ਭਾਰੀ ਬਰਫ਼ਬਾਰੀ ਕਾਰਨ ਤੁਰਕੀ ਵਿਚ ਜਨਜੀਵਨ ਪ੍ਰਭਾਵਿਤ

By : JUJHAR

Published : Feb 24, 2025, 7:26 pm IST
Updated : Feb 24, 2025, 7:26 pm IST
SHARE ARTICLE
Heavy snowfall disrupts normal life in Turkey
Heavy snowfall disrupts normal life in Turkey

18 ਸੂਬਿਆਂ ’ਚ 2,173 ਸੜਕਾਂ ਬੰਦ

ਅੰਕਾਰਾ : ਤੁਰਕੀ ਦੇ 18 ਸੂਬਿਆਂ ਵਿਚ ਭਾਰੀ ਬਰਫ਼ਬਾਰੀ ਅਤੇ ਬਰਫ਼ੀਲੇ ਤੂਫ਼ਾਨਾਂ ਨੇ ਜਨਜੀਵਨ ਪ੍ਰਭਾਵਿਤ ਕਰ ਦਿਤਾ ਹੈ। ਟੀ.ਆਰ.ਟੀ. ਅਨੁਸਾਰ 2,173 ਸੜਕਾਂ ਬੰਦ ਕਰ ਹੋ ਗਈਆਂ ਹਨ। ਪੂਰਬੀ ਵੈਨ ਸੂਬੇ ਦੇ ਮਹਾਨਗਰ ਖੇਤਰ ਵਿਚ 19 ਇਲਾਕਿਆਂ ਅਤੇ 35 ਛੋਟੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਏਰਸਿਸ ਜ਼ਿਲ੍ਹੇ ਵਿਚ ਬਰਫ਼ ਦੀ ਮੋਟਾਈ 40 ਸੈਂਟੀਮੀਟਰ ਤਕ ਪਹੁੰਚ ਗਈ ਹੈ, ਜਿੱਥੇ ਸੜਕ ਸਾਫ਼ ਕਰਨ ਦਾ ਕੰਮ ਚੱਲ ਰਿਹਾ ਹੈ।

ਪੂਰਬੀ ਮੂਸ ਸੂਬੇ ਦੇ ਅਧਿਕਾਰੀ ਬਰਫ਼ਬਾਰੀ ਕਾਰਨ ਹੋਣ ਵਾਲੀ ਅਸੁਵਿਧਾ ਨੂੰ ਘਟਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ, ਪਰ 46 ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਅਜੇ ਵੀ ਬੰਦ ਹਨ। ਦੱਖਣ-ਪੂਰਬੀ ਬਿਟਲਿਸ ਸੂਬੇ ਵਿਚ ਵੀ ਸਥਿਤੀ ਗੰਭੀਰ ਹੈ। ਇਥੇ 50 ਪਿੰਡਾਂ ਦੀਆਂ ਸੜਕਾਂ ਪੂਰੀ ਤਰ੍ਹਾਂ ਬੰਦ ਕਰ ਹੋ ਗਈਆਂ ਹਨ।
ਸ਼ੁੱਕਰਵਾਰ ਨੂੰ ਪੂਰਬੀ ਹੱਕਾਰੀ ਵਿਚ ਭਾਰੀ ਬਰਫ਼ਬਾਰੀ ਕਾਰਨ 34 ਬਸਤੀਆਂ ਨਾਲੋਂ ਸੰਪਰਕ ਕਟਿਆ ਗਿਆ, ਜਿਨ੍ਹਾਂ ਵਿਚੋਂ 32 ਨੂੰ ਦੁਬਾਰਾ ਜੋੜ ਦਿਤਾ ਗਿਆ ਹੈ।

