Jhalawar Murder: ਰਾਜਸਥਾਨ ਦੇ ਝਾਲਵਾੜ ’ਚ ਡੰਪਰ ਨੇ ਪੰਜ ਲੋਕਾਂ ਨੂੰ ਕੁਚਲਿਆ

By : BALJINDERK

Published : Mar 24, 2024, 4:07 pm IST
Updated : Mar 24, 2024, 4:07 pm IST
SHARE ARTICLE
Dumper
Dumper

Jhalawar Murder: ਦੋ ਭਰਾਵਾਂ ਸਮੇਤ ਪੰਜ ਦੀ ਮੌਤ, ਦੋਸ਼ੀ ਫ਼ਰਾਰ

Jhalawar Murder: ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਪਗੜੀਆ ਇਲਾਕੇ ’ਚ ਕਿਸੇ ਵਿਵਾਦ ਨੂੰ ਲੈ ਕੇ ਕਥਿਤ ਤੌਰ ’ਤੇ ਡੰਪਰ ਨਾਲ ਕੁਚਲ ਕੇ ਦੋ ਭਰਾਵਾਂ ਸਮੇਤ ਪੰਜ ਲੋਕਾਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਘਟਨਾ ਸ਼ਨੀਵਾਰ ਦੇਰ ਰਾਤ ਵਾਪਰੀ ਹੈ। ਵਾਰਦਾਤ ਨੂੰ ਅਜ਼ਾਮ ਦੇਣ ਤੋਂ ਬਾਅਦ ਦੋਸ਼ੀ ਰਣਜੀਤ ਸਿੰਘ ਅਤੇ ਡੂੰਗਰ ਸਿੰਘ ਫਰਾਰ ਹੋ ਗਏ। ਮ੍ਰਿਤਕਾਂ ਦੀ ਪਛਾਣ ਭਰਤ ਸਿੰਘ (22), ਧੀਰਜ ਸਿੰਘ (20), ਤੂਫਾਨ ਸਿੰਘ (33), ਗੋਵਰਧਨ ਸਿੰਘ (28) ਅਤੇ ਬਾਲੂ ਸਿੰਘ (20) ਵਾਸੀ ਪਿੰਡ ਬਿਨੈਗਾ ਫਾਂਟਾ ਵਜੋਂ ਹੋਈ ਹੈ। ਮ੍ਰਿਤਕ ਭਰਤ ਅਤੇ ਧੀਰਜ ਦੋਨੋਂ ਸਕੇ ਭਰਾ ਸਨ। 

ਇਹ ਵੀ ਪੜੋ:Punjab News : ਸੰਗਰੂਰ ਸ਼ਰਾਬ ਕਾਂਡ ਦੇ ਪੀੜਤਾਂ ਨੂੰ ਮਿਲੇ CM ਭਗਵੰਤ ਮਾਨ

ਪਗੜੀਆ ਥਾਣਾ ਇੰਚਾਰਜ ਵਿਜੇਂਦਰ ਸਿੰਘ ਨੇ ਪੀਟੀਆਈ ਨੂੰ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਰਣਜੀਤ ਸਿੰਘ ਅਤੇ ਡੂੰਗਰ ਸਿੰਘ (ਉਮਰ 20 ਤੋਂ 22 ਸਾਲ) ਅਤੇ ਭਰਤ ਸਿੰਘ ਅਤੇ ਹੋਰਨਾਂ ਵਿਚਕਾਰ ਝਗੜਾ ਹੋ ਗਿਆ। ਉਨ੍ਹਾਂ ਕਿਹਾ ਕਿ ਅਜੇ ਝਗੜੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਭਰਤ ਸਿੰਘ, ਉਸ ਦਾ ਭਰਾ ਅਤੇ ਤਿੰਨ ਹੋਰ ਵਿਅਕਤੀ ਦੋ ਮੋਟਰਸਾਈਕਲਾਂ ’ਤੇ ਝਗੜਾ ਦਾ ਹੱਲ ਨਾ ਹੋਣ ਕਾਰਨ ਥਾਣੇ ਵੱਲ ਤੁਰ ਪਏ, ਅਜੇ ਅੱਧਾ ਕਿਲੋਮੀਟਰ ਹੀ ਗਏ ਸੀ ਕਿ ਰਣਜੀਤ ਸਿੰਘ ਅਤੇ ਡੂੰਗਰ ਸਿੰਘ ਨੇ ਡੰਪਰ ਮੋਟਰਸਾਈਕਲਾਂ ’ਤੇ ਚੜਾ ਦਿੱਤਾ। ਜਿਸ ਕਾਰਨ ਚਾਰੋਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੰਜਵੇਂ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਇਲਾਕਾ ਅਧਿਕਾਰੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਝਗੜੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਖੁਲਾਸਾ ਹੋਇਆ ਹੈ ਕਿ ਸ਼ੁਰੂਆਤੀ ਤੌਰ ’ਤੇ ਪੀੜਤਾਂ ਅਤੇ ਮੁਲਜ਼ਮਾਂ ਵਿਚਕਾਰ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। 

ਇਹ ਵੀ ਪੜੋ:Chhattisgarh News: ਇੱਕੋ ਪਰਵਾਰ ਦੀਆਂ ਤਿੰਨ ਔਰਤਾਂ ਹੋਈਆਂ ਲਾਪਤਾ


ਥਾਣਾ ਇੰਚਾਰਜ ਵਿਜੇਂਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਣਜੀਤ ਸਿੰਘ ਅਤੇ ਡੂੰਗਰ ਸਿੰਘ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕਰ ਲਿਆ ਹੈ। ਪੀੜਤ ਦਿਹਾੜੀਦਾਰ ਮਜ਼ਦੂਰ ਸਨ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜੋ:High Court News : ਦਿਨੋ-ਦਿਨ ਵਧਣ ਲੱਗੇ ਮੋਹਾਲੀ ਏਅਰਪੋਰਟ ਰੋਡ ’ਤੇ ਸੜਕ ਹਾਦਸੇ, ਮਾਮਲਾ ਹਾਈ ਕੋਰਟ ਪੁੱਜਿਆ  

(For more news apart from Dumper crushed five people in Jhalawar News in Punjabi, stay tuned to Rozana Spokesman)

Location: India, Rajasthan, Bharatpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement