
14 ਸੈਕਿੰਡ ਦਾ ਇਹ ਵੀਡੀਓ ਲੜਕੀ ਲਈ ਮੁਸੀਬਤ ਬਣ ਗਿਆ ਹੈ।
ਲਾਹੌਰ- ਅੱਜ ਕੱਲ੍ਹ ਟਿਕ ਟਾਕ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਵੀਡੀਓਜ਼ ਦ ਟ੍ਰੈਡ ਭਾਰਤ ਵਿਚ ਹੀ ਨਹੀਂ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਹੈ। ਹੁਣ ਇਕ ਵੀਡੀਓ ਪਾਕਿਸਤਾਨ ਦਾ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੈ ਕੇ ਪਾਕਿਸਤਾਨ ਵਿਚ ਕਾਫੀ ਬਵਾਲ ਮੱਚਿਆ ਹੋਇਆ ਹੈ। 14 ਸੈਕਿੰਡ ਦਾ ਇਹ ਵੀਡੀਓ ਲੜਕੀ ਲਈ ਮੁਸੀਬਤ ਬਣ ਗਿਆ ਹੈ।
ਪਾਕਿਸਤਾਨ ਦੀ ਇਸ ਵੀਡੀਓ ਵਿਚ ਇਕ ਲੜਕੀ ਚਿੱਟੇ ਰੰਗ ਦੇ ਕੱਪੜੇ ਵਿਚ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਹ ਵਾਇਰਲ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਲੋਕਾਂ ਨੇ ਇਸ ਵੀਡੀਓ ਤੇ ਲੜਕੀ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਹੈ। ਦਰਅਸਲ, ਇਸ ਵੀਡੀਓ ਵਿਚ ਲੜਕੀ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਕਬਰ ਦੇ ਸਾਹਮਣੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ।
Tik tok
ਮੁਹੰਮਦ ਅਲੀ ਜਿਨਾਹ ਦੀ ਇਹ ਕਬਰ ਕਰਾਚੀ ਵਿਚ ਸਥਿਤ ਹੈ। ਇਹ ਲੜਕੀ ਸੰਗਮਰਮਰ ਦੇ ਫਰਸ਼ 'ਤੇ ਨੱਚ ਰਹੀ ਹੈ ਅਤੇ ਉਸ ਦਾ ਚਿਹਰਾ ਇੱਕ ਮਾਸਕ ਨਾਲ ਢੱਕਿਆ ਹੋਇਆ ਹੈ। ਮਖੌਟਾ ਪਿਆ ਹੋਣ ਕਰ ਕੇ ਲੜਕੀ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਇਸ ਵੀਡੀਓ ਨੇ ਪਾਕਿਸਤਾਨ ਵਿਚ ਨਿਸ਼ਚਤ ਤੌਰ 'ਤੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਵੀਡੀਓ ਵਿਚ ਨੱਚਣ ਵਾਲੀ ਲੜਕੀ ਦੀ ਸਖ਼ਤ ਆਲੋਚਨਾ ਕਰ ਰਹੇ ਹਨ।
A girl in full hijaab dancing at the front of #QaideAzam tomb for her TikTok video! pic.twitter.com/XkDAmqnHCa
— Instant lollywood (@Instantlollywo3) February 23, 2020
ਲੋਕਾਂ ਦਾ ਕਹਿਣਾ ਹੈ ਕਿ ਜਿਨਾਹ ਦੀ ਕਬਰ 'ਤੇ ਅਜਿਹੀਆਂ ਵੀਡੀਓ ਨਹੀਂ ਬਣਾਈਆਂ ਜਾਣੀਆਂ ਚਾਹੀਦੀਆਂ, ਜਦਕਿ ਕੁਝ ਲੋਕ ਕਹਿੰਦੇ ਹਨ ਕਿ ਇਹ ਜਗ੍ਹਾ ਇਸ ਤਰ੍ਹਾਂ ਦੇ ਕੰਮ ਲਈ ਨਹੀਂ ਹੈ। ਲੜਕੀ ਦੇ ਡਾਂਸ ਦੀ ਇਹ ਵੀਡੀਓ 14 ਸੈਕਿੰਡ ਦੀ ਹੈ, ਲੋਕਾਂ ਵਿਚ ਇਸ ਵੀਡੀਓ ਨੂੰ ਲੈ ਕੇ ਭਾਰੀ ਰੋਸ ਹੈ। ਇਸ ਵੀਡੀਓ ਵਿਚ ਕੁਝ ਲੋਕ ਇਧਰ-ਉਧਰ ਘੁੰਮਦੇ ਵੀ ਦੇਖੇ ਜਾ ਸਕਦੇ ਹਨ।
File Photo
ਇਕ ਔਰਤ ਦਾ ਕਹਿਣਾ ਹੈ ਕਿ ਇਸ ਲੜਕੀ ਦਾ ਦਿਮਾਗ ਦਾ ਸੰਤੁਲਨ ਸਹੀ ਨਹੀਂ ਹੈ। ਇਸ ਲੜਕੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਇਹ ਲੜਕੀ ਕੌਣ ਹੈ ਅਤੇ ਕਿੱਥੇ ਰਹਿਣ ਵਾਲੀ ਹੈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।