
ਮੌਸਮ ਵਿਚ ਤਬਦੀਲੀ ਅਜਿਹੀਆਂ ਬਿਮਾਰੀਆਂ ਨੂੰ ਪੈਦਾ ਕਰਨ ਵਿੱਚ ਅਹਿਮ ਭੂਮਿਕਾ...
ਰੋਮ: ਮੌਸਮ ਵਿਚ ਤਬਦੀਲੀ ਅਜਿਹੀਆਂ ਬਿਮਾਰੀਆਂ ਨੂੰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਜਿਹੀ ਹੀ ਇੱਕ ਬੀਮਾਰੀ ਕੋਰੋਨਾ ਵਾਇਰਸ ਕਾਰਨ ਚੀਨ ਵਿੱਚ ਤਹਿਲਕਾ ਮਚਿਆ ਹੋਇਆ ਹੈ। ਹੁਣ ਤੱਕ 25 ਲੋਕਾਂ ਲਈ ਇਹ ਬੀਮਾਰੀ ਕਾਲ ਦਾ ਦੈਂਤ ਬਣ ਚੁੱਕੀ ਹੈ ਤੇ 800 ਤੋਂ ਵੱਧ ਕੋਰੋਨਾ ਵਾਇਰਸ ਦੇ ਪ੍ਰਭਾਵ ਵਿੱਚ ਦੱਸੇ ਜਾ ਰਹੇ ਹਨ।
Corona Virus
ਇਸ ਵਾਇਰਸ ਤੋਂ ਬਚਣ ਲਈ ਜਿੱਥੇ ਪੂਰੀ ਦੁਨੀਆ ਚੌਕੰਨੀ ਹੋ ਗਈ ਹੈ ਉੱਥੇ ਹੀ ਯੂਰਪ ਵਿੱਚ ਵੀ ਇਸ ਵਾਇਰਸ ਤੋਂ ਬਚਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਟਲੀ ਨੇ ਵੀ ਇਸ ਵਾਇਰਸ ਤੋਂ ਬਚਣ ਲਈ ਆਪਣੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਖਾਸ ਪ੍ਰਬੰਧ ਕੀਤੇ ਹਨ ਕਿਉਂਕਿ ਇਹ ਖਦਸਾ ਹੈ ਕਿ ਕੋਰੋਨਾ ਵਾਇਰਸ ਚੀਨ ਤੋਂ ਆਉਣ ਵਾਲੇ ਯਾਤਰੀਆਂ ਨਾਲ ਇਟਲੀ ਵਿੱਚ ਵੀ ਦਾਖਲ ਹੋ ਸਕਦਾ ਹੈ।
Corona Virus
ਇਸ ਕਾਰਵਾਈ ਅਧੀਨ ਹੀ ਰਾਜਧਾਨੀ ਰੋਮ ਸਥਿਤ ਏਅਰਪੋਰਟ ਫਿਊਮੀਚੀਨੋ ਵਿਖੇ ਕੋਰੋਨਾ ਵਾਇਰਸ ਦੀ ਜਾਂਚ-ਪੜਤਾਲ ਲਈ ਵਿਸ਼ੇਸ਼ ਸਕੈਨ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਬਾਅਦ ਵਿੱਚ ਪਛਤਾਉਣਾ ਨਾ ਪਵੇ। ਕਲ੍ਹ ਏਅਰਪੋਰਟ ਉਪੱਰ ਚੀਨ ਤੋਂ 202 ਯਾਤਰੀ ਜਿਹੜੇ ਕਿ ਚੀਨ ਤੋਂ ਜਹਾਜ਼ ਰਾਹੀਂ ਆਏ ਸਨ।
Corona Virus
ਉਹਨਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ ਪਰ ਇਹਨਾਂ ਵਿੱਚੋ ਕੋਈ ਵੀ ਯਾਤਰੀ ਅਜਿਹੀ ਨਹੀਂ ਸੀ ਜਿਹੜਾ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਵੇ।ਇਸ ਗੱਲ ਦੀ ਪੁਸ਼ਟੀ ਰੋਮ ਏਅਰਪੋਰਟਜ਼ ਕੰਪਨੀ ਦੇ ਹੈਲਥ ਡਾਇਰੈਕਟਰ ਕਾਰਲੋ ਰਕਾਨੀ ਨੇ ਕੀਤੀ।
Corona Virus
ਵਿਸ਼ਵ ਸਿਹਤ ਸੰਗਠਨ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜੰਗੀ ਪੱਧਰ ਉੱਤੇ ਕੰਮ ਕਰ ਰਿਹਾ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜਲਦ ਹੀ ਇਸ ਨਵੀਂ ਮੁਸੀਬਤ ਦਾ ਹੱਲ ਕੱਢ ਲਿਆ ਜਾਵੇਗਾ।