ਪਾਕਿ : ਫ਼ਰਜ਼ੀ ਐਨਕਾਊਂਟਰ ਮਾਮਲੇ 'ਚ ਸੀ.ਟੀ.ਡੀ. ਵਿਭਾਗ ਦੇ ਮੁਖੀ ਬਰਖ਼ਾਸਤ
Published : Jan 24, 2019, 4:03 pm IST
Updated : Jan 24, 2019, 4:03 pm IST
SHARE ARTICLE
Pakistan: Ctd Department Head dismissal in a fake encounter case
Pakistan: Ctd Department Head dismissal in a fake encounter case

ਪਾਕਿਸਤਾਨੀ ਪ੍ਰਸ਼ਾਸਨ ਨੇ ਫ਼ਰਜ਼ੀ ਐਨਕਾਊਂਟਰ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕੀਤੀ ਹੈ.......

ਲਾਹੌਰ : ਪਾਕਿਸਤਾਨੀ ਪ੍ਰਸ਼ਾਸਨ ਨੇ ਫ਼ਰਜ਼ੀ ਐਨਕਾਊਂਟਰ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕੀਤੀ ਹੈ। ਹੁਣ ਜਾਂਚ ਵਿਚ ਇਹ ਪਤਾ ਲੱਗਣ ਦੇ ਬਾਅਦ ਕਿ ਫ਼ਰਜ਼ੀ ਮੁਕਾਬਲੇ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰ ਮਾਰੇ ਗਏ ਹਨ, ਉਨ੍ਹਾਂ ਨੇ ਪੰਜਾਬ ਦੇ ਅਤਿਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਦੇ ਮੁਖੀ ਨੂੰ ਮੰਗਲਵਾਰ ਨੂੰ ਬਰਖ਼ਾਸਤ ਕਰ ਦਿਤਾ। ਪੁਲਿਸ ਨੇ ਦਸਿਆ ਕਿ ਮੁਕਾਬਲੇ ਦੌਰਾਨ ਮੌਜੂਦ ਸੀ.ਟੀ.ਡੀ. ਦੇ 5 ਅਧਿਕਾਰੀਆਂ ਵਿਰੁਧ ਅਤਿਵਾਦ ਅਤੇ ਹੱਤਿਆ ਦੇ ਦੋਸ਼ ਵੀ ਦਰਜ ਕੀਤੇ ਗਏ ਹਨ। ਪੰਜਾਬ ਦੇ ਕਾਨੂੰਨ ਮੰਤਰੀ ਬਸ਼ਾਰਤ ਰਜ਼ਾ ਨੇ ਇਕ ਪੱਤਰਕਾਰ ਸੰਮੇਲਨ ਵਿਚ ਦਸਿਆ,''ਸੰਯੁਕਤ ਜਾਂਚ ਟੀਮ ਦੀ ਜਾਂਚ ਦੇ ਆਧਾਰ 'ਤੇ ਸੀ.ਟੀ.ਡੀ.

ਪੰਜਾਬ ਮੁਖੀ ਵਧੀਕ ਇੰਸਪੈਕਟਰ ਜਨਰਲ ਰਾਜ ਤਾਹਿਰ ਸਮੇਤ ਪੰਜ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ। ਨਾਲ ਹੀ ਮੁਕਾਬਲੇ ਵਿਚ ਸ਼ਾਮਲ ਸੀ.ਟੀ.ਡੀ. ਦੇ ਪੰਜ ਅਧਿਕਾਰੀਆਂ ਵਿਰਧ ਅਤਿਵਾਦ ਅਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।'' ਸੀ.ਟੀ.ਡੀ. ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਸਾਹੀਵਾਲ ਵਿਚ ਇਕ ਮੁਕਾਬਲੇ ਦੌਰਾਨ ਅਤਿਵਾਦੀ ਹੋਣ ਦੇ ਸ਼ੱਕ ਵਿਚ ਇਕ 13 ਸਾਲਾ ਬੱਚੀ ਸਮੇਤ ਚਾਰ ਲੋਕਾਂ ਦੀ ਹੱਤਿਆ ਕਰ ਦਿਤੀ ਸੀ। ਸੀ.ਟੀ.ਡੀ. ਦੀ ਟੀਮ ਨੇ ਇਕ ਕਾਰ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਕਾਰ ਵਿਚ ਇਕ ਜੋੜਾ ਅਪਣੇ ਚਾਰ ਬੱਚਿਆਂ ਅਤੇ ਡਰਾਈਵਰ ਨਾਲ ਸੀ।

ਗੋਲੀਬਾਰੀ ਵਿਚ ਤਿੰਨ ਬੱਚੇ ਬਚ ਗਏ ਜਦਕਿ ਜੋੜਾ, ਉਨ੍ਹਾਂ ਦੀ 13 ਸਾਲਾ ਬੱਚੀ ਦੀ ਮੌਤ ਹੋ ਗਈ। ਸ਼ੁਰੂ ਵਿਚ ਸੀ.ਟੀ.ਡੀ. ਨੇ ਮ੍ਰਿਤਕਾਂ ਨੂੰ ਇਸਲਾਮਿਕ ਸਟੇਟ ਦੇ ਅਤਿਵਾਦੀ ਦਸਿਆ ਸੀ ਪਰ ਬਾਅਦ ਵਿਚ ਕਿਹਾ ਕਿ ਇਹ ਆਮ ਲੋਕ ਸਨ। ਰਜ਼ਾ ਨੇ ਕਿਹਾ ਕਿ ਜਾਂਚ ਪੂਰੀ ਹੋਣ ਦੇ ਬਾਅਦ ਹੋਰ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇਗੀ। ਸਨਿਚਰਵਾਰ ਨੂੰ ਹੋਈ ਗੋਲੀਬਾਰੀ ਦੀ ਇਸ ਘਟਨਾ ਦੀ ਪੂਰੇ ਦੇਸ਼ ਵਿਚ ਨਿੰਦਾ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕਰਨ ਦਾ ਸੰਕਲਪ ਜ਼ਾਹਰ ਕੀਤਾ ਸੀ। (ਪੀਟੀਆਈ)

Location: Pakistan, Punjab, Lahore

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement