ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਬੰਬ ਦੀ ਧਮਕੀ

By : JUJHAR

Published : Feb 24, 2025, 7:17 pm IST
Updated : Feb 24, 2025, 7:17 pm IST
SHARE ARTICLE
Bomb threat to plane coming from New York to Delhi
Bomb threat to plane coming from New York to Delhi

ਸੁਰੱਖਿਆ ਕਾਰਨਾਂ ਕਰ ਕੇ ਇਟਲੀ ’ਚ ਐਮਰਜੈਂਸੀ ਲੈਂਡਿੰਗ

ਐਤਵਾਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਉਡਾਣ ਨੂੰ ਅਚਾਨਕ ਰੋਮ ਵਲ ਮੋੜਨਾ ਪਿਆ। ਜਹਾਜ਼ ’ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਇਹ ਕਦਮ ਚੁਕਣਾ ਪਿਆ। ਜਦੋਂ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਸ਼ਾਮ 5:30 ਵਜੇ ਰੋਮ ’ਚ ਸੁਰੱਖਿਅਤ ਉਤਰਿਆ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ।

ਅਮਰੀਕਨ ਏਅਰਲਾਈਨਜ਼ ਦੀ ਨਿਊਯਾਰਕ ਜੇਐਫਕੇ-ਦਿੱਲੀ ਨਾਨ-ਸਟਾਪ (ਏਏ 292) ਉਡਾਣ ਐਤਵਾਰ ਨੂੰ ਨਵੀਂ ਦਿੱਲੀ ਆ ਰਹੀ ਸੀ। ਰਸਤੇ ’ਚ ਹੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ  ਗਈ ਸੀ। ਚਾਲਕ ਦਲ ਨੂੰ ਦਸਿਆ  ਗਿਆ ਕਿ ਜਹਾਜ਼ ’ਚ ਬੰਬ ਹੈ। ਫਿਰ ਜਹਾਜ਼ ਨੂੰ ਇਟਲੀ ਦੇ ਰੋਮ ਵਲ  ਮੋੜ ਦਿਤਾ ਗਿਆ।

ਬੋਇੰਗ 787 ਡਰੀਮਲਾਈਨਰ ਨੇ ਸਨਿਚਰਵਾਰ  ਰਾਤ 8:15 ਵਜੇ ਜੇ.ਐਫ਼.ਕੇ. ਤੋਂ ਉਡਾਣ ਭਰੀ। ਧਮਕੀ ਦੇ ਸਮੇਂ ਜਹਾਜ਼ ਕੈਸਪੀਅਨ ਸਾਗਰ ਦੇ ਉੱਪਰ ਸੀ। ਪਰ ਚਾਲਕ ਦਲ ਨੇ ਚੇਤਾਵਨੀ ਦਿਤੀ  ਅਤੇ ਤੁਰਤ  ਜਹਾਜ਼ ਨੂੰ ਯੂਰਪ ਵਲ  ਮੋੜ ਦਿਤਾ।

ਜਹਾਜ਼ ਨੂੰ ਹਾਈ ਅਲਰਟ ਦੇ ਵਿਚਕਾਰ ਰੋਮ ਦੇ ਲਿਓਨਾਰਡੋ ਦਾ ਵਿੰਚੀ ਫਿਉਮਿਸੀਨੋ ਹਵਾਈ ਅੱਡੇ ’ਤੇ  ਸੁਰੱਖਿਅਤ ਉਤਾਰਿਆ ਗਿਆ। ਏਅਰਲਾਈਨ ਨੇ ਇਕ  ਬਿਆਨ ’ਚ ਕਿਹਾ ਕਿ ਨਿਊਯਾਰਕ ਤੋਂ ਦਿੱਲੀ ਜਾ ਰਹੀ ਏ.ਏ. 292 ਨੂੰ ਜਹਾਜ਼ ਨੂੰ ਸੰਭਾਵੀ ਖ਼ਤਰੇ ਦੇ ਕਾਰਨ ਡਾਇਵਰਟ ਕਰਨਾ ਪਿਆ।

ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦਾ ਵਿੰਚੀ ਫਿਉਮਿਸੀਨੋ ਹਵਾਈ ਅੱਡੇ ’ਤੇ  ਸੁਰੱਖਿਅਤ ਉਤਰਿਆ। 

Tags: news delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement