ਇਜ਼ਰਾਈਲੀ ਟੈਂਕ 23 ਸਾਲਾਂ ਬਾਅਦ ਵੈਸਟ ਬੈਂਕ ਵਿਚ ਦਾਖ਼ਲ ਹੋਏ, 40 ਹਜ਼ਾਰ ਸ਼ਰਨਾਰਥੀ ਕੈਂਪਾਂ ’ਚੋਂ ਭੱਜੇ

By : JUJHAR

Published : Feb 24, 2025, 6:53 pm IST
Updated : Feb 24, 2025, 6:55 pm IST
SHARE ARTICLE
Israeli tanks enter West Bank after 23 years, 40,000 refugees flee camps
Israeli tanks enter West Bank after 23 years, 40,000 refugees flee camps

ਨੇਤਨਯਾਹੂ ਨੇ ਕਿਹਾ, ਦੁਬਾਰਾ ਜੰਗ ਸ਼ੁਰੂ ਕਰਨ ਲਈ ਤਿਆਰ ਹਾਂ

ਤੇਲ ਅਵੀਵ : ਇਜ਼ਰਾਇਲੀ ਫ਼ੌਜ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਬੈਂਕ ਦੇ ਸ਼ਹਿਰ ਜੇਨਿਨ ਵਿਚ ਟੈਂਕ ਤਾਇਨਾਤ ਕੀਤੇ। ਅਜਿਹਾ 23 ਸਾਲਾਂ ਬਾਅਦ ਹੋਇਆ ਹੈ, ਜਦੋਂ ਫ਼ੌਜ ਦੇ ਟੈਂਕ ਵੈਸਟ ਬੈਂਕ ਵਿਚ ਦਾਖ਼ਲ ਹੋਏ ਸਨ। ਇਹ ਆਖ਼ਰੀ ਵਾਰ 2002 ਵਿਚ ਹੋਇਆ ਸੀ। ਜੇਨਿਨ ਵਿਚ ਪਿਛਲੇ ਕਈ ਸਾਲਾਂ ਤੋਂ ਇਜ਼ਰਾਈਲ ਵਿਰੁਧ ਹਥਿਆਰਬੰਦ ਸੰਘਰਸ਼ ਚੱਲ ਰਿਹਾ ਹੈ।

ਇਜ਼ਰਾਈਲੀ ਰਖਿਆ ਬਲ (ਆਈਡੀਐਫ਼) ਨੇ ਕਿਹਾ ਕਿ ਅਸੀਂ ਜੇਨਿਨ ਨੇੜੇ ਇਕ ਟੈਂਕ ਡਿਵੀਜਨ ਤਾਇਨਾਤ ਕੀਤਾ ਹੈ। ਇਕ ਡਿਵੀਜਨ ਵਿਚ 40 ਤੋਂ 60 ਟੈਂਕ ਹੁੰਦੇ ਹਨ। ਇਜ਼ਰਾਈਲ ਨੇ ਫ਼ਲਸਤੀਨ ਦੇ ਜੇਨਿਨ, ਤੁਲਕਾਰਮ ਅਤੇ ਨੂਰ ਸ਼ਮਸ ਦੇ ਸ਼ਰਨਾਰਥੀ ਕੈਂਪਾਂ ਨੂੰ ਖ਼ਾਲੀ ਕਰਵਾ ਲਿਆ ਹੈ। ਇਨ੍ਹਾਂ ਕੈਂਪਾਂ ਵਿਚ ਫ਼ਲਸਤੀਨੀ ਨਾਗਰਿਕਾਂ ਨੇ ਸ਼ਰਨ ਲਈ ਸੀ।

ਇਨ੍ਹਾਂ ਤਿੰਨਾਂ ਕੈਂਪਾਂ ਤੋਂ 40 ਹਜ਼ਾਰ ਫ਼ਲਸਤੀਨੀਆਂ ਨੂੰ ਕਢਿਆ ਗਿਆ ਹੈ। ਇਜ਼ਰਾਈਲ ਨੇ 21 ਜਨਵਰੀ ਤੋਂ ਉਨ੍ਹਾਂ ਨੂੰ ਕਢਣਾ ਸ਼ੁਰੂ ਕਰ ਦਿਤਾ ਸੀ। 1967 ਦੇ ਇਜ਼ਰਾਈਲ-ਅਰਬ ਯੁੱਧ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਫ਼ਲਸਤੀਨੀ ਨਾਗਰਿਕ ਬੇਘਰ ਹੋਏ ਹਨ। ਇਥੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਗਠਨ ਨੂੰ ਵੀ ਕੰਮ ਬੰਦ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।

ਰਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਫ਼ੌਜ ਨੂੰ ਅਗਲੇ ਕੱੁਝ ਸਾਲਾਂ ਤਕ ਪੱਛਮੀ ਕੰਢੇ ਦੇ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਹ ਜ਼ਰੂਰੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement