
ਚੀਨ ਦੇ ਸਾਰੇ 555 ਪ੍ਰਭਾਵਿਤ ਲੋਕਾਂ ਵਿਚੋਂ, 444 ਵੁਹਾਨ ਦੇ ਹਨ
ਬੀਜਿੰਗ- ਚੀਨ ਦੇ ਵੁਹਾਨ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੁਣ ਤੱਕ 17 ਲੋਕਾਂ ਦੀ ਮੌਤ ਹੋ ਗਈ ਹੈ।ਚੀਨ ਵਿਚ 22 ਜਨਵਰੀ ਤੱਕ ਕੋਰੋਨਾ ਵਾਇਰਸ ਨਾਲ 555 ਲੋਕ ਪ੍ਰਭਾਵਿਤ ਹੋਏ ਹਨ। ਇਹ ਸਾਰੇ ਲੋਕ ਸਾਂਹ ਲੈਣ, ਨਮੂਨੀਆ, ਬੁਖਾਰ ਆਦਿ ਨਾਲ ਪ੍ਰਭਾਵਿਤ ਹਨ। ਹਾਲ ਹੀ ਵਿਚ ਨਵਾਂ ਖੁਲਾਸਾ ਇਹ ਹੋਇਆ ਹੈ ਕਿ ਇਹ ਵਾਇਰਸ ਲੋਕਾਂ ਵਿਚ ਸੱਪ ਦੇ ਜਰੀਏ ਫੈਲ ਰਿਹਾ ਹੈ।
File Photo
ਚੀਨ ਦੇ ਸਾਰੇ 555 ਪ੍ਰਭਾਵਿਤ ਲੋਕਾਂ ਵਿਚੋਂ, 444 ਵੁਹਾਨ ਦੇ ਹਨ। ਗੁਆਂਗਡੋਂਗ ਪ੍ਰਾਤ ਵਿਚ 26, ਬੀਜਿੰਗ ਵਿਚ 14 ਅਤੇ ਸ਼ੰਘਾਈ ਵਿਚ 9 ਲੋਕ ਪ੍ਰਭਾਵਿਤ ਹਨ। ਅੰਤਰਰਾਸ਼ਟਰੀ ਪੱਧਰ 'ਤੇ, ਇਹ ਵਾਇਰਸ ਥਾਈਲੈਂਡ, ਜਾਪਾਨ, ਦੱਖਣੀ ਕੋਰੀਆ ਅਤੇ ਅਮਰੀਕਾ ਵਿਚ ਵੀ ਫੈਲਿਆ ਹੋਇਆ ਹੈ। ਹੁਣ ਇੱਕ ਚੀਨੀ ਵਿਗਿਆਨੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਸੱਪਾਂ ਰਾਹੀਂ ਲੋਕਾਂ ਵਿਚ ਫੈਲਿਆ ਹੈ।
File
ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਸੱਪ ਨੇ ਬਹੁਤ ਸਾਰੇ ਲੋਕਾਂ ਨੂੰ ਡੰਗਿਆ ਹੈ ਅਤੇ ਚੀਨ ਵਿਚ ਸੱ ਖਾਣ ਦੇ ਸ਼ੌਕੀਨ ਵੀ ਬਹੁਤ ਜ਼ਿਆਦਾ ਹਨ। ਚੀਨ ਦੇ ਵੁਹਾਨ ਵਿਚ ਅਜਿਹੇ ਪਸ਼ੂਆਂ ਦੀ ਇਕ ਮਾਰਕਿਟ ਹੈ ਜਿਥੇ ਸੱਪ, ਚਮਗਿੱਦੜ, ਮੈਰਮੋਟਸ, ਪੰਛੀ, ਖਰਗੋਸ਼ ਆਦਿ ਵਿਕਦੇ ਹਨ। ਚੀਨ ਦੇ ਲੋਕ ਇਨ੍ਹਾਂ ਜੀਵਾਂ ਨੂੰ ਖਾਂਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਚਮਗਿੱਦੜ ਨਾਲ ਫੈਲਣ ਵਾਲਾ ਵਾਇਰਸ ਸੱਪ ਵਿਚ ਚਲਾ ਗਿਆ ਅਤੇ ਸੱਪ ਦੇ ਜਰੀਏ ਇਹ ਵਾਇਰਸ ਲੋਕਾਂ ਵਿਚ ਫੈਲ ਗਿਆ।
File Photo
ਜਦੋਂ ਸਾਰਸ ਦਾ ਵਾਇਰਸ ਸੱਪ ਵਿਚ ਦਾਖਲ ਹੋਇਆ, ਇਹ ਇੱਕ ਕੋਰੋਨਾਵਾਇਰਸ ਵਿਚ ਬਦਲ ਗਿਆ ਸਾਰਸ ਦੇ ਵਾਇਰਸ ਦਾ ਇਲਾਜ ਤਾਂ ਹੈ ਪਰ ਜੋ ਸੱਪ ਦਾ ਵਾਇਰਸ ਹੈ ਉਸ ਦਾ ਕੋਈ ਤੋੜ ਅਜੇ ਤੱਕ ਨਹੀਂ ਮਿਲ ਪਾਇਆ ਹੈ। ਇਸ ਗੱਲ ਦਾ ਖੁਲਾਸਾ ਪੇਕਿੰਗ ਯੂਨੀਵਰਸਿਟੀ ਵਿਚ ਕੋਰੋਨਾਵਾਇਰਸ ਦੀ ਪੜ੍ਹਾਈ ਕਰ ਰਹੇ ਵਿਗਿਆਨੀ ਵੀ.ਜੀ.ਨੇ ਕੀਤਾ ਹੈ।
File Photo
ਉਸ ਦਾ ਕਹਿਣਾ ਹੈ ਕਿ ਇਹ ਚਮਗਿੱਦੜ ਤੋਂ ਸੱਪਾਂ ਵਿਚ ਆਉਣ ਤੋਂ ਬਾਅਦ ਵਾਇਰਸ ਨੇ ਆਪਣਾ ਜੀਨੋਮ ਵਿਚ ਬਦਲਾਅ ਕਰ ਲਿਆ। ਵੀਜੀ ਨੇ ਵੱਖ-ਵੱਖ ਜਾਨਵਰਾਂ ਤੋਂ ਕੁਲ 217 ਵਾਇਰਸਾਂ ਦੇ ਨਮੂਨੇ ਇਕੱਠੇ ਕੀਤੇ। ਇਨ੍ਹਾਂ ਵਿੱਚੋਂ ਪੰਜ ਨਮੂਨੇ ਕੋਰੋਨਾਵਾਇਰਸ ਦੇ ਸਨ। ਜਦੋਂ ਸਾਰੇ ਜੀਵਾਂ ਵਿਚ ਪਾਏ ਜਾਣ ਵਾਲੇ ਵਾਇਰਸ ਦੀ ਤੁਲਨਾ ਇਸ ਨਵੇਂ ਵਾਇਰਸ ਨਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਵਾਇਰਸ ਸੱਪਾਂ ਵਿਚ ਪਾਏ ਜਾਣ ਵਾਲੇ ਵਾਇਰਸ ਨਾਲ ਫੈਲ ਰਿਹਾ ਹੈ।