ਇਕ ਧਾਰਮਿਕ ਸਭਾ ਦੇ ਦੌਰਾਨ ਅਤਿਵਾਦੀ ਹਮਲਾ ਹੋਇਆ ਸੀ। ਜਿਸ ਵਿਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 80 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਦੱਸਿਆ ਜਾਂਦਾ ਹੈ ਕਿ ਅਤਿਵਾਦੀਆਂ ਨੇ ਕਾਬਲ ਵਿਚ ਪੈਗੰਬਰ ਮੁਹੰਮਦ ਦੇ ਜੰਮ ਦਿਵਸ 'ਤੇ ਆਜੋਜਿਤ ਪਰੋਗਰਾਮ ਵਿੱਚ ਇਕੱਠੇ ਹੋਏ ਉਲੇਮਾ ਕਾਉਂਸਿਲ ਦੇ ਮੈਬਰਾਂ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਤੋਂ ਪਹਿਲਾਂ ਬੀਤੇ ਵੀਰਵਾਰ (15 ਨਵੰਬਰ) ਨੂੰ ਅਫਗਾਨ ਦੇ ਪੱਛਮ ਫਰਾਹ ਸੂਬੇ ਵਿਚ ਤਾਲਿਬਾਨ ਦੇ ਹਮਲੇ ਵਿਚ 30 ਪੁਲਿਸ ਕਰਮੀ ਮਾਰੇ ਗਏ ਸਨ। ਇਕ ਰਿਪੋਰਟ ਦੇ ਮੁਤਾਬਕ, ਤਾਲਿਬਾਨ ਨੇ ਖਾਖੀ ,ਚਿੱਟੇ ਜਿਲ੍ਹੇ ਵਿਚ ਬੁੱਧਵਾਰ ਦੇਰ ਰਾਤ ਪੁਲਿਸ ਦੀ ਚੌਕੀ 'ਤੇ ਹਮਲਾ ਕੀਤਾ ਸੀ ।ਉਥੇ ਹੀ ਜਵਾਬੀ ਹਵਾਈ ਹਮਲਿਆਂ ਵਿਚ 17 ਤਾਲਿਬਾਨੀ ਨੌਜਵਾਨ ਵੀ ਮਾਰੇ ਗਏ ਸਨ।
ਦੱਸ ਦਈਏ ਕਿ ਤਾਲਿਬਾਨ ਕੁੱਝ ਮਹੀਨੀਆਂ 'ਚ ਲੱਗ ਭੱਗ ਰੋਜ਼ ਹੀ ਅਫਗਾਨਿਸਤਾਨ ਵਿਚ ਹਮਲੇ ਕਰ ਰਿਹਾ ਹੈ , ਜਿਸ ਦੇ ਚਲਦਿਆਂ ਅਫਗਾਨ 'ਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਹਤਾਹਤ ਹੋ ਰਹੇ ਹਨ।ਪ੍ਰਸ਼ਾਸਨ ਰੋਜ਼ਾਨਾ ਹਤਾਹਤ ਹੋਏ ਲੋਕਾਂ ਦੀ ਗਿਣਤੀ ਜਾਰੀ ਨਹੀਂ ਕਰਦਾ ਪਰ ਅੰਦਾਜੇ ਦੇ ਮੁਤਾਬਕ ਕਰੀਬ 45 ਅਫਗਾਨ ਪੁਲਿਸ ਕਰਮੀ ਜਾਂ ਫੌਜੀ ਰੋਜ਼ਾਨਾ ਮਾਰੇ ਜਾਂਦੇ ਹਨ ਜਾਂ ਜਖ਼ਮੀ ਹੁੰਦੇ ਹਨ।