ਹਾਲਾਂਕਿ ਸ਼ੇਮਡਿਨਲੀ ਜ਼ਿਲ੍ਹੇ ਦੇ ਐਲਨ ਪਿੰਡ ਅਤੇ ਯੂਕਸੇਕੋਵਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਅਕਟੋਪੇਰੇਕ ਵਿਚ ਬਰਫ਼ਬਾਰੀ ਦੇ ਖ਼ਤਰੇ ਕਾਰਨ ਸੜਕ ਖੋਲ੍ਹਣ ਦਾ ਕੰਮ ਨਹੀਂ ਕੀਤਾ ਜਾ ਸਕਿਆ। ਬਰਫ਼ਬਾਰੀ ਦਾ ਕਾਲੇ ਸਾਗਰ ਖੇਤਰ ਦੇ ਉਚਾਈ ਵਾਲੇ ਪਿੰਡਾਂ ’ਤੇ ਜ਼ਿਆਦਾ ਪ੍ਰਭਾਵ ਪਿਆ ਹੈ। ਕਸਤਾਮੋਨੂ ਦੇ ਪਹਾੜੀ ਇਲਾਕਿਆਂ ਵਿਚ ਆਵਾਜਾਈ ਪ੍ਰਭਾਵਿਤ ਹੋਈ, ਜਦੋਂ ਕਿ ਸਿਨੋਪ ਦੇ 282 ਪਿੰਡਾਂ ਦੀਆਂ ਸੜਕਾਂ ਬਰਫ਼ ਨਾਲ ਢੱਕੀਆਂ ਹੋਈਆਂ ਹਨ।

ਸਿਨੋਪ ਸੂਬਾਈ ਪ੍ਰਸ਼ਾਸਨ ਨੇ ਚੇਤਾਵਨੀ ਦਿਤੀ ਹੈ ਕਿ ਬਰਫ਼ਬਾਰੀ ਅਤੇ ਠੰਢ ਦੀ ਸਥਿਤੀ ਸੋਮਵਾਰ ਦੁਪਹਿਰ ਤਕ ਜਾਰੀ ਰਹਿ ਸਕਦੀ ਹੈ। ਸਵੇਰ ਤੋਂ ਹੀ ਟਰੈਬਜ਼ੋਨ ਵਿਚ ਬਰਫ਼ ਪੈ ਰਹੀ ਹੈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕਾਲਾ ਸਾਗਰ ਵਿਚ ਤੇਜ਼ ਹਵਾਵਾਂ ਕਾਰਨ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ, ਜਿਸ ਕਾਰਨ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਬੰਦਰਗਾਹਾਂ ਵਿੱਚ ਹੀ ਖੜ੍ਹੀਆਂ ਰਹਿਣ ਲਈ ਮਜਬੂਰ ਹਨ।

ਇਸੇ ਤਰ੍ਹਾਂ ਰਿਜੇ ਵਿਚ ਵੀ 81 ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਬੰਦ ਹੋ ਗਈਆਂ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੂਰਬੀ ਏਰਜ਼ੁਰਮ ਸੂਬੇ ਵਿਚ ਭਾਰੀ ਬਰਫ਼ਬਾਰੀ ਅਤੇ ਹਵਾਵਾਂ ਕਾਰਨ 8 ਇਲਾਕਿਆਂ ਦੀਆਂ ਸੜਕਾਂ ਬੰਦ ਹੋ ਗਈਆਂ ਹਨ, ਜਦੋਂ ਕਿ ਅਰਦਾਹਨ ਦੇ 4 ਪਿੰਡ ਅਜੇ ਵੀ ਸੰਪਰਕ ਤੋਂ ਬਾਹਰ ਹਨ। ਅਧਿਕਾਰੀਆਂ ਨੇ ਸਾਰੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਸਲਾਹ ਦਿਤੀ ਹੈ ਕਿ ਉਹ ਚੌਕਸ ਰਹਿਣ ਅਤੇ ਸੜਕਾਂ ਪੂਰੀ ਤਰ੍ਹਾਂ ਸਾਫ਼ ਹੋਣ ਤਕ ਸਿਰਫ਼ ਬਹੁਤ ਜ਼ਰੂਰੀ ਹੋਣ ’ਤੇ ਹੀ ਯਾਤਰਾ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement