ਚਿੰਤਾਜਨਕ! ਉਚੇਰੀ ਸਿੱਖਿਆ ਲਈ ਰੱਖੇ ਬਜਟ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਕੀਤਾ ਵਿਦੇਸ਼ਾਂ 'ਚ ਪੜ੍ਹਾਈ 'ਤੇ ਖ਼ਰਚ 

By : KOMALJEET

Published : Dec 23, 2022, 3:37 pm IST
Updated : Dec 23, 2022, 3:37 pm IST
SHARE ARTICLE
Representative
Representative

ਵਿਦੇਸ਼ਾਂ 'ਚ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਪਿਛਲੇ 5 ਸਾਲ 'ਚ ਉੱਚ ਪੱਧਰ 'ਤੇ ਪਹੁੰਚੀ 

ਉਚੇਰੀ ਸਿੱਖਿਆ ਲਈ ਬਜਟ 38,350 ਕਰੋੜ ਤੇ ਵਿਦੇਸ਼ਾਂ 'ਚ ਪੜ੍ਹਾਈ ਲਈ ਭਾਰਤੀ ਵਿਦਿਆਰਥੀਆਂ ਨੇ ਖ਼ਰਚੇ 64,211 ਕਰੋੜ ਰੁਪਏ 
2022 ਦੌਰਾਨ 13 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਗਏ ਵਿਦੇਸ਼
RTI ਵਿੱਚ ਹੋਇਆ ਖ਼ੁਲਾਸਾ 

ਚੰਡੀਗੜ੍ਹ : ਭਾਰਤੀ ਵਿਦਿਆਰਥੀਆਂ ਵਲੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਵਿਦੇਸ਼ਾਂ ਵਲ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਵਿਦਿਆਰਥੀ ਭਾਰਤ ਦੀ ਬਜਾਇ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਲੈਣ ਨੂੰ ਤਰਜੀਹ ਦੇ ਰਹੇ ਹਨ। ਜੇਕਰ ਪਿਛਲੇ ਪੰਜ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ ਉੱਚ ਪੱਧਰ 'ਤੇ ਪਹੁੰਚਿਆ ਹੋਇਆ ਹੈ। ਇਸ ਨਾਲ ਵਿਦਿਆਰਥੀਆਂ ਵਲੋਂ ਵਿਦੇਸ਼ੀ ਯੂਨੀਵਰਸਿਟੀਆਂ 'ਚ ਮੋਟੀਆਂ ਫੀਸਾਂ ਭਰੀਆਂ ਜਾਂਦੀਆਂ ਹਨ ਜਿਸ ਨਾਲ ਕਰੋੜਾਂ ਦੀ ਗਿਣਤੀ 'ਚ ਭਾਰਤੀ ਮੁਦਰਾ ਵਿਦੇਸ਼ਾਂ ਵਿੱਚ ਜਾ ਰਹੀ ਹੈ। 

ਪਿਛਲੇ ਵਿੱਤੀ ਸਾਲ ਦੌਰਾਨ ਦੇਸ਼ ਵਿੱਚ ਉਚੇਰੀ ਸਿੱਖਿਆ ਦਾ ਬਜਟ 38,350 ਕਰੋੜ ਰੁਪਏ ਸੀ ਪਰ ਦੇਸ਼ ਦੇ ਵਿਦਿਆਰਥੀਆਂ ਨੇ ਵਿਦੇਸ਼ 'ਚ ਪੜ੍ਹਾਈ ‘ਤੇ 64,211 ਕਰੋੜ ਰੁਪਏ ਖ਼ਰਚ ਕਰ ਦਿੱਤੇ। ਇਹ ਪੈਸਾ ਵਿਦਿਆਰਥੀਆਂ ਦੀ ਯੂਨੀਵਰਸਿਟੀ ਫੀਸ ਅਤੇ ਰਹਿਣ-ਖਾਣ 'ਤੇ ਖ਼ਰਚ ਕੀਤਾ ਗਿਆ ਹੈ। RBI ਵੱਲੋਂ ਇੱਕ ਆਰਟੀਆਈ ਦਾ ਜਵਾਬ ਦਿੰਦਿਆਂ ਜਾਰੀ ਕੀਤੀ ਗਈ ਇੱਕ ਰਿਪੋਰਟ 'ਚ ਇਹ ਹੈਰਾਨ ਕਰਦੇ ਆਂਕੜੇ ਸਾਹਮਣੇ ਆਏ ਹਨ। 

ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਿਰਫ ਇੱਕ ਸਾਲ ਦੀ ਗੱਲ ਨਹੀਂ ਸਗੋਂ ਇਹ ਸਿਲਸਿਲਾ 2018 ਤੋਂ ਜਾਰੀ ਹੈ ਤੇ ਪਿਛਲੇ 5 ਸਾਲਾਂ 'ਚ ਵਿੱਚ ਮੰਤਰੀ ਵੱਲੋਂ ਦਿੱਤੇ ਜਾਂਦੇ ਉਚੇਰੀ ਸਿੱਖਿਆ ਲਈ ਦਿੱਤੇ ਜਾਂਦੇ ਬਜਟ ਤੋਂ ਵੱਧ ਖਰਚ ਵਿਦੇਸ਼ 'ਚ ਪੜ੍ਹਾਈ 'ਤੇ ਹੋ ਰਿਹਾ ਹੈ। ਇਸ ਵਿੱਤੀ ਵਰ੍ਹੇ ਦੇ ਪਹਿਲੇ 6 ਮਹੀਨਿਆਂ 'ਚ ਵੀ ਵਿਦਿਆਰਥੀਆਂ ਨੇ 1906 ਮਿਲੀਅਨ ਡਾਲਰ ਦੀ ਰਕਮ ਯੂਨੀਵਰਸਿਟੀ 'ਚ ਫੀਸ ਭਰਨ ਲਈ ਵਿਦੇਸ਼ ਭੇਜੀ ਜੋ ਕਿ ਭਾਰਤੀ ਕਰੰਸੀ ਮੁਤਾਬਕ 15,800 ਕਰੋੜ ਰੁਪਏ ਬਣਦੀ ਹੈ। ਇਸ ਸਾਲ ਨਵੰਬਰ ਤੱਕ 6 ਲੱਖ 48 ਹਜ਼ਾਰ 678 ਵਿਦਿਆਰਥੀਆਂ ਨੇ ਪੜ੍ਹਾਈ ਲਈ ਵਿਦੇਸ਼ ਯਾਤਰਾ ਕੀਤੀ ਤੇ ਇਹ ਆਂਕੜੇ 5 ਸਾਲ 'ਚ ਸਭ ਤੋਂ ਜ਼ਿਆਦਾ ਹਨ। 

ਵਿਦੇਸ਼ ਮੰਤਰਾਲੇ ਦੇ ਆਂਕੜਿਆਂ ਮੁਤਾਬਕ 2022 'ਚ ਵਿਦੇਸ਼ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 13 ਲੱਖ 24 ਹਜ਼ਾਰ 954 ਹੈ। ਇਸ ਵਿੱਚ ਸਭ ਤੋਂ ਵੱਧ 4 ਲੱਖ 65 ਹਜਾਰ 791 ਭਾਰਤੀ ਵਿਦਿਆਰਥੀ ਅਮਰੀਕਾ 'ਚ ਪੜ੍ਹਾਈ ਕਰ ਰਹੇ ਹਨ। ਇਸ ਤੋਂ ਬਾਅਦ ਕੈਨੇਡਾ 'ਚ 1 ਲੱਖ 83 ਹਜ਼ਾਰ 310, ਫਿਰ ਤੀਸਰੇ ਨੰਬਰ 'ਤੇ UAE ਹੈ ਜਿੱਥੇ 1 ਲੱਖ 64 ਹਜ਼ਾਰ ਭਾਰਤੀ ਵਿਦਿਆਰਥੀ ਹਨ ਜਦਕਿ ਆਸਟ੍ਰੇਲੀਆ ਵਿੱਚ 1 ਲੱਖ ਤੇ ਸਾਊਦੀ ਅਰਬ 'ਚ 65 ਹਜ਼ਾਰ ਭਾਰਤੀ ਵਿਦਿਆਰਥੀ ਹਨ।

8 ਸਾਲ ‘ਚ ਖਰਚ ਹੋਏ 3 ਲੱਖ ਕਰੋੜ ਰੁਪਏ
RBI ਵੱਲੋਂ ਕੀਤੇ ਖ਼ੁਲਾਸੇ ਮੁਤਾਬਕ ਪਿਛਲੇ 8 ਸਾਲ 'ਚ ਭਾਰਤੀ ਵਿਦਿਆਰਥੀਆਂ ਨੇ ਪੜ੍ਹਾਈ ਲਈ ਯੂਨੀਵਰਸਿਟੀਆਂ ਨੂੰ 22 ਹਜ਼ਾਰ 595 ਮਿਲੀਅਨ ਡਾਲਰ ਦੀ ਰਕਮ ਭੇਜੀ ਜਦਕਿ ਵਿਦਿਆਰਥੀਆਂ ਨੂੰ ਰਹਿਣ-ਸਹਿਣ ਲਈ 18 ਹਜ਼ਾਰ 873 ਮਿਲੀਅਨ ਡਾਲਰ ਵਿਦੇਸ਼ ਭੇਜੇ ਗਏ। ਇਸ ਬਜਟ ਨੂੰ ਭਾਰਤੀ ਕਰੰਸੀ 'ਚ ਤਬਦੀਲ ਕਰਨ ‘ਤੇ ਇਹ ਰਕਮ 3 ਲੱਖ ਕਰੋੜ ਰੁਪਏ ਬਣਦੀ ਹੈ।

ਉੱਚ ਸਿੱਖਿਆ ਬਜਟ ਮੁਕਾਬਲੇ ਵਿਦੇਸ਼ਾਂ ਵਿੱਚ ਪੜ੍ਹਾਈ 'ਤੇ ਖ਼ਰਚ
(ਰਕਮ ਕਰੋੜ ਰੁਪਏ ਵਿੱਚ)
ਵਿੱਤੀ ਵਰ੍ਹਾ        ਉੱਚ ਸਿੱਖਿਆ ਬਜਟ      ਵਿਦੇਸ਼ 'ਚ ਪੜ੍ਹਾਈ ਖ਼ਰਚ
2017-18          33,330                 32,331
2018-19          35,010                 43,723
2019-20          38,317                 63,543
2020-21          39,466                 47,686
2021-22          38,350                 64,211 

ਵਿਦੇਸ਼ 'ਚ ਪੜ੍ਹਾਈ 'ਤੇ ਖ਼ਰਚ ਦਾ ਪਿਛਲੇ 8 ਸਾਲ ਦਾ ਵੇਰਵਾ 
(ਰਕਮ ਮਿਲੀਅਨ ਰੁਪਏ ਵਿੱਚ) (ਡਾਲਰ ਦਾ ਤਬਦੀਲੀ ਰੇਟ ਵਿੱਤੀ ਵਰ੍ਹੇ ਅਨੁਸਾਰ) 
ਵਿੱਤੀ ਵਰ੍ਹਾ        ਯੂਨੀਵਰਸਿਟੀ ਖ਼ਰਚ     ਰਹਿਣ-ਖਾਣ ਦਾ ਖ਼ਰਚ
2014-15         1743.69                10915.69
2015-16         79596.66              91011.39
2016-17         99621.47              140670.38 
2017-18         191518.48            131794.63
2018-19         245000.00            192225.76
2019-20        376176.95             259253.20
2020-21        280727.26             196129.71
2021-22        391686.97             250418.71

SHARE ARTICLE

ਏਜੰਸੀ

Advertisement

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM
Advertisement