ਖ਼ਬਰਾਂ   ਕੌਮਾਂਤਰੀ  23 Nov 2020  ਬਾਈਡਨ ਅੱਜ ਕਰ ਸਕਦੇ ਹਨ ਮੰਤਰੀ ਮੰਡਲ ਦੇ ਕੁੱਝ ਸਹਿਯੋਗੀਆਂ ਦੇ ਨਾਵਾਂ ਦਾ ਐਲਾਨ

ਬਾਈਡਨ ਅੱਜ ਕਰ ਸਕਦੇ ਹਨ ਮੰਤਰੀ ਮੰਡਲ ਦੇ ਕੁੱਝ ਸਹਿਯੋਗੀਆਂ ਦੇ ਨਾਵਾਂ ਦਾ ਐਲਾਨ

ਏਜੰਸੀ
Published Nov 23, 2020, 11:09 pm IST
Updated Nov 23, 2020, 11:09 pm IST
ਬਾਈਡਨ ਅੱਜ ਕਰ ਸਕਦੇ ਹਨ ਮੰਤਰੀ ਮੰਡਲ ਦੇ ਕੁੱਝ ਸਹਿਯੋਗੀਆਂ ਦੇ ਨਾਵਾਂ ਦਾ ਐਲਾਨ
image
 image

ਵਿਲਮਿੰਗਟਨ, 23 ਨਵੰਬਰ : ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋ. ਬਾਈਡਨ ਦੇ ਮੰਤਰੀ ਮੰਡਲ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਅੱਜ ਹੋ ਸਕਦਾ ਹੈ। ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਵਲੋਂ ਕਈ ਰੁਕਾਵਟਾਂ ਪੈਦਾ ਕਰਨ ਦੇ ਬਾਵਜੂਦ ਜਨਵਰੀ ਵਿਚ ਨਵੇਂ ਪ੍ਰਸ਼ਾਸਨ ਦੇ ਸਵਾਗਤ ਦੀਆਂ ਤਿਆਰੀਆਂ ਵੀ ਚਲ ਰਹੀਆਂ ਹਨ ਅਤੇ ਇਸ ਦੀ ਯੋਜਨਾ ਕੋਰੋਨਾ ਵਾਇਰਸ ਮਹਾਮਾਰੀ ਦੇ ਹਾਲਾਤ ਨੂੰ ਦੇਖਦੇ ਹੋਏ ਬਣਾਈ ਜਾ ਰਹੀ ਹੈ। ਆਗਾਮੀ ਚੀਫ਼ ਆਫ਼ ਸਟਾਫ਼ ਰੋਨ ਕਲੇਨ ਨੇ ਐਤਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਕਿ ਬਾਈਡਨ ਕਿਸ ਵਿਭਾਗ ਦੇ ਪ੍ਰਮੁਖ ਦੇ ਨਾਮ ਦਾ ਐਲਾਨ ਪਹਿਲਾਂ ਕਰਨਗੇ।

imageimage


 ਹਾਲਾਂਕਿ ਖ਼ਬਰ ਏਜੰਸੀ ਨੇ ਅਪਣੀ ਖ਼ਬਰ ਵਿਚ ਦਸਿਆ ਸੀ ਕਿ ਆਗਾਮੀ ਹਫ਼ਤੇ ਵਿਚ ਬਾਈਡਨ ਵਿਦੇਸ਼ ਮੰਤਰੀ ਅਤੇ ਵਿੱਤ ਮੰਤਰੀ ਅਹੁਦੇ ਲਈ ਨਾਮਜ਼ਦ ਵਿਅਕਤੀਆਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਹਨ। ਬਾਈਡਨ ਨੇ ਸਹੁੰ ਚੁਕੀ ਹੈ ਕਿ ਉਨ੍ਹਾਂ ਦੀ ਸਰਕਾਰ ਆਧੁਨਿਕ ਇਤਿਹਾਸ ਵਿਚ ਸੱਭ ਤੋਂ ਵੱਧ ਵਖਰੇਵੇਂ ਵਾਲੀ ਹੋਵੇਗੀ। ਬਾਈਡਨ 'ਤੇ ਲੋਕਾਂ ਦੀਆਂ ਨਜ਼ਰਾਂ ਇਸ ਗਲ ਲਈ ਵੀ ਟਿਕੀਆਂ ਹਨ ਕਿ ਕੀ ਉਹ ਪੈਂਟਾਗਨ, ਵਿੱਤ ਵਿਭਾਗ ਆਦਿ ਦੀ ਕਮਾਨ ਕਿਸੇ ਔਰਤ ਜਾਂ ਕਿਸੇ ਅਫ਼ਰੀਕੀ ਅਮਰੀਕੀ ਨੂੰ ਦੇ ਕੇ ਇਤਿਹਾਸ ਬਨਾਉਣਗੇ। ਉਨ੍ਹਾਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਵਿੱਤ ਵਿਭਾਗ ਲਈ ਉਨ੍ਹਾਂ ਦੀ ਪਸੰਦ ਤੈਅ ਹੈ। (ਪੀਟੀਆਈ)
ਐਂਟਨੀ ਬਿਲੰਕੇਨ ਨੂੰ ਵਿਦੇਸ਼ ਮੰਤਰੀ ਬਣਾ ਸਕਦੇ ਹਨ ਬਾਈਡਨ

imageimageਵਾਸ਼ਿੰਗਟਨ, 23 ਨਵੰਬਰ : ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ. ਬਾਈਡਨ ਅਪਣੇ ਭਰੋਸੇਯੋਗ ਵਿਦੇਸ਼ ਨੀਤੀ ਸਲਾਹਕਾਰ ਐਂਟਨੀ ਬਿਲੰਕੇਨ ਨੂੰ ਵਿਦੇਸ਼ ਮੰਤਰੀ ਨਿਯੁਕਤ ਕਰ ਸਕਦੇ ਹਨ। ਮੀਡੀਆ ਵਿਚ ਸੋਮਵਾਰ ਆਈਆਂ ਖ਼ਬਰਾਂ ਵਿਚ ਇਸ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਖ਼ਬਰਾਂ ਅਨੁਸਾਰ ਬਾਈਡਨ ਜੈਕ ਸਲਵਿਨ ਨੂੰ ਅਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾ ਸਕਦੇ ਹਨ। ਬਾਈਡਨ ਅੱਜ ਅਪਣੇ ਮੰਤਰੀ ਮੰਡਲ ਦਾ ਐਲਾਨ ਕਰਨਗੇ। ਓਬਾਮਾ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ 'ਤੇ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਬਿਲੰਕੇਨ ਨੇ ਉਪ ਵਿਦੇਸ਼ ਮੰਤਰੀ ਦੇ ਤੌਰ 'ਤੇ ਕੰਮ ਕੀਤਾ ਸੀ। ਵਾਲ ਸਟਰੀਟ ਜਨਰਲ ਦੀ ਖ਼ਬਰ ਅਨੁਸਾਰ, '' ਨਵੇਂ ਰਾਸ਼ਟਰਪਤੀ ਐਂਟਨੀ ਬਿਲੰਕੇਨ ਨੂੰ ਵਿਦੇਸ਼ ਮੰਤਰੀ ਨਿਯੁਕਤ ਕਰ ਸਕੇਦ ਹਨ। ਇਸ ਫ਼ੈਸਲੇ ਤੋਂ ਜਾਣੂ ਲੋਕਾਂ ਅਨੁਸਾਰ ਇਕ ਭਰੋਸੇਯੋਗ ਸਫ਼ੀਰ ਅਤੇ ਵਿਦੇਸ਼ ਨੀਤੀ ਸਲਾਹਕਾਰ ਬਿਲੰਕੇਨ ਨੂੰ ਵਿਸ਼ਵਭਰ ਵਿਚ ਅਮਰੀਕਾ ਦੇ ਰਿਸ਼ਤੇ ਡੂੰਘੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।'' (ਪੀਟੀਆਈ)

Advertisement