
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮਸਤੰਗ ਵਿਚ ਬੁਧਵਾਰ ਨੂੰ ਨਿਯਮਿਤ ਟਰੇਨਿੰਗ ਉਡਾਣ ਦੌਰਾਨ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ.......
ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮਸਤੰਗ ਵਿਚ ਬੁਧਵਾਰ ਨੂੰ ਨਿਯਮਿਤ ਟਰੇਨਿੰਗ ਉਡਾਣ ਦੌਰਾਨ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਪਾਕਿਸਤਾਨੀ ਹਵਾਈ ਫ਼ੌਜ ਦੇ ਇਕ ਟਰੇਨਿੰਗ ਪਾਇਲਟ ਦੀ ਮੌਤ ਹੋ ਗਈ। ਇਹ ਹਾਦਸਾ ਮਸਤੰਗ ਦੇ ਖਾਦ ਕੂਚਾ ਇਲਾਕੇ ਵਿਚ ਹੋਇਆ।
ਪਾਕਿਸਤਾਨੀ ਹਵਾਈ ਫ਼ੌਜ ਨੇ ਇਕ ਬਿਆਨ ਵਿਚ ਕਿਹਾ,''ਪਾਕਿਸਤਾਨੀ ਹਵਾਈ ਫ਼ੌਜ ਬਹੁਤ ਅਫ਼ਸੋਸ ਦੇ ਨਾਲ ਕਹਿਣਾ ਚਾਹੁੰਦੀ ਹੈ ਕਿ ਮਸਤੰਗ ਨੇੜੇ ਨਿਯਮਿਤ ਸਿਖਲਾਈ ਮਿਸ਼ਨ ਦੌਰਾਨ ਐੱਫ-7 ਪੀ.ਜੀ. ਜਹਾਜ਼ ਹਾਦਸਾਗ੍ਰਸਤ ਹੋ ਗਿਆ।''
ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਪਾਕਿਸਤਾਨੀ ਹਵਾਈ ਫ਼ੌਜ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਵਾਈ ਫ਼ੌਜ ਦਫ਼ਤਰ ਨੇ ਜਾਂਚ ਬੋਰਡ ਨੂੰ ਆਦੇਸ਼ ਦਿਤਾ ਹੈ। ਐੱਫ-7 ਪੀ.ਜੀ. ਜਹਾਜ਼ ਸੋਵੀਅਤ ਕਾਲ ਦੇ ਮਿਗ 21 'ਤੇ ਆਧਾਰਿਤ ਸੀ ਅਤੇ ਉਸ ਨੂੰ ਇਕ ਮਸ਼ਹੂਰ ਚੀਨੀ ਕੰਪਨੀ ਨੇ ਤਿਆਰ ਕੀਤਾ ਸੀ। (ਪੀਟੀਆਈ)