ਬ੍ਰਾਜੀਲ 'ਚ ਪੂਲ ਗੇਮ ਹਾਰਨ ਵਾਲੇ ਦੋ ਵਿਅਕਤੀਆਂ ਨੇ ਚਲਾਈਆਂ ਗੋਲੀਆਂ, 12 ਸਾਲਾ ਬੱਚੀ ਸਮੇਤ 7 ਦੀ ਮੌਤ

By : GAGANDEEP

Published : Feb 24, 2023, 7:27 am IST
Updated : Feb 24, 2023, 7:27 am IST
SHARE ARTICLE
photo
photo

ਦੋਵੇਂ ਹਮਲਾਵਰ ਫਰਾਰ

 

ਬ੍ਰਾਜੀਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਦੋ ਲੋਕ ਫਾਇਰਿੰਗ ਕਰਦੇ ਹੋਏ ਦੇਖੇ ਜਾ ਸਕਦੇ ਹਨ। ਘਟਨਾ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਵਿੱਚ ਇੱਕ 12 ਸਾਲ ਦੀ ਵੀ ਬੱਚੀ ਵੀ ਸ਼ਾਮਲ ਹੈ। ਹਮਲੇ ਤੋਂ ਬਾਅਦ ਦੋਵੇਂ ਹਮਲਾਵਰ ਫਰਾਰ ਹੋ ਗਏ।

ਇਹ ਵੀ ਪੜ੍ਹੋ: ਮੰਡੀ 'ਚੋਂ ਸਬਜ਼ੀ ਲੈ ਕੇ ਵਾਪਸ ਆ ਰਹੇ ਬਜ਼ੁਰਗ ਨੂੰ ਪਿਕਅੱਪ ਨੇ ਮਾਰੀ ਟੱਕਰ, ਮੌਤ

ਘਟਨਾ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਦੋਵੇਂ ਦੋਸ਼ੀ ਪੂਲ ਗੇਮ 'ਚ ਹਾਰ ਗਏ ਸਨ। ਹਾਰਨ ਤੋਂ ਬਾਅਦ ਹਾਲ 'ਚ ਮੌਜੂਦ ਬਾਕੀ ਲੋਕ ਉਹਨਾਂ 'ਤੇ ਹੱਸਣ ਲੱਗੇ। ਮੁਲਜ਼ਮ ਇਹ ਗੱਲ ਬਰਦਾਸ਼ਤ ਨਾ ਕਰ ਸਕੇ ਅਤੇ ਗੁੱਸੇ ਵਿੱਚ ਦੋਵਾਂ ਨੇ ਗੋਲੀਆਂ ਚਲਾ ਦਿੱਤੀਆਂ। ਹੁਣ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੇਮ ਤੋਂ ਬਾਅਦ ਸਾਰੇ ਹਾਲ 'ਚ ਬੈਠੇ ਹਨ। ਉਦੋਂ ਹੀ ਇੱਕ ਆਦਮੀ ਬੰਦੂਕ ਲੈ ਕੇ ਉੱਥੇ ਆਉਂਦਾ ਹੈ ਅਤੇ ਸਾਰੇ ਲੋਕਾਂ ਨੂੰ ਹੱਥ ਖੜ੍ਹੇ ਕਰਨ ਲਈ ਕਹਿੰਦਾ ਹੈ। ਉਹ ਸਾਰਿਆਂ ਨੂੰ ਕੰਧ ਦੇ ਸਾਹਮਣੇ ਇੱਕ ਲਾਈਨ ਵਿੱਚ ਖੜ੍ਹੇ ਹੋਣ ਲਈ ਕਹਿੰਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨਾਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਨੇ ਤੇ ਮਾਵਾਂ ਦੀ ਕੁਰਲਾਹਟ ਸੁਣੀ ਨਹੀਂ ਜਾ ਸਕਦੀ.

ਇੱਕ ਹੋਰ ਆਦਮੀ ਸ਼ਾਟਗਨ ਲੈ ਕੇ ਕਾਰ ਵਿੱਚੋਂ ਬਾਹਰ ਆਉਂਦਾ ਹੈ। ਦੋਵੇਂ ਫਾਇਰਿੰਗ ਸ਼ੁਰੂ ਕਰ ਦਿੰਦੇ ਹਨ। 7 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਜ਼ਮੀਨ 'ਤੇ ਡਿੱਗਦੇ ਦੇਖਿਆ ਜਾ ਸਕਦਾ ਹੈ। ਕੁਝ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਵੀ ਦੇਖੇ ਜਾ ਸਕਦੇ ਹਨ। ਇਹ ਘਟਨਾ 21 ਫਰਵਰੀ ਦੀ ਦੱਸੀ ਜਾ ਰਹੀ ਹੈ। ਨਿਊਯਾਰਕ ਪੋਸਟ ਮੁਤਾਬਕ ਇਹ ਘਟਨਾ ਮਾਟੋ ਗ੍ਰੋਸੋ ਸੂਬੇ ਦੇ ਸਿਨੋਪ ਸ਼ਹਿਰ 'ਚ ਵਾਪਰੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ- ਇੱਥੇ ਪੂਲ ਗੇਮ ਖੇਡਦੇ ਹੋਏ ਗੋਲੀਬਾਰੀ ਹੋਈ। ਪੁਲਿਸ ਦੋਸ਼ੀਆਂ ਦੀ ਭਾਲ ਰ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement