
ਸੋਸ਼ਲ ਮੀਡਿਆ 'ਤੇ ਵਾਇਰਲ ਹੋਈ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ
ਪੇਸ਼ੇ ਵਜੋਂ ਲੇਖਕ ਅਤੇ ਅਧਿਆਪਕ ਹੈ ਗੁਰਦੀਪ ਸਿੰਘ ਪੰਧੇਰ
ਯੂਕੋਨ (ਕੈਨੇਡਾ): ਜਦੋਂ ਢੋਲ ਦੇ ਡਗੇ 'ਤੇ ਭੰਗੜਾ ਪਾਉਣ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਪੰਜਾਬੀ ਉਤਸ਼ਾਹਿਤ ਹੋਏ ਬਿਨਾ ਰਹਿ ਨਹੀਂ ਸਕਦਾ ਅਤੇ ਪੈਰ ਆਪਣੇ ਆਪ ਹੀ ਥਿਰਕਣ ਲੱਗ ਪੈਂਦੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਵੀਡੀਓਜ਼ ਦੀ ਕੋਈ ਕਮੀ ਨਹੀਂ ਹੈ ਜਿੱਥੇ ਪੰਜਾਬੀਆਂ ਨੂੰ ਸੰਗੀਤਕ ਸਾਜ਼ਾਂ ਅਤੇ ਹੋਰ ਚੀਜ਼ਾਂ ਦੇ ਬਿਨਾਂ ਪੂਰੇ ਜੋਸ਼ ਨਾਲ ਝੂਮਦੇ ਹੋਏ ਦੇਖਿਆ ਜਾ ਸਕਦਾ ਹੈ।
ਇਸ ਗੱਲ ਦੀ ਗਵਾਹੀ ਇੱਕ ਤਾਜ਼ਾ ਵੀਡੀਓ ਹੈ ਜੋ ਇੰਟਰਨੈੱਟ 'ਤੇ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਸਿੱਖ ਵਿਅਕਤੀ ਨੂੰ -40 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਬਰਫ਼ ਨਾਲ ਢਕੇ ਹੋਏ ਇਲਾਕੇ ਵਿੱਚ ਭੰਗੜਾ ਪਾਉਂਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਗੁਰਦੀਪ ਪੰਧੇਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਉਹ ਇੱਕ ਸਿੱਖ ਕੈਨੇਡੀਅਨ ਲੇਖਕ, ਅਧਿਆਪਕ ਅਤੇ ਕਲਾਕਾਰ ਹੈ, ਜੋ ਆਮ ਤੌਰ 'ਤੇ ਪੰਜਾਬੀ ਡਾਂਸ ਵੀਡੀਓ ਬਣਾਉਂਦਾ ਹੈ। ਵੀਡੀਓ ਵਿੱਚ ਉਹ ਕੈਨੇਡਾ ਦੇ ਯੂਕੋਨ ਦੇ ਜੰਗਲਾਂ ਵਿੱਚ ਢੋਲ ਦੇ ਡਗੇ 'ਤੇ ਝੂਮਦਾ ਦਿਖਾਈ ਦੇ ਰਿਹਾ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਦੀਪ ਸਿੰਘ ਪੰਧੇਰ ਨੇ ਲਿਖਿਆ, “ਅੱਜ, ਮੇਰੇ ਕੈਬਿਨ ਦੇ ਆਲੇ-ਦੁਆਲੇ ਯੂਕੋਨ ਜੰਗਲ ਵਿੱਚ -40ºC/-40ºF ਤਾਪਮਾਨ ਹੈ। ਕੁਦਰਤ ਸ਼ਾਂਤ, ਠੰਡੀ ਅਤੇ ਪੂਰੀ ਤਰ੍ਹਾਂ ਸ਼ਾਨਦਾਰ ਹੈ। ਹਵਾ ਠੰਢੀ ਹੈ ਪਰ ਫਿਰ ਵੀ ਫੇਫੜਿਆਂ ਲਈ ਬਹੁਤ ਤਾਜ਼ਗੀ ਭਰੀ ਹੈ। ਇਸ ਕੁਦਰਤੀ ਮਾਹੌਲ ਵਿੱਚ ਮੈਂ ਨਿੱਘ ਪੈਦਾ ਕਰਨ ਲਈ ਭੰਗੜਾ ਪਾ ਰਿਹਾ ਹਾਂ। ਮੈਂ ਦੁਨੀਆ ਨੂੰ ਵਧੀਆ ਮਾਹੌਲ ਅਤੇ ਸਾਕਾਰਾਤਮਕ ਊਰਜਾ ਭੇਜ ਰਿਹਾ ਹਾਂ।''
ਸ਼ੇਅਰ ਕੀਤੇ ਜਾਣ ਤੋਂ ਬਾਅਦ, ਪੋਸਟ ਨੂੰ 1.6 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਨੇਟੀਜ਼ਨ ਸਰਬਸੰਮਤੀ ਨਾਲ ਵੀਡੀਓ ਨੂੰ ਦਿਲ ਨੂੰ ਗਰਮ ਕਰਨ ਵਾਲੇ ਅਤੇ ਸਕਾਰਾਤਮਕਤਾ ਨਾਲ ਭਰਪੂਰ ਵਜੋਂ ਸ਼ਲਾਘਾ ਕਰ ਰਹੇ ਹਨ।
Canadian Sikh dancer grooves to dhol beats at -40ºC in snow ridden wildsToday, it's -40ºC/-40ºF in the Yukon wilderness around my cabin. Nature is calm, frigid, cold and utterly stunning. The air is freezing but still very refreshing for the lungs. In this natural environment, I danced to create warmth. I'm dispatching the good vibe to the world. pic.twitter.com/t16l62yWf0
— Gurdeep Pandher of the Yukon (@GurdeepPandher) December 19, 2